Breaking News

ਵਿਸ਼ਵ  ਵਾਤਾਵਰਣ ਦਿਵਸ  ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ

ਵਿਸ਼ਵ  ਵਾਤਾਵਰਣ ਦਿਵਸ  ਦੇ ਸਬੰਧ ਵਿੱਚ ਸੈਮੀਨਾਰ ਕਰਵਾਇਆ

ਅਮਰੀਕ ਸਿੰਘ
ਗੁਰਦਾਸਪੁਰ :- 6 ਜੂਨ 

.ਸਿਵਲ ਸਰਜਨ ਡਾ. ਵਿਜੈ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਜੀ ਦੀ ਅਗਵਾਗੀ ਹੇਠ ਦਫਤਰ ਸਿਵਲ ਸਰਜਨ ਕੰਪਲੈਕਸ ਵਿਚ ਬੂਟੇ ਲਗਾਏ ਗਏ। ਇਸ ਮੌਕੇ ਵਿਸ਼ਵ ਵਾਤਾਵਰਣ ਦੇ ਸਬੰਧੀ ਇਕ ਸੈਮੀਨਾਰ ਵੀ ਕਰਵਾਇਆ ਗਿਆ। ਜਿਸ ਵਿਚ ਜਿਲ੍ਹਾ ਐਪੀਡੀਮਾਲੋਜਿਸਟ ਡਾ. ਪ੍ਰਭਜੋਤ ਕੌਰ ਕਲਸੀ ਨੇ ਦੱਸਿਆ ਕਿ ਇਸ ਵਾਰ ਦੇ ਵਾਤਾਵਰਣ ਦਿਵਸ ਦੇ ਥੀਮ “ਧਰਤੀ ਸਿਰਫ ਇੱਕ ਹੈ” ਅਨੁਸਾਰ ਧਰਤੀ ਇੱਕੋ ਇਕ ਇਹੋ ਜਿਹਾ ਗ੍ਰਹਿ ਹੈ ਜਿਥੇ ਜੀਵਨ ਸੰਭਵ ਹੈ। ਪਰ ਇਨਸਾਨ ਵੱਲੋ ਧਰਤੀ ਉਪਰ ਕੀਤੇ ਜਾ ਰਹੇ ਅੱਤਿਆਚਾਰਾਂ ਕਾਰਨ ਇੱਥੇ ਰਹਿਣਾ ਮੁਸ਼ਕਿਲ ਹੋ ਰਿਹਾ ਹੈ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਅਤੇ ਦਰੱਖਤਾ ਦੀ ਘੱਟ ਰਹੀ ਗਿਣਤੀ ਕਾਰਨ ਧਰਤੀ ਦਾ ਤਾਪਮਾਨ ਵੱਧ ਰਿਹਾ ਹੈ। ਤਾਪਮਾਨ ਦੇ ਵਾਧੇ ਨੂੰ ਰੋਕਣ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਸਾਡਾ ਮੁੱਢਲਾ ਫਰਜ ਹੈ। ਇਸ ਮੌਕੇ ਜਿਲ੍ਹਾ ਟੀਕਾਕਰਣ ਅਫਸਰ ਡਾ. ਅਰਵਿਦ ਮਨਚੰਦਾ ਨੇ ਦੱਸਿਆ ਕਿ ਪਲਾਸਟਿਕ ਦੀ ਵੱਧ ਰਹੀ ਵਰਤੋ ਕਾਰਨ ਭੂਮੀ ਪ੍ਰਦੂਸ਼ਣ ਬਹੁਤ ਜਿਆਦਾ ਵੱਧ ਰਿਹਾ ਹੈ। ਸਮੁੰਦਰਾਂ ਅਤੇ ਨਦੀਆਂ ਵਿਚ ਵੀ ਪਲਾਸਟਿਕ ਦਾ ਕੂੜਾ ਇਕੱਠਾ ਹੋਇਆ ਹੈ ਜੋ ਕਿ ਜਲਦੀ ਗਲਦਾ ਨਹੀ ਹੈ। ਇਸ ਕਾਰਨ ਪਾਣੀ ਵਿਚ ਰਹਿਣ ਵਾਲੇ ਜੀਵਾਂ ਲਈ ਵੀ ਖਤਰਾ ਪੈਦਾ ਹੋ ਗਿਆ ਹੈ। ਉਨ੍ਹਾਂ ਸੁਨੇਹਾ ਦਿੰਦਿਆ ਕਿਹਾ ਕਿ ਸਾਨੂੰ ਪਲਾਸਟਿਕ ਦੀ ਵਰਤੋ ਬੰਦ ਕਰਨੀ ਚਾਹੀਦੀ ਹੈ ਤਾ ਕਿ ਸਾਡੀ ਅਤੇ ਇਸ ਧਰਤੀ ਦੀ ਸਿਹਤ ਨਰੋਈ ਰਹਿ ਸਕੇ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਭਾਰਤ ਭੂਸ਼ਣ ਨੇ ਸੰਬੋਧਨ ਕਰਦਿਆ ਦੱਸਿਆ ਕਿ ਪਾਣੀ ਦੀ ਵਰਤੋ ਸੋਚ ਸਮਝ ਕੇ ਕਰਨੀ ਚਾਹੀਦੀ ਹੈ। ਇਸ ਵੇਲੇ ਭਾਰਤ ਦੇ ਕਈ ਸੂਬਿਆਂ ਵਿਚ ਸਾਫ ਪਾਣੀ ਦੀ ਕਿਲਤ ਹੋ ਰਹੀ ਹੈ। ਪੰਜਾਬ ਹੀ ਇਕ ਅਜਿਹਾ ਸੂਬਾ ਹੈ ਜਿਥੇ ਪੀਣ ਲਈ ਸਾਫ ਪਾਣੀ ਮੁਫਤ ਵਿਚ ਉਪਲੱਬਧ ਹੈ ਪਰ ਅਸੀਂ ਵੀ ਇਸ ਨੂੰ ਲਗਾਤਾਰ ਬਰਬਾਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜਲਦੀ ਹੀ ਅਜਿਹਾ ਸਮਾਂ ਵੀ ਆ ਜਾਵੇਗਾ ਕਿ ਜਦੋ ਪੀਣ ਲਈ ਪਾਣੀ ਸਿਰਫ ਬੰਦ ਬੋਤਲਾ ਵਿੱਚ ਮਿਲੇਗਾ। ਇਸ ਲਈ ਸਾਨੂੰ ਕੁਦਰਤ ਦੀ ਇੱਜ਼ਤ ਕਰਦੇ ਹੋਏ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ ਅਤੇ ਪਾਣੀ ਵਰਗੀ ਅਣਮੁੱਲੀ ਦਾਤ ਨੂੰ ਵੀ ਸਾਭ ਕੇ ਰੱਖਣਾ ਚਾਹੀਦਾ ਹੈ। ਇਸ ਮੌਕੇ ਜਿਲਾ ਐਪੀਡੀਮੋਲੋਜਿਸਟ ਡਾ. ਮਮਤਾ ਵਾਸੂਦੇਵ, ਏ.ਐਮ.ਓ. ਸ਼੍ਰੀ ਜਸਪਾਲ ਸਿੰਘ, ਮ.ਪ.ਹ.ਸੁ (ਮੇਲ) ਸ਼੍ਰੀ ਪ੍ਰਬੋਧ ਚੰਦਰ, ਡਿਪਟੀ ਮਾਸ ਮੀਡੀਆ ਅਫਸਰ ਸ਼ਮਤੀ ਗੁਰਿੰਦਰ ਕੌਰ, ਸ਼੍ਰੀ ਹਰਦੀਪ ਸਿੰਘ ਅਤੇ ਏ.ਐਨ.ਐਮ. ਨਰਸਿੰਗ ਸਕੂਲ ਦੀਆ ਵਿਦਿਆਰਥਣਾਂ ਹਾਜਰ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *