Breaking News

ਰਸਾਇਣ ਮੁਕਤ ਅਤੇ ਉੱਚ ਗੁਣਵੱਤਾ ਬਾਸਮਤੀ ਪੈਦਾਵਾਰ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ 10 ਪੈਸਟੀਸਾਈਡਾਂ ਦੀ ਵਰਤੋਂ ਕਰਨ ਤੇ ਪਾਬੰਦੀ : ਡਿਪਟੀ ਕਮਿਸ਼ਨਰ

ਰਸਾਇਣ ਮੁਕਤ ਅਤੇ ਉੱਚ ਗੁਣਵੱਤਾ ਬਾਸਮਤੀ ਪੈਦਾਵਾਰ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ 10 ਪੈਸਟੀਸਾਈਡਾਂ ਦੀ ਵਰਤੋਂ ਕਰਨ ਤੇ ਪਾਬੰਦੀ : ਡਿਪਟੀ ਕਮਿਸ਼ਨਰ

AMRIK SINGH AND GURSHSRAN SINGH SANDHU

ਅੰਮ੍ਰਿਤਸਰ 18 ਅਗਸਤ

ਸ਼੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਦੀ ਫਸਲ ਲਈ ਬੈਨ ਕੀਤੇ 10 ਪੈਸਟੀਸਾਈਡ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕਤਾ ਫੈਲਾਉਣ ਲਈ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਜਤਿੰਦਰ ਸਿੰਘ ਗਿੱਲ ਅਤੇ ਡਾਇਰੈਕਟਰ ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਪੰਜਾਬ, ਸ਼੍ਰੀ ਅਸ਼ੋਕ ਸੇਠੀ ਅਤੇ ਕਿਸਾਨ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਉਹਨਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਇਹਨਾਂ ਪਾਬੰਦੀਸ਼ੁਦਾ ਪੈਸਟੀਸਾਈਡ ਦੀ ਬਾਸਮਤੀ ਤੇ ਵਰਤੋਂ ਨਾ ਕਰਦੇ ਹੋਏ ਫਸਲ ਤੇ ਕੀੜੇ-ਮਕੌੜੇ ਅਤੇ ਬੀਮਾਰੀਆਂ ਦੇ ਹਮਲੇ ਦੀ ਰੋਕਥਾਮ ਲਈ ਹੋਰ ਬਦਲਵੇਂ ਪੈਸਟੀਸਾਈਡ ਕਿਸਾਨਾਂ ਨੂੰ ਸਿਫਾਰਿਸ਼ ਕੀਤੇ ਜਾਣ। ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਬਾਸਮਤੀ ਦੀ ਫਸਲ ਇੱਕ ਅਜਿਹੀ ਫਸਲ ਹੈ ਜਿਸਨੂੰ ਅੰਤਰਰਾਸ਼ਟਰੀ ਮੰਡੀ ਰਾਂਹੀ ਐਕਸਪੋਰਟ ਕਰਕੇ ਅਰਬ ਅਤੇ ਯੁਰੋਪ ਦੇਸ਼ਾਂ ਵਿੱਚ ਵੇਚਿਆ ਜਾਂਦਾ ਹੈ ਜਿਸ ਨਾਲ ਦੇਸ਼ ਨੂੰ ਵਿਦੇਸ਼ੀ ਮੁਦਰਾ ਪ੍ਰਾਪਤ ਹੁੰਦੀ ਹੈ। ਇਹਨਾਂ ਬਾਹਰਲੇ ਮੁਲਕਾਂ ਵਿੱਚ ਪੰਜਾਬ ਰਾਜ, ਖਾਸ ਕਰਕੇ ਅੰਮ੍ਰਿਤਸਰ ਜਿਲ੍ਹੇ ਵਿੱਚ ਪੈਦਾ ਕੀਤੀ ਬਾਸਮਤੀ ਦੀ ਬਹੁਤ ਹੀ ਮੰਗ ਰਹਿੰਦੀ ਹੈ ਕਿਉਂਕਿ ਇਸ ਖਿੱਤੇ ਦਾ ਜਲਵਾਯੂ ਬਾਸਮਤੀ ਪੱਕਣ ਸਮੇਂ ਠੰਢਾ ਰਹਿੰਦਾ ਹੈ ਜਿਸ ਨਾਲ ਬਾਮਸਤੀ ਚੌਲਾਂ ਵਿੱਚ ਅਰੋਮਾ ਵਿਕਸਿਤ ਹੁੰਦਾ ਹੈ। ਪ੍ਰੰਤੂ ਬਾਸਮਤੀ ਦੇ ਚੌਲਾਂ ਵਿੱਚ ਕੁਝ ਸਪਰੇਅ ਕੀਤੀਆਂ ਰਸਾਇਣਿਕ ਜਹਿਰਾਂ ਦੇ ਅੰਸ਼ ਪਾਏ ਜਾਂਦੇ ਹਨ। ਜਿਸ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਬਾਸਮਤੀ ਵਿੱਚ ਵਰਤੇ ਜਾਣ ਵੱਲੇ 10 ਕਿਸਮ ਦੇ ਰਸਾਇਣਿਕ ਜਹਿਰਾਂ ਐਸੀਫੇਟ, ਬੁਪਰੋਫੇਜਿਨ, ਕਲੋਰਪਾਈਰੀਫਾਸ, ਮੈਥਾਮੀਠੋਫਾਸ, ਪ੍ਰੋਪੀਕੋਨਾਜੋਲ, ਥਾਈਮਥੋਕਸਮ, ਪ੍ਰੋਫੀਨੋਫਾਸ, ਆਈਸੋਪ੍ਰੋਥਾਈੳਲਾਨ, ਕਾਰਬੈਂਡਾਜਿਮ, ਅਤੇ ਟਰਾਈਸਾਈਕਲਾਜੋਲ ਦੀ ਇਸ ਫਸਲ ਉੱਤੇ ਸਪਰੇਅ ਕਰਨ ਦੀ ਪਾਬੰਦੀ ਲਗਾਈ ਗਈ ਹੈ ਤਾਂ ਜੋ ਬਾਸਮਤੀ ਚੌਲਾਂ ਵਿੱਚ ਰਸਾਇਣਿਕ ਜਹਿਰਾਂ ਦੇ ਅੰਸ਼ ਨਾ ਪਾਏ ਜਾਣ ਅਤੇ ਅੰਤਰਰਾਸ਼ਟਰੀ ਮੰਡੀ ਵਿੱਚ ਬਾਸਮਤੀ ਦੀ ਡਿਮਾਂਡ ਵਿੱਚ ਵਾਧਾ ਹੋਵੇ। ਪੰਜਾਬ ਸਰਕਾਰ ਵੱਲੋਂ ਇਹਨਾਂ 10 ਖੇਤੀ ਰਸਾਇਣਾਂ ਦੀ ਵਿਕਰੀ, ਭੰਡਾਰਣ ਅਤੇ ਵੰਡ ਕਰਨ ਤੇ 60 ਦਿਨਾਂ ਲਈ ਪਾਬੰਦੀ ਲਗਾਈ ਗਈ ਹੈ। ਉਹਨਾ ਅਪੀਲ ਕੀਤੀ ਕਿ ਕਿਸਾਨ ਵੀਰ ਬਾਸਮਤੀ ਦੀ ਫਸਲ ਤੇ ਪੈਸਟੀਸਾਈਡ ਸਪਰੇਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਰਾਬਤਾ ਕਰਨ ਅਤੇ ਸਿਫਾਰਿਸ਼ ਕੀਤੇ ਪੈਸਟੀਸਾਈਡ ਸਬੰਧੀ ਜਾਣਕਾਰੀ ਪ੍ਰਾਪਤ ਕਰ ਲੈਣ। ਡਿਪਟੀ ਕਮਿਸ਼ਨਰ ਨੇ ਮੁੱਖ ਖੇਤੀਬਾੜੀ ਅਫਸਰ ਨੂੰ ਕਿਹਾ ਕਿ ਜਿਲ੍ਹੇ ਦੇ ਸਮੂਹ ਪੈਸਟੀਸਾਈਡ ਡੀਲਰਾਂ ਅਤੇ ਡਿਸਟ੍ਰੀਬਿਊਟਰਾਂ ਨੂੰ ਇਸ ਬਾਰੇ ਜਾਣੂ ਕਰਵਾਇਆ ਜਾਵੇ ਅਤੇ ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹਨਾਂ ਪਾਬੰਦੀਸ਼ੁਦਾ ਪੈਸਟੀਸਾਈਡ ਬਾਰੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇੇ। ਕਿਸਾਨਾਂ ਨੇ ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਪਾਸ ਮੰਗ ਕੀਤੀ ਕਿ ਜਿੰਨਾਂ ਕਿਸਾਨਾਂ ਦੀ ਬਾਸਮਤੀ ਵਿੱਚ ਰਸਾਇਣਾਂ ਦੇ ਅੰਸ਼ ਨਹੀ ਪਾਏ ਜਾਂਦੇ ਉਹਨਾ ਨੂੰ ਫਸਲ ਦਾ ਵੱਧ ਮੁੱਲ ਦਿੱਤਾ ਜਾਵੇ। ਇਸ ਮੌਕੇ ਖੇਤੀਬਾੜੀ ਅਫਸਰ ਤਜਿੰਦਰ ਸਿੰਘ, ਏ.ਡੀ.ਉ ਗੁਰਪ੍ਰੀਤ ਸਿੰਘ ਔਲਖ, ਏ.ਡੀ.ਉ ਪਰਜੀਤ ਸਿੰਘ ਔਲਖ, ਪੰਜਾਬ ਰਾਈਸ ਮਿੱਲਰਜ ਐਕਸਪੋਰਟ ਐਸੋਸੀਏਸ਼ਨ ਦੇ ਨੁਮਾਇੰਦੇ ਅਸ਼ੀਸ਼ ਅਰੋੜਾ, ਅਰਵਿੰਦਰਪਾਲ ਸਿੰਘ, ਨਵੀਨ ਅਰੋੜਾ, ਅਤੇ ਕਿਸਾਨ ਗੁਰਵੇਲ ਸਿੰਘ ਨਾਨੋਕੇ, ਸ਼ੁਬੇਗ ਸਿੰਘ ਮੱਲੂ ਨੰਗਲ ਆਦਿ ਹਾਜਰ ਸਨ।    

===—

About Gursharan Singh Sandhu

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *