ਵਣ ਵਿਭਾਗ ਦੇ ਪ੍ਰਬੰਧਕੀ ਅਧਿਕਾਰੀ ਵੱਲੋ ਮਹਿਲਾ ਕਰਮਚਾਰਨ ਨਾਲ ਕੀਤੀ ਬਦਸਲੂਕੀ ਖਿਲਾਫ ਕਲੈਰੀਕਲ ਕਾਮਿਆਂ ਵਿਚ ਭਾਰੀ ਰੋਸਸਬੰਧਤ ਅਧਿਕਾਰੀ ਨੂੰ ਮੁਅੱਤਲ ਕਰਕੇ ਗ੍ਰਿਫਤਾਰ ਕਰਨ ਦੀ ਮੰਗਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ 29 ਨਵੰਬਰ - ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਜਿ਼ਲ੍ਹਾ ਫਿਰੋਜ਼ਪੁਰ ਜਿ਼ਲ੍ਹਾ ਇਕਾਈ ਦਾ ਵਫਦ ਨੇ ਅੱਜ ਵਣ ਵਿਭਾਗ ਦੇ ਪ੍ਰਬੰਧਕੀ ਅਫਸਰ ਵੱਲੋ ਉਸਦੇ ਦਫਤਰ ਦੀ ਵਿਧਵਾ ਕਰਮਚਾਰਣ ਨਾਲ ਕੀਤੀ ਗਈ ਬਦਸਲੂਕੀ ਖਿਲਾਫ ਡਿਪਟੀ ਕਮਿਸ਼ਨਰ ਅਤੇ ਸੀਨੀਅਰ ਪੁਲਿਸ ਕਪਤਾਨ ਨੂੰ ਮਿਲਕੇ ਸਬੰਧਤ ਅਫਸਰ ਨੂੰ ਮੁਅੱਤਲ ਕਰਕੇ ਉਸਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ । ਇਸ ਵਫਦ ਵਿਚ ਸ੍ਰੀ ਮਨੋਹਰ ਲਾਲ ਜਿ਼ਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂ., ਪਿੱਪਲ ਸਿੰਘ ਜਿ਼ਲ੍ਹਾ ਜਨਰਲ ਸਕੱਤਰ, ਪ੍ਰਦੀਪ ਵਿਨਾਇਕ ਜਿ਼ਲ੍ਹਾ ਖਜ਼ਾਨਚੀ, ਜਗਸੀਰ ਸਿੰਘ ਭਾਂਗਰ ਜਿ਼ਲ੍ਹਾ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਮੈਡਮ ਭੁਪਿੰਦਰ ਕੌਰ ਸੂਬਾ ਮੀਤ ਪ੍ਰਧਾਨ ਪੀ.ਐਸ.ਐਮ.ਐਸ.ਯੂ., ਵੀਰਪਾਲ ਕੌਰ ਸੀਨੀਅਰ ਮੀਤ ਪ੍ਰਧਾਨ ਸੀ.ਪੀ.ਐਫ. ਕਰਮਚਾਰੀ ਯੂਨੀਅਨ, ਪ੍ਰੇਮ ਕੁਮਾਰੀ ਸੁਪਰਡੰਟ ਡੀ.ਸੀ. ਦਫਤਰ ਤੋ ਇਲਾਵਾ ਵੱਖ ਵੱਖ ਦਫਤਰਾਂ ਦੀਆਂ ਮਹਿਲਾ ਕਰਮਚਾਰਣਾਂ ਹਾਜ਼ਰ ਸਨ । ਇਸ ਮੌਕੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅਤੇ ਸੀਨੀਅਰ ਪੁਲਿਸ ਕਪਤਾਨ ਫਿਰੋਜ਼ਪੁਰ ਵੱਲੋ ਜਥੇਬੰਦੀ ਦੇ ਵਫਦ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਮਾਮਲੇ ਦੀ ਪੂਰੇ ਨਿਰਪੱਖ ਤਰੀਕੇ ਨਾਲ ਪੜਤਾਲ ਕਰਵਾਕੇ ਪੀੜਤ ਮਹਿਲਾ ਕਰਮਚਾਣ ਨੂੰ ਪੂਰਾ ਇਨਸਾਫ ਦਿਵਾਇਆ ਜਾਵੇਗਾ । ਇਸ ਮੌਕੇ ਜਥੇਬੰਦੀ ਵੱਲੋ ਹੰਗਾਮੀ ਮੀਟਿੰਗ ਕਰਕੇ ਫੈਸਲਾ ਕੀਤਾ ਗਿਆ ਕਿ ਮਿਤੀ: 30 ਨਵੰਬਰ ਨੂੰ ਨੂੰ ਦਫਤਰ ਵਣ ਪਾਲ ਦੇ ਸਾਹਮਣੇ ਇਸ ਵਿਭਾਗ ਦੇ ਪ੍ਰਬੰਧਕੀ ਅਫਸਰ ਬਲਦੇਵ ਸਿੰਘ ਵੱਲੋ ਇਸ ਦਫਤਰ ਦੀ ਮਹਿਲਾ ਕਰਮਚਾਣ ਨਾਲ ਕੀਤੀ ਗਈ ਬਦਸਲੂਕੀ ਖਿਲਾਫ ਧਰਨਾ ਲਗਾਉਣ ਅਤੇ ਜਿ਼ਲ੍ਹਾ ਫਿਰੋਜ਼ਪੁਰ ਦੇ ਸਾਰੇ ਸਰਕਾਰੀ ਦਫਤਰਾਂ ਵਿਚ ਕਲਮ ਛੋੜ ਹੜਤਾਲ ਕਰਨ ਦਾ ਫੈਸਲਾ ਕੀਤਾ ਗਿਆ । ਜਥੇਬੰਦੀ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਅਧਿਕਾਰੀ ਨੂੰ ਤੁਰੰਤ ਫਿਰੋਜ਼ਪੁਰ ਤੋ ਬਦਲੀ ਕਰਕੇ ਮੁਅੱਤਲ ਨਾ ਕੀਤਾ ਗਿਆ ਤਾਂ ਵਣ ਵਿਭਾਗ ਦੇ ਉਚ ਅਧਿਕਾਰੀਆਂ ਖਿਲਾਫ ਵੀ ਸੂਬਾ ਪੱਧਰ ਤੇ ਸੰਘਰਸ਼ ਵਿੱਢਣ ਤੋ ਗੁਰੇਜ਼ ਨਹੀ ਕੀਤਾ ਜਾਵੇਗਾ ।