Breaking News

ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ

ਵਿਸ਼ਵ ਵਾਤਾਵਰਣ ਦਿਵਸ ਨੂੰ ਸਮਰਪਿਤ ਸਾਈਕਲ ਜਾਗਰੂਕਤਾ ਰੈਲੀ ਦਾ ਕੀਤਾ ਆਯੋਜਨ

ਅਮਰੀਕ ਸਿੰਘ

ਫਿਰੋਜ਼ਪੁਰ, 5 ਜੂਨ 

– ਵਿਸ਼ਵ ਵਾਤਾਵਰਣ ਦਿਵਸ ਮੌਕੇ ਲੋਕਾਂ ’ਚ ਵਾਤਾਵਰਣ ਨੂੰ ਬਚਾਉਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਵਾਤਾਵਰਣ ਸੰਭਾਲ ਲਈ ਯਤਨਸ਼ੀਲ ਸਮਾਜ ਸੇਵੀ ਸੰਸਥਾਵਾਂ ਹਰਿਆਵਲ ਪੰਜਾਬ, ਫਿਰੋਜ਼ਪੁਰ ,ਹੂਸੈਨੀਵਾਲਾ ਰਾਈਡਰਸ, ਐਗਰੀਡ ਫਾਉਂਡੇਸ਼ਨ (ਰਜਿ.) ਫਿਰੋਜ਼ਪੁਰ ਅਤੇ  ਰੋਟਰੀ ਕਲੱਬ ਫਿਰੋਜ਼ਪੁਰ ਛਾਉਣੀ ਵੱਲੋਂ ਸਾਂਝੇ ਤੋਰ `ਤੇ ਵਿਸ਼ਾਲ ਵਾਤਾਵਰਣ ਜਾਗਰੂਕਤਾ ਸਾਈਕਲ ਰੈਲੀ ਕੱਢੀ ਗਈ। ਰੈਲੀ ਵਿੱਚ ਵੱਡੀ ਗਿਣਤੀ ’ਚ ਵਾਤਾਵਰਣ ਪ੍ਰੇਮੀਆਂ ਨੇ ਸਾਈਕਲ ਚਲਾ ਕੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਲੋਕਾਂ ਨੂੰ ਪ੍ਰੇਰਿਤ ਕੀਤਾ।

ਹਰਿਆਵਲ ਪੰਜਾਬ ਦੇ ਆਗੁ ਤਰਲੋਚਨ ਚੋਪੜਾ ਅਤੇ ਅਸ਼ੋਕ ਬਹਿਲ ਵੱਲੋ ਇਸ ਮੌਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੰਦਿਆਂ ਪਲਾਸਟਿਕ ਮੁਕਤ ਸਮਾਜ ਦੀ ਗੱਲ ਕੀਤੀ ਅਤੇ ਆਪਨੀ ਸੰਸਥਾ ਵੱਲੋਂ ਕਪੜੇ ਦੇ ਬਨੇ ਬੈਗ ਅਤੇ ਟੀ ਸ਼ਰਟ ਵੰਡੀਆਂ ਜਿਨ੍ਹਾਂ ਉਪਰ ਵਾਤਾਵਰਣ ਬਚਾਉਣ ਦੇ ਦਿਲਖਿਚਵੇ ਸੰਦੇਸ਼ ਲਿਖੇ ਸਨ। ਉਨ੍ਹਾਂ ਨੇ ਹਰ ਮਨੁੱਖ ਲਾਵੇ ਅਤੇ ਸੰਭਾਲੇ ਇੱਕ ਰੁੱਖ ਦਾ ਸੰਦੇਸ਼ ਵੀ ਦਿੱਤਾ ।

ਡਾ. ਸਤਿੰਦਰ ਸਿੰਘ ਪ੍ਰਧਾਨ ਐਗਰੀਡ ਫਾਉਂਡੇਸ਼ਨ  ਨੇ ਕਿਹਾ ਕਿ ਸਮਾਜ ਨੂੰ ਕਲੀਨ ਅਤੇ ਗਰੀਨ ਬਣਾਉਣ ਲਈ ਇਹ ਰੈਲੀ ਲੋਕਾਂ ’ਚ ਜਾਗਰੂਕਤਾ ਪੈਦਾ ਕਰੇਗੀ। ਉਨ੍ਹਾਂ ਕਿਹਾ ਕਿ ਨਿਰੰਤਰ ਪ੍ਰਦੂਸ਼ਣ ਫੈਲਣ ਨਾਲ ਸੈਂਕਡ਼ਿਆਂ ਦੀ ਗਿਣਤੀ ਵਿਚ ਲੋਕ ਗੰਭੀਰ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ, ਜੋ ਸਮਾਜ ਦੇ ਵਿਕਾਸ ਲਈ ਬਹੁਤ ਵੱਡੀ ਰੁਕਾਵਟ ਹੈ। ਇਸ ਲਈ ਸਾਰਿਆਂ ਨੂੰ ਮਿਲ ਕੇ ਵਾਤਾਵਰਣ ਦੀ ਸੰਭਾਲ ਲਈ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਚੰਗਾ ਅਤੇ ਤੰਦਰੁਸਤ ਜੀਵਨ ਜਿਊਣ ਲਈ ਵਾਤਾਵਰਣ ਦੀ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ। 

ਉੱਘੇ ਸਾਈਕਲਿਸਟ ਸੋਹਨ ਸਿੰਘ ਸੋਢੀ ਨੇ ਰੋਜਾਨਾ ਜੀਵਨ ਵਿੱਚ ਸਾਈਕਲ ਦੀ ਵੱਧ ਤੋ ਵੱਧ ਵਰਤੋਂ ਲਈ ਪ੍ਰੇਰਿਤ ਕਰਦਿਆਂ ਰੈਲੀ ਰਾਹੀ ਲੋਕਾਂ ਨੂੰ ਵੀ ਰੁੱਖ ਲਾਉਣ ਅਤੇ ਇਨ੍ਹਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ। 

ਇਹ ਰੈਲੀ ਨਗਰ ਕੌਂਸਲ ਪਾਰਕ ਫਿਰੋਜ਼ਪੁਰ ਸ਼ਹਿਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜਾਰਾਂ ਵਿੱਚ ਲੋਕਾਂ ਨੂੰ ਵਾਤਾਵਰਣ ਜਾਗਰੂਕਤਾ ਦਾ ਸੰਦੇਸ਼ ਦਿੰਦੀ ਸ਼ਹੀਦ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਜੀ ਦੇ ਸ਼ਹੀਦੀ ਸਮਾਰਕ ਹੂਸੈਨੀ ਵਾਲਾ ਪਹੁੰਚੀ। ਇਸ ਮੌਕੇ  ਰੈਲੀ ’ਚ ਸ਼ਾਮਲ ਹੋਏ ਲੋਕਾਂ ਨੇ ਹੂਸੈਨੀਵਾਲਾ ਪਹੁੰਚ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਵਾਤਾਵਰਣ ਬਚਾਓ ਦਾ ਸੰਦੇਸ਼ ਦਿੰਦੇ ਹੋਏ ਪ੍ਰਣ ਵੀ ਕੀਤਾ ।  

ਰੈਲੀ  ਸਫਲ ਬਣਾਉਣ ਵਿਚ ਅਸ਼ੋਕ ਬਹਿਲ, ਡਾ. ਸਤਿੰਦਰ ਸਿੰਘ ,ਕਮਲ ਸ਼ਰਮਾ ਪ੍ਰਧਾਨ ਰੋਟਰੀ ਕਲੱਬ, ਹਰਮੇਲ ਖੋਸਾ ਐਕਸੀਅਨ ਪੀਐਸਪੀਸੀਐਲ ,ਰਾਕੇਸ਼ ਕਪੂਰ ,ਮੁਕੇਸ਼ ਗੋਇਲ ਐਸ ਡੀ ਓ, ਸੋਹਨ ਸਿੰਘ ਸੋਢੀ, ਡਾ ਆਕਾਸ਼ ਅਗਰਵਾਲ, ਇੰਜ.ਗੁਰਮੁਖ ਸਿੰਘ ,ਰੋਟੇਰੀ. ਸੁਖਦੇਵ ਸ਼ਰਮਾ,ਰੋਟੇਰੀ. ਬੋਹੜ ਸਿੰਘ ,ਹਰਬੀਰ ਸਿੰਘ ਸੰਧੂ,ਹਰੀਸ਼ ਮੌਗਾ, ਰਮਨ ਕੁਮਾਰ,ਵਿਪਨ ਸ਼ਰਮਾ ਰਿਟ. ਤਹਿਸੀਲਦਾਰ,ਇੰਜ. ਜਗਦੀਪ ਸਿੰਘ ਮਾਂਗਟ,ਐਡਵੋਕੇਟ ਮਨਜੀਤ ਸਿੰਘ ,ਸੰਜੀਵ ਅਰੋੜਾ,ਵਿਪਨ ਮਲਹੋਤਰਾ ਅਤੇ ਵਿਜੇ ਮੌਗਾਂ ਦਾ ਵਿਸ਼ੇਸ਼ ਯੋਗਦਾਨ ਰਿਹਾ।

amrik Singh punjabnewsexpress
com

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *