Breaking News

ਰਿਲੈਨਸ਼ਸ਼ਿਪ ਮੈਨੇਜਰਾਂ ਦੀ ਆਸਾਮੀ ਭਰਨ ਲਈ 28 ਜੁਲਾਈ ਨੂੰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਪਲੇਸ਼ਮੈਂਟ ਕੈਂਪ

ਰਿਲੈਨਸ਼ਸ਼ਿਪ ਮੈਨੇਜਰਾਂ ਦੀ ਆਸਾਮੀ ਭਰਨ ਲਈ 28 ਜੁਲਾਈ ਨੂੰ ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਪਲੇਸ਼ਮੈਂਟ ਕੈਂਪ

AMRIK SINGH
ਗੁਰਦਾਸਪੁਰ  26 ਜੁਲਾਈ (         ):-
ਜਿਲ੍ਹਾ  ਰੋਜਗਾਰ ਉਤਪਤੀ ਤੇ ਹੁਨਰ ਵਿਕਾਸ ਤੇ ਸਿਖਲਾਈ ਅਫਸਰ ਪਰਸ਼ੋਤਮ ਸਿੰਘ ਦੀ ਦੀ ਪ੍ਰਧਾਨਗੀ ਹੇਠ 28 ਜੁਲਾਈ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਇੱਕ ਪਲੇਸਮੈਂਟ ਕੈਂਪ/ਰੋਜਗਾਰ ਮੇਲਾ ਲਗਾਇਆ ਜਾ ਰਿਹਾ ਹੈ । ਇਸ ਰੋਜਗਾਰ ਮੇਲੇ ਵਿੱਚ ਪੀ . ਐਨ.ਬੀ ਮੈਲਟ ਲਾਈਫ ਕੰਪਨੀ ਵਲੋਂ ਸ਼ਿਰਕਤ ਕੀਤੀ ਜਾਣੀ ਹੈ।  ਪੀ .ਐਨ.ਬੀ ਮੈਲਟ ਲਾਈਫ ਕੰਪਨੀ ਵਲੋਂ ਜਿਲ੍ਹਾ ਗੁਰਦਾਸਪੁਰ ਦੀ ਪੰਜਾਬ ਨੈਸ਼ਨਲ ਬੈਂਕ ਦੀਆ ਬ੍ਰਾਂਚਾ ਵਿੱਚ ਬੈਂਕਾਂ ਇੰਨਸ਼ੋਰੈਂਸ ਚੈਨਲ ਲਈ ਭਰਤੀ ਕੀਤੀ ਜਾਣੀ ਹੈ ।  ਉਨ੍ਹਾਂ ਅੱਗੇ  ਦੱਸਿਆ ਕਿ ਪੀ .ਐਨ.ਬੀ ਮੈਲਟ ਲਾਈਫ ਕੰਪਨੀ ਨੂੰ ਰਿਲੈਸ਼ਨਸਿਪ ਮੈਨਜਰਾਂ  ਦੀ ਪੋਸਟਾਂ ਲਈ  ਗ੍ਰੈਜੂਏਟ ਜਾਂ ਐਮ.ਬੀ.ਏ ਪਾਸ  ਲੜਕੇ ਅਤੇ ਲੜਕੀਆ ਜਿਨ੍ਹਾਂ ਦੀ  ਉਮਰ 18 ਤੋਂ 35 ਸਾਲ ਹੈ, ਦੀ ਲ਼ੋੜ ਹੈ । ਪੀ . ਐਨ.ਬੀ ਮੈਲਟ ਲਾਈਫ ਕੰਪਨੀ ਵਲੋਂ ਡੀ.ਬੀ..ਈ.ਈ ਗੁਰਦਾਸਪੁਰ ਵਿਖੇ ਆਏ ਪ੍ਰਾਰਥੀਆ ਦੀ ਇੰਟਰਿਵੂ ਕੀਤੀ ਜਾਵੇਗੀ । ਬੈਕਿੰਗ/ਇੰਸ਼ੋਰੈਂਸ/ਮਾਰਕਟਿੰਗ ਦਾ ਤਜਰਬਾ ਰੱਖਣ ਵਾਲੇ ਉਮੀਦਵਾਰਾ ਨੂੰ ਪਹਿਲ ਦਿੱਤੀ ਜਾਵੇਗੀ ।  ਇੰਟਰਵਿਊ ਉਪਰੰਤ ਕੰਪਨੀ ਵਲੋਂ ਚੁਣੇ ਗਏ ਯੋਗ ਉਮੀਦਵਾਰਾ ਨੂੰ 2 ਤੋਂ 2.70 ਲੱਖ ਦਾ ਸਾਲਾਨਾ ਪੈਕੇਜ ਆਫਰ ਕੀਤਾ ਜਾਵੇਗਾ । ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਕਿਹਾ ਕਿ ਇਸ ਪਲੇਸਮੈਂਟ ਕੈਂਪ ਲਈ ਵੱਧ ਤੋਂ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ 28 ਜੁਲਾਈ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ  ਵਿਖੇ ਸਵੇਰੇ 9:30 ਵਜੇ  ਪਹੁੰਚਣ ਅਤੇ  ਇਸਦਾ ਵੱਧ ਤੋਂ ਵੱਧ ਲਾਭ ਉੱਠਾ ਸਕਣ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *