Breaking News

ਰੈੱਡ ਕਰਾਸ ਵਿਖ ਕਰਵਾਏ ਗਏ ‘‘ਆਨ ਸਪਾਟ ਪੇਟਿੰਗ’’ ਮਕਾਬਲੇ

ਰੈੱਡ ਕਰਾਸ ਵਿਖ ਕਰਵਾਏ ਗਏ ‘‘ਆਨ ਸਪਾਟ ਪੇਟਿੰਗ’’ ਮਕਾਬਲੇ

ਅਮਰੀਕ ਸਿੰਘ 

ਅੰਮ੍ਰਿਤਸਰ 26 ਅਕਤੂਬਰ –

ਜਿਲ੍ਹਾ ਬਾਲ ਭਲਾਈ ਕੌਂਸਲ ਵਲੋਂ ਰੈੱਡ ਕਰਾਸ ਭਵਨ ਵਿਖੇ ਜਿਲ੍ਹਾ ਪੱਧਰੀ ‘‘ਆਨ ਸਪਾਟ ਪੇਟਿੰਗ’’ ਮਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਸੀ। ਜਿਨਾਂ ਦੀ ਉਮਰ 5-9 ਸਾਲ ਅਤੇ ਦੂਜੇ ਗਰੁੱਪ ਦੀ ਉਮਰ 10 ਤੋਂ 16 ਸਾਲ ਦਰਮਿਆਨ ਸੀ।

               ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ: ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਅਫ਼ਸਰ ਨੇ ਦੱਸਿਆ ਕਿ ਉਪਰੋਕਤ ਗਰੁੱਪਾਂ ਤੋਂ ਇਲਾਵਾ ਸਾਰੀਰਿਕ ਤੌਰ ਤੇ ਅਪਾਹਿਜ ਵਿਦਿਆਰਥੀਆਂ ਦੇ ਦੋ ਵਿਸ਼ੇਸ਼ ਗਰੁੱਪ (ਬੋਲ੍ਹੇ ਅਤੇ ਗੂੰਗੇ ਬੱਚੇ ’ਤੇ ਮਾਨਸਿਕ ਤੌਰ ਤੇ ਕਮਜ਼ੋਰ ਬੱਚੇ) 5-10 ਸਾਲ ਉਮਰ ਦੇ ਪੀਲੇ ਗਰੁੱਪ ਅਤੇ 11 ਤੋਂ 18 ਸਾਲ ਉਮਰ ਦੇ ਵਿਚਕਾਰ ਲਾਲ ਗਰੁੱਪ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ। ਉਨਾਂ ਦੱਸਿਆ ਕਿ ਇਨਾਂ ਮੁਕਾਬਲਿਆਂ ਵਿੱਚ 28 ਸਕੂਲਾਂ ਦੇ 138 ਵਿਦਿਆਰਥੀ ਸ਼ਾਮਲ ਹੋਏ ਅਤੇ ਪ੍ਰਤੀਯੋਗਤਾ ਦੀਆਂ ਪੇਂਟਿੰਗਾਂ ਨੂੰ ਤਿੰਨ ਜੱਜਾਂ ਦੇ ਪੈਨਲ ਦੁਆਰਾ ਚੁਣਿਆ ਗਿਆ। ਜਿਸ ਵਿੱਚ ਮਿਸ ਮਾਲਾ ਚਾਵਲਾ, ਸ: ਕੁਲਵੰਤ ਸਿੰਘ ਅਤੇ ਮਿਸ ਰਵਿੰਦਰ ਢਿੱਲੋਂ ਨੇ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ।

               ਸ: ਅਸੀਸਇੰਦਰ ਨੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੇ ਜੇਤੂ ਅਰਥਾਤ ਹਰੇਕ ਗਰੁੱਪ ਦੇ ਤਿੰਨ ਵਿਦਿਆਰਥੀ ਰੈੱਡ ਕਰਾਸ ਭਵਨ ਲਾਜਪਤ ਨਗਰ, ਜਲੰਧਰ ਵਿਖੇ 30 ਅਕਤੂਬਰ 2023 ਨੂੰ ਹੋਣ ਵਾਲੇ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲੈਣਗੇ।

ਇਸ ਮੌਕੇ ਸ੍ਰੀਮਤੀ ਗੁਰਦਰਸ਼ਨ ਕੌਰ ਬਾਵਾ, ਸ੍ਰੀਮਤੀ ਦਲਬੀਰ ਕੌਰ ਨਾਗਪਾਲ, ਸ੍ਰੀਮਤੀ ਜਸਬੀਰ ਕੌਰ ਤੋਂ ਇਲਾਵਾ ਰੈੱਡ ਕਰਾਸ ਦਾ ਸਟਾਫ ਵੀ ਹਾਜ਼ਰ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …