ਕਾਰ ਚਾਲਕ, ਸਕੂਲੀ ਵਾਹਨਾਂ ਨੂੰ ਓਵਰਟੈਕ ਨਾ ਕਰਨ-ਡਾ. ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ
ਵਧੀਕ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ‘ਬਲੈਕ ਸਪਾਟ ਅਤੇ ਹਾਦਸਿਆਂ ਦੀ ਰੋਕਥਾਮ’ ਸਬੰਧੀ ਮੀਟਿੰਗ
AMRIK SINGH
ਗੁਰਦਾਸਪੁਰ, 28 ਜੁਲਾਈ
ਡਾ, ਨਿਧੀ ਕੁਮੁਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ‘ਬਲੈਕ ਸਪਾਟ ਅਤੇ ਹਾਦਸਿਆਂ ਦੀ ਰੋਕਥਾਮ’ (understanding for reducing black spots and number of accidents )ਦੇ ਸਬੰਧ ਵਿਚ ਰਿਜ਼ਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ, ਪੁਲਿਸ ਵਿਭਾਗ, ਨੈਸ਼ਨਲ ਹਾਈੇੈ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।
ਮੀਟਿੰਗ ਦੋਰਾਨ ਉਨਾਂ ਦੱਸਿਆ ਕਿ ਮਾਣਯੋਗ ਮੁੱਖ ਮੰਤਰੀ ਪੰਜਾਬ ਵਲੋਂ ਸੂਬੇ ਵਿਚ ਸੜਕ ਹਾਦਸਿਆਂ ਦੀ ਰੋਕਥਾਮ ਲਈ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਰੀਵਿਊ ਮੀਟਿੰਗ ਕੀਤੀ ਗਈ, ਜਿਸ ਵਿਚ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸਖਤ ਆਦੇਸ਼ ਦਿੱਤੇ ਗਏ ਹਨ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੜਕੀ ਹਾਦਸਿਆਂ ਦੀ ਰੋਕਥਾਮ ਲਈ ਕਾਰ ਚਾਲਕ ਨੂੰ ਸਕੂਲਾਂ ਦੀਆਂ ਬੱਸਾਂ ਨੂੰ ਓਵਰਟੈਕ ਨਹੀਂ ਕਰਨੀ ਚਾਹੀਦੀ ਹੈ ਅਤੇ ਨਾ ਹੀ ਫਲਾਈ ਓਵਰ ਦੇ ਪੁੱਠੇ ਪਾਸੇ (wrong side) ਡਰਾਈਵਿੰਗ ਕਰਨੀ ਚਾਹੀਦੀ ਹੈ।
ਉਨਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਸੜਕੀ ਨਿਯਮਾਂ ਨੂੰ ਸਖਤੀ ਨਾਲ ਪਾਲਣਾ ਕਰਵਾਉਣ ਦੀ ਹਦਾਇਤ ਕਰਦਿਆਂ ਕਿਹਾ ਕਿ ਉਹ ਸੀਟ ਬੈਲਟ ਨਾ ਲਗਾਉਣ ਵਾਲਿਆਂ ਤੇ ਡਰਾਈਵਿੰਗ ਦੌਰਾਨ ਮੋਬਾਇਲ ਦੀ ਵਰਤੋਂ ਕਰਨ ਵਾਲਿਆਂ ਵਿਰੁੱਧ ਹੋਰ ਸ਼ਖਤੀ ਨਾਲ ਨਿਪਟਣ। ਨਾਲ ਹੀ ਉਨਾਂ ਕਿਹਾ ਕਿ ਲੋਕਾਂ ਨੂੰ ਆਵਾਜਾਈ ਦੇ ਨਿਯਮਾਂ ਪ੍ਰਤੀ ਜਾਗਰੂਕ ਕਰਨ ਲਈ ਜਾਗਰੂਕਤਾ ਕੈਂਪ ਵੀ ਜਰੂਰ ਲਗਾਏ ਜਾਣ।
ਮੀਟਿੰਗ ਦੌਰਾਨ ਉਨਾਂ ਆਰ.ਟੀ.ਓ ਵਿਭਾਗ ਨੂੰ ਓਵਰਲੋਡਿੰਗ ਵਾਹਨਾਂ ਤੇ ਹੈਵੀ ਵਹੀਕਲਾਂ ਵਿਰੁੱਧ ਸਖਤ ਰੁਖ਼ ਅਪਣਾਉਣ ਤੇ ਨਿਯਮਾਂ ਦੀ ਪਾਲਣਾ ਕਰਵਾਈ ਜਾਵੇ। ਸਕੂਲੀ ਬੱਸਾਂ ਦੀ ਚੈਕਿੰਗ ਵਧਾਈ ਜਾਵੇ। ਉਨਾਂ ਨੈਸ਼ਨਲ ਹਾਈਵੈ ਦੇ ਅਧਿਕਾਰੀਆਂ ਕੋਲੋਂ ਜਾਣਕਾਰੀ ਲੈਦਿਆਂ ਕਿਹਾ ਕਿ ਨੈਸ਼ਨਲ ਹਾਈਵੈ ’ਤੇ ਜਿਨਾਂ ਲੋਕਾਂ ਵਲੋਂ ਆਪਣੇ ਤੋਰ ’ਤੇ ਰਸਤਾ ਬਣਾਇਆ ਗਿਆ ਹੈ, ਉਸ ਸਬੰਧੀ ਲੋੜੀਦੀ ਕਾਰਵਾਈ ਅਮਲ ਵਿਚ ਲਿਆਉਣ ਤਾਂ ਜੋ ਨੈਸ਼ਨਲ ਹਾਈਵੇ ’ਤੇ ਸਫਰ ਕਰੇ ਰਹੇ ਲੋਕਾਂ ਨੂੰ ਕੋਈ ਮੁਸ਼ਕਿਲ ਆਦਿ ਦਾ ਸਾਹਮਣਾ ਨਾ ਕਰਨਾ ਪਵੇ।