ਰੋਜਗਾਰ ਦਫਤਰ ਵੱਲੋਂ 08 ਅਤੇ 09 ਜੁਲਾਈ 2022 ਨੂੰ ਬੀ.ਪੀ.ਓ ਸੈਕਟਰ ਲਈ ਪਲੇਸਮੈਂਟ-ਕਮ-ਸਕਰੀਨਿੰਗ ਕੈਂਪ ਲਗਾਇਆ ਜਾਵੇਗਾ
AMRIK SINGH
ਅੰਮ੍ਰਿਤਸਰ 7 ਜੁਲਾਈ
ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਅੰਮ੍ਰਿਤਸਰ ਵੱਲੋਂ ਬੀ.ਪੀ.ਓ ਸੈਕਟਰ ਵਿੱਚ ਕਸਟਮਰ ਸਪੋਰਟ ਐਗਸੀਕਿਊਟਿਵ ਦੀਆਂ ਅਸਾਮੀਆਂ ਲਈ ਸਪੈਸ਼ਲ ਸਕਰੀਨਿੰਗ ਕੈਂਪ 08 ਅਤੇ 09 ਜੁਲਾਈ 2022 ਨੂੰ ਰੋਜਗਾਰ ਬਿਊਰੋ ਵਿਖੇ ਲਗਾਇਆ ਜਾ ਰਿਹਾ ਹੈ। ਇਨ੍ਹਾਂ ਅਸਾਮੀਆਂ ਦੀ ਨੌਕਰੀ ਦਾ ਸਥਾਨ ਚੰਡੀਗੜ੍ਹ/ ਮੋਹਾਲੀ ਹੋਵੇਗਾ ਅਤੇ ਇਸ ਸਬੰਧੀ ਭਾਗ ਲੈਣ ਵਾਲੇ ਉਮੀਦਵਾਰ ਘੱਟ–ਘੱਟ ਬਾਰ੍ਹਵੀ ਪਾਸ ਹੋਣਾ ਅਤੇ ਚੰਗੇ ਕਮਿਊਨੀਕੇਸ਼ਨ ਸਕਿੱਲ (ਪੰਜਾਬੀ, ਅੰਗਰੇਜੀ ਅਤੇ ਹਿੰਦੀ) ਹੋਣੇ ਲਾਜਮੀ ਹਨ। ਇਨ੍ਹਾਂ ਅਸਾਮੀਆਂ ਲਈ ਕੰਪਨੀਆਂ ਵੱਲੋਂ ਉਮੀਦਵਾਰਾਂ ਨੂੰ 10,000 ਤੋਂ 15,000 ਰੁਪਏ ਪ੍ਰਤੀ ਮਹੀਨਾ ਸੁਰੂਆਤੀ ਤਨਖਾਹ ਆਫਰ ਕੀਤੀ ਜਾਵੇਗੀ। ਯੋਗ ਉਮੀਦਵਾਰਾਂ ਦੀ ਸਕਰੀਨਿੰਗ ਲਈ 08 ਅਤੇ 09 ਜੁਲਾਈ ਨੂੰ ਰੋਜਗਾਰ ਦਫਤਰ ਵਿਖੇ ਸਕਰੀਨਿੰਗ ਕੈਂਪ ਰੱਖਿਆ ਗਿਆ ਹੈ। ਇਸ ਸਕਰੀਨਿੰਗ ਟੈਸਟ ਵਿੱਚ ਯੋਗ ਪਾਏ ਗਏ ਉਮੀਦਵਾਰਾਂ ਦੀ ਫਾਈਨਲ ਇੰਟਰਵਿਊ ਕੰਪਨੀ ਨਾਲ ਕਰਵਾਈ ਜਾਵੇਗੀ। ਜਿਹੜੇ ਉਮੀਦਵਾਰ ਇਸ ਅਸਾਮੀ ਲਈ ਚਾਹਵਾਨ ਹਨ ਅਤੇ ਚੰਡੀਗੜ੍ਹ ਅਤੇ ਮੋਹਾਲੀ ਸ਼ਿਫਟ ਹੋਣ ਨੂੰ ਤਿਆਰ ਹਨ, ਉਹ 08 ਅਤੇ 09 ਜੁਲਾਈ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਨੇੜੇ ਜਿਲ੍ਹਾ ਅਦਾਲਤਾਂ ਅੰਮ੍ਰਿਤਸਰ ਵਿਖੇ ਪਹੁੰਚ ਕੇ ਰੋਜਗਾਰ ਬਿਊਰੋ ਦੇ ਅਧਿਕਾਰੀਆਂ ਨੂੰ ਮਿਲ ਸਕਦੇ ਹਨ। ਇਸ ਤੋਂ ਇਲਾਵਾ ਚਾਹਵਾਨ ਉਮੀਦਵਾਰ ਗੂਗਲ ਫਾਰਮ ਦੇ ਲਿੰਕ https://bit.ly/3P5x1la ਤੇ ਜਾ ਵੀ ਰਜਿਟ੍ਰੇਸ਼ਨ ਕਰ ਸਕਦੇ ਹਨ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਰੋਜਗਾਰ ਬਿਊਰੋ ਦੇ ਹੈਲਪਲਾਈਨ ਨੰਬਰ 9915789068 ਤੇ ਸੰਪਰਕ ਕੀਤਾ ਜਾ ਸਕਦਾ ਹੈ।
===—