Breaking News

ਰਾਧਾ ਸੁਆਮੀ ਡੇਰੇ ਕੋਲੋ ਵੜੈਚ ਪਿੰਡ ਦੀ 80 ਏਕੜ ਜ਼ਮੀਨ ਛੁਡਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ- ਸਿਰਸਾ

https://we.tl/t-7GIcDxXJkk

ਰਾਧਾ ਸੁਆਮੀ ਡੇਰੇ ਕੋਲੋ ਵੜੈਚ ਪਿੰਡ ਦੀ 80 ਏਕੜ ਜ਼ਮੀਨ ਛੁਡਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ- ਸਿਰਸਾ

Anchor : ਲੋਕ ਭਲਾਈ ਇਨਸਾਫ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਤੇ ਕਿਸਾਨ ਆਗੂ ਸ੍ਰ ਬਲਦੇਵ ਸਿੰਘ ਸਿਰਸਾ ਨੇ ਸਰਕਾਰ ਤੋ ਮੰਗ ਕੀਤੀ ਕਿ ਵਾਅਦੇ ਮੁਤਾਬਕ ਰਾਧਾ ਸੁੁਆਮੀ ਡੇਰਾ ਬਿਆਸ ਵੱਲੋ ਵੜੈਚ ਪਿੰਡ ਦੀ ਦੱਬੀ 80 ਏਕੜ ਪੰਚਾਇਤੀ ਜ਼ਮੀਨ ਬਿਨਾਂ ਕਿਸੇ ਦੇਰੀ ਤੋ ਖਾਲੀ ਕਰਵਾ ਕੇ ਪੰਚਾਇਤੀ ਦੇ ਹਵਾਲੇ ਕੀਤੀ ਜਾਵੇ ਜਦ ਕਿ ਹਾਈਕੋਰਟ ਨੇ ਵੀ ਨੋਟਿਸ ਲਿਆ ਹੈ ਕਿ ਫੌਜ ਦੇ ਅਸਲੇ ਦੇ ਡੰਪ ਕੋਲ 1000 ਮੀਟਰ ਦੇ ਘੇਰੇ ਵਿੱਚ ਬਣੀਆਂ ਇਮਾਰਤਾਂ ਨੂੰ ਤੁਰੰਤ ਹਟਾ ਕੇ ਰਿਪੋਰਟ ਕੀਤੀ ਜਾਵੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਸੰਨ 2016 ਵਿੱਚ ਪਿੰਡ ਵੜੈਚ ਦੀ ਕਰੀਬ 80 ਏਕੜ ਜ਼ਮੀਨ ਦਾ ਡੇਰੇ ਦੇ ਕਬਜ਼ੇ ਵਿੱਚੋ ਛੁਡਾ ਕੇ ਤੁਰੰਤ ਪੰਚਾਇਤ ਦੇ ਹਵਾਲੇ ਕਰਨ ਦਾ ਹਾਈਕੋਰਟ ਦਾ ਆਦੇਸ਼ ਵੀ ਅੱਜ ਤੱਕ ਲਾਗੂ ਨਹੀ ਹੋ ਸਕਿਆ ਜਾਵੇ ਅਤੇ ਅਦਾਲਤ ਦੇ ਹੁਕਮਾਂ ਦਾ ਜਿਲ੍ਹਾ ਪ੍ਰਸ਼ਾਸ਼ਨ ‘ਤੇ ਵੀ ਕੋਈ ਅਸਰ ਨਹੀ ਹੋਇਆ ਜਿਸ ਕਾਰਨ ਅੱਜ ਵੀ ਇਹ ਜ਼ਮੀਨ ਸਿਆਸੀ ਦਬਾਅ ਕਾਰਨ ਡੇਰੇ ਦੇ ਹੀ ਨਣਾਇਣ ਕਬਜ਼ੇ ਵਿੱਚ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਨਣ ਤੇ ਇਹ ਜ਼ਮੀਨ ਬਿਨਾਂ ਕਿਸੇ ਦੇਰੀ ਦੇ ਪੰਚਾਇਤ ਦੇ ਹਵਾਲੇ ਕੀਤੀ ਜਾਵੇਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀ ਹੋਈ। ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਰੀਵਾਲ ਨੇ ਵਾਅਦਾ ਕੀਤਾ ਹੈ ਕਿ ਉਹ ਪੰਚਾਇਤੀ ਜ਼ਮੀਨ ਜਰੂਰ ਛੁਡਾ ਕੇ ਪੰਚਾਇਤ ਦੇ ਹਵਾਲੇ ਕਰਨਗੇ ਪਰ ਉਹਨਾਂ ਨੇ ਹਾਲੇ ਇਸ ਪਾਸੇ ਕੋਈ ਧਿਆਨ ਨਹੀ ਦਿੱਤਾ।
ਉਹਨਾਂ ਕਿ ਕਿਹਾ ਕਿ ਨਵੀ ਤਰੱਕੀ ਇਹ ਹੋਈ ਹੈ ਕਿ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਇੱਕ ਕੇਸ ਵਿੱਚ ਸੁਣਵਾਈ ਕਰਦਿਆ ਜਿਲ੍ਹਾ ਪ੍ਰਸ਼ਾਸ਼ਨ ਨੂੰ ਆਦੇਸ਼ ਕੀਤੇ ਹਨ ਕਿ ਬਿਆਸ ਵਿਖੇ ਬਣੇ ਫੌਜ ਦੇ ਅਸਲਾ ਡੰਪ ਦੇ ਨਜਦੀਕ ਕੋਈ ਵੀ ਉਸਾਰੀ ਨਹੀ ਕੀਤੀ ਜਾ ਸਕਦੀ ਪਰ ਡੇਰੇ ਵਾਲਿਆ ਨੇ ਆਪਣੇ ਦਬਾਅ ਕਾਰਨ ਕਈ ੳਸਾਰੀਆ ਕੀਤੀਆਂ ਹੋਈਆ ਹਨ ਜੋ ਕਿ ਮਨੁੱਖਤਾ ਲਈ ਖਤਰੇ ਦੀ ਘੰਟੀ ਹਨ। ਉਹਨਾਂ ਕਿਹਾ ਕਿ 11 ਜੂਨ ਨੂੰ ਜਿਲ੍ਹੇ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਇਸ ਦੀ ਪੈਮਾਇਸ਼ ਕਰਨ ਜਾ ਰਹੇ ਹਨ ਪਰ ਇਹ ਰਾਧਾ ਸੁਆਮੀ ਧਰਮ ਦਾ ਹਵਾਲਾ ਦੇ ਕੇ ਫਿਰ ਦਬਾਅ ਬਣਾਉਣ ਦੀ ਕੋਸ਼ਿਸ਼ ਕਰਨ ਦੀ ਤਾਕ ਵਿੱਚ ਹਨ ਤੇ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤਾ ਕੀਤੀਅ ਜਾਣ ਕਿ ਉਹ ਬਿਨਾਂ ਕਿਸੇ ਦਬਾਅ ਤੋ ਆਪਣੀ ਰਿਪੋਰਟ ਤਿਆਰ ਕਰਨ ਤੇ ਵੜੈਚ ਪਿੰਡ ਦੀ 80 ਏਕੜ ਜ਼ਮੀਨ ਵ ਿਖਾਲੀ ਕਰਵਾ ਕੇ ਪੰਚਾਇਤ ਦੇ ਹਵਾਲੇ ਕੀਤੀ ਜਾਵੇ।

bite : ਬਲਦੇਵ ਸਿੰਘ ਸਿਰਸਾ (ਲੋਕ ਭਲਾਈ ਵੈਲਫੇਅਰ ਸੁਸਾਇਟੀ ਪ੍ਰਧਾਨ )

ਜਸਕਰਨ ਸਿੰਘ ਅੰਮ੍ਰਿਤਸਰ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *