Breaking News

ਰੈੱਡ ਕਰਾਸ ਭਵਨ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਰੈੱਡ ਕਰਾਸ ਭਵਨ ਵਿਖੇ ਕਰਵਾਏ ਗਏ ਪੇਂਟਿੰਗ ਮੁਕਾਬਲੇ

ਗੁਰਸ਼ਰਨ  ਸਿੰਘ  ਸੰਧੂ 
ਅੰਮ੍ਰਿਤਸਰ 20 ਜਨਵਰੀ 20
ਜਿਲ੍ਹਾ ਬਾਲ ਭਲਾਈ ਕੌਂਸਲ, ਅੰਮ੍ਰਿਤਸਰ ਵਲੋਂ ਰੈੱਡ ਕਰਾਸ ਭਵਨ, ਅੰਮ੍ਰਿਤਸਰ ਵਿਖੇ ਸਾਹਿਬਜਾਦਾ ਜੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਲਾਸਾਨੀ ਸ਼ਹਾਦਤ ਬਾਰੇ ਪੇਂਟਿੰਗ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿਚ ਲਗਭਗ 12 ਸਕੂਲਾਂ ਦੇ 69 ਬਚਿਆਂ ਨੇ ਭਾਗ ਲਿਆ। ਜਿਸ ਵਿਚ ਬੱਚਿਆਂ ਨੇ ਆਪਣੇ ਹੁਨਰ ਨੂੰ ਵੱਖ-ਵੱਖ ਰੰਗਾਂ ਵਿਚ ਪੇਸ਼ ਕੀਤਾ। ਇਹ ਮੁਕਾਬਲੇ ਕਰਵਾਉਣ ਲਈ ਤਿੰਨ ਵੱਖ-ਵੱਖ ਗਰੁਪ ਬਣਾਏ ਗਏ। ਜਿਸ ਵਿਚ ਪਹਿਲੇ ਗਰੁੱਪ ਵਿਚ ਉਮਰ 5 ਤੋਂ 8 ਸਾਲ, ਦੂਸਰੇ ਗਰੁੱਪ ਵਿਚ ਉਮਰ 9 ਤੋਂ 12 ਸਾਲ ਤਕ ਅਤੇ ਤੀਸਰੇ ਗਰੱੁਪ ਵਿਚ ਉਮਰ 13 ਤੋਂ 16 ਸਾਲ ਸੀ। ਇਹਨਾਂ ਬੱਚਿਆਂ ਦੀਆਂ ਬਣਾਈਆਂ ਹੋਈਆਂ ਚਿੱਤਰਕਲਾ ਨੂੰ ਜੱਜਮੈਂਟ ਕਰਨ ਲਈ ਤਿੰਨ ਜੱਜਾਂ ਦਾ ਪੈਨਲ ਬਣਾਇਆ ਗਿਆ। ਜਿਸ ਵਿਚ ਮਿਸ ਮਾਲਾ ਚਾਵਲਾ, ਸ੍ਰੀ ਕੁਲਵੰਤ ਸਿੰਘ ਅਤੇ ਸ਼੍ਰੀਮਤੀ ਜੋਤੀ ਸਿੰਘ ਜੱਜ ਸਨ।  ਉਨਾਂ ਦੱਸਿਆ ਕਿ ਇਹ ਪੈਨਲ ਦੇ ਜੱਜ ਬੁਹਤ ਚੰਗੇ ਚਿੱਤਰਕਾਰ ਹਨ ਅਤੇ ਇਹ ਆਪਣੇ ਆਪਣੇ ਫੀਲਡ ਵਿਚ ਮੁਹਾਰਤ ਰਖਦੇ ਹਨ। ਇਹਨਾਂ ਜੱਜਾਂ ਵਲੋ ਪਹਿਲੀਆਂ ਤਿੰਨ ਪੁਜੀਸ਼ਨਾਂ ਦੀ ਜੱਜਮੈਟ ਦਿੱਤੀ ਗਈ ਅਤੇ ਕੁਝ ਬੱਚਿਆਂ ਨੂੰ ਕੰਸੋਲੇਸ਼ਨ ਪੁਜੀਸ਼ਨਾਂ ਵੀ ਦਿੱਤੀਆਂ। ਇਹਨਾਂ ਵੱਲੋ ਸਾਰੇ ਬੱਚਿਆਂ ਦੀ ਸ਼ਲਾਘਾ ਕੀਤੀ ਗਈ ਤੇ ਦੱਸਿਆਂ ਕਿ ਇਹਨਾਂ ਬੱਚਿਆਂ ਵਿਚ ਚਿੱਤਰਕਲਾ ਦੇ ਭਰਪੂਰ ਗੁਣ ਹਨ ।
ਮੁਕਾਬਲਿਆਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾ ਹਾਸਿਲ ਕਰਨ ਵਾਲੇ ਬੱਚਿਆ ਦੀਆ ਪੇਂਟਿੰਗ ਨੂੰ ਜਿਲ੍ਹਾ ਬਾਲ ਭਲਾਈ ਕੌਂਸਲ ਚੰਡੀਗੜ੍ਹ ਨੂੰ ਭੇਜਿਆ ਜਾਵੇਗਾ। ਅੱਜ ਦੇ ਇਸ ਸਮਾਗਮ ਦੀ ਪ੍ਰਧਾਨਗੀ ਡਾ. ਗੁਰਪ੍ਰੀਤ ਕੌਰ ਜੌਹਲ ਸੂਦਨ ਚੇਅਰਪਰਸਨ ਰੈੱਡ ਕਰਾਸ ਸੋਸਾਇਟੀ ਪਤਨੀ ਸ੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਵੱਲੋ ਕੀਤੀ ਗਈ  ਅਤੇ ਪੇਟਿੰਗ ਵਿੱਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੀ ਵੰਡੇ। ਇਸ ਮੌਕੇ ਤੇ ਸ਼੍ਰੀ ਅਸੀਸਇੰਦਰ ਸਿੰਘ ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ ਸਮੂੰਹ ਸਟਾਫ ਅਤੇ ਕੌਂਸਲ ਦੇ ਹੋਰ ਮੈਂਬਰਾਂ ਵਲੋਂ ਵੀ ਇਸ ਚਿੱਤਰਕਲਾ ਦੇ ਮੁਕਾਬਲਿਆਂ ਵਿਚ ਸ਼ਿਰਕਤ ਕੀਤੀ ਗਈ।

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …