Breaking News

ਰੰਗਲੇ ਪੰਜਾਬ ਦੇ ਜਸ਼ਨਾਂ ਵਿਚ ਅੰਮ੍ਰਿਤਸਰ ਦੀਆਂ ਕੰਧਾਂ ਉਤੇ ਹੋ ਰਹੀ ਹੈ ਪੰਜਾਬੀ ਵਿਰਸੇ ਦੀ ਚਿਤਰਕਾਰੀ

ਅੰਮ੍ਰਿਤਸਰ ਕਾਰਪੋਰੇਸ਼ਨ ਦੇ ਰਹੀ ਹੈ ਸ਼ਹਿਰ ਨੂੰ ਵਿਰਾਸਤੀ ਦਿੱਖ

ਰੰਗਲੇ ਪੰਜਾਬ ਦੇ ਜਸ਼ਨਾਂ ਵਿਚ ਅੰਮ੍ਰਿਤਸਰ ਦੀਆਂ ਕੰਧਾਂ ਉਤੇ ਹੋ ਰਹੀ ਹੈ ਪੰਜਾਬੀ ਵਿਰਸੇ ਦੀ ਚਿਤਰਕਾਰੀ

ਅੰਮ੍ਰਿਤਸਰ ਕਾਰਪੋਰੇਸ਼ਨ ਦੇ ਰਹੀ ਹੈ ਸ਼ਹਿਰ ਨੂੰ ਵਿਰਾਸਤੀ ਦਿੱਖ

ਅਮਰੀਕ ਸਿੰਘ 

ਅੰਮ੍ਰਿਤਸਰ, 21 ਫਰਵਰੀ –

 ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਦੀ ਧਰਤੀ ਨੂੰ ‘ਰੰਗਲਾ ਪੰਜਾਬ’ ਮੇਲੇ ਲਈ ਚੁਣੇ ਜਾਣ ਮਗਰੋਂ ਅੰਮ੍ਰਿਤਸਰ ਕਾਰਪੋਰੇਸ਼ਨ ਵੀ ਮੇਲੀਆਂ ਦੀ ਮਹਿਮਾਨ ਨਿਵਾਜ਼ੀ ਲਈ ਪੱਬਾਂ ਭਾਰ ਨਜ਼ਰ ਆ ਰਹੀ ਹੈ। ਸ਼ਹਿਰ ਦੀ ਸਾਫ-ਸਫਾਈ ਦੇ ਨਾਲ-ਨਾਲ ਕਾਰਪੋਰੇਸ਼ਨ ਵੱਲੋਂ ਸ਼ਹਿਰ ਦੀਆਂ ਕੰਧਾਂ ਉਤੇ ਪੰਜਾਬੀ ਵਿਰਸੇ ਦੀ ਚਿਤਰਕਾਰੀ ਵੱਡੇ ਪੱਧਰ ਉਤੇ ਕਰਵਾਈ ਜਾ ਰਹੀ ਹੈ। ਜਿਸ ਵਿਚ ਪੰਜਾਬੀ ਬੋਲੀਆਂ ਨੂੰ ਵੀ ਚੰਗੀ ਥਾਂ ਦਿੱਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਜੀ-20 ਸੰਮੇਲਨ ਵੇਲੇ ਵੀ ਸ਼ਹਿਰ ਦੀਆਂ ਕੰਧਾਂ ਉਤੇ ਸੰਮੇਲਨ ਦੇ ਥੀਮ ਨੂੰ ਲੈ ਕੇ ਕੰਧ ਚਿਤਰ ਬਣਾਏ ਗਏ ਸਨ, ਜਿਸ ਨੂੰ ਸ਼ਹਿਰ ਵਾਸੀਆਂ ਦੇ ਨਾਲ-ਨਾਲ ਵੱਖ-ਵੱਖ ਦੇਸ਼ਾਂ ਤੋਂ ਆਏ ਮਹਿਮਾਨਾਂ ਨੇ ਰਜ਼ ਕੇ ਸਲਾਹਿਆ ਸੀ।

 ਰੰਗਲੇ ਪੰਜਾਬ ਲਈ ਕਰਵਾਈ ਜਾ ਰਹੀ ਚਿਤਰਕਲਾ ਬਾਰੇ ਜਾਣਕਾਰੀ ਦਿੰਦੇ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ  ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਲੀਕੇ ਮੇਲੇ ਨੂੰ ਕਾਮਯਾਬ ਕਰਨ ਲਈ ਕਾਰਪੋਰੇਸ਼ਨ ਅਧਿਕਾਰੀ ਲਗਾਤਾਰ ਸਰਗਰਮ ਹਨ। ਉਨਾਂ ਕਿਹਾ ਕਿ ਕੰਧ ਚਿਤਰ ਵੀ ਪੰਜਾਬੀ ਵਿਰਸੇ ਦੀ ਪੁਰਤਾਨ ਕਲਾ ਹੈ, ਪੁਰਾਣੇ ਪੰਜਾਬ ਵਿਚ ਜਦੋਂ ਵੀ ਘਰ ਵਿਚ ਵਿਆਹ ਜਾਂ ਕੋਈ ਹੋਰ ਖੁਸ਼ੀ ਦਾ ਸਮਾਗਮ ਹੁੰਦਾ ਸੀ ਤਾਂ ਘਰਾਂ ਦੀਆਂ ਕੰਧਾਂ ਨੂੰ ਵੰਨ-ਸੁਵੰਨੇ ਚਿਤਰਾਂ ਨਾਲ ਸਜਾਇਆ ਜਾਂਦਾ ਸੀ ਅਤੇ ਇਸੇ ਰਵਾਇਤ ਨੂੰ ਅਸੀਂ ਹੁਣ ਦੀਆਂ ਪੀੜ੍ਹੀਆਂ ਨਾਲ ਸਾਂਝਾ ਕੀਤਾ ਹੈ।

      ਕਾਰਪੋਰੇਸ਼ਨ ਦੇ ਵਧੀਕ ਕਮਿਸ਼ਨਰ ਸ੍ਰੀ ਸੁਰਿੰਦਰ ਸਿੰਘ, ਜਿੰਨਾ ਦੀ ਅਗਵਾਈ ਹੇਠ ਇਹ ਕੰਧ ਚਿਤਰ ਉਕਰਨ ਵਾਲੀ ਟੀਮ ਕੰਮ ਕਰ ਰਹੀ ਹੈ, ਨੇ ਦੱਸਿਆ ਕਿ ਅਸੀਂ ਇਸ ਕਲਾ ਵਿਚ ਪੰਜਾਬੀ ਵਿਰਸੇ ਦੇ ਨਾਲ-ਨਾਲ ਪੰਜਾਬੀ ਸਾਜਾਂ, ਪੰਜਾਬੀ ਬੋਲੀਆਂ, ਫੁੱਲਾਂ ਦੇ ਨਾਲ-ਨਾਲ ਪੰਜਾਬੀ ਸਭਿਆਚਾਰ ਦੇ ਹੋਰ ਅੰਗਾਂ ਨੂੰ ਛੂਹਿਆ ਹੈ। ਉਨਾਂ ਦੱਸਿਆ ਕਿ ਇਸ ਲਈ ਅਸੀਂ ਪੇਸ਼ੇਵਰ ਕਲਾਕਾਰਾਂ ਦੀਆਂ ਸੇਵਾਵਾਂ ਲਈਆਂ ਹਨ, ਜੋ ਕਿ ਦਿਨ-ਰਾਤ ਕੰਮ ਕਰ ਰਹੇ ਹਨ। ਸ੍ਰੀ ਸੁਰਿੰਦਰ ਸਿੰਘ ਨੇ ਦੱਸਿਆ ਕਿ ਮੁੱਖ ਤੌਰ ਉਤੇ ਇਸ ਚਿਤਰ ਕਲਾ ਲਈ ਸਰਕਾਰੀ ਇਮਾਰਤਾਂ ਦੀਆਂ ਸੜਕ ਨਾਲ ਲੱਗਦੀਆਂ ਕੰਧਾਂ ਨੂੰ ਚੁਣਿਆ ਗਿਆ ਹੈ ਅਤੇ ਇਸ ਨੂੰ ਪੰਜਾਬੀ ਰੰਗਾਂ ਵਿਚ ਰੰਗਿਆ ਜਾ ਰਿਹਾ ਹੈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …