ਮੋਟਰ ਸਾਇਕਲ ਦੇ ਸਲੰਸਰਾਂ ਵਿਚ ਤਕਨੀਕੀ ਫੇਰ ਬਦਲ ਕਰਕੇ ਪਟਾਕੇ ਮਾਰਨ ਦੇ ਪਾਬੰਦੀ
AMRIK SINGH
ਅੰਮ੍ਰਿਤਸਰ, 30 ਜੁਲਾਈ 2022 ( )- ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਆਪਣੇ ਅਧਿਕਾਰ ਖੇਤਰ ਵਿਚ ਮੋਟਰ ਸਾਇਕਲ ਚਾਲਕਾਂ ਵਲੋਂ ਸਲੰਸਰਾਂ ਵਿੱਚ ਤਕਨੀਕੀ ਫੇਰ ਬਦਲ ਕਰਕੇ ਸ਼ਹਿਰ ਵਿੱਚ ਚਲਦੇ ਸਮੇਂ ਜਾਣ-ਬੁਝ ਕੇ ਉੱਚੀ ਆਵਾਜ਼ ਪੈਦਾ ਕਰਦੇ ਹਨ ਅਤੇ ਤੈਅ ਸ਼ੁਦਾ ਮਾਨਕਾਂ ਤੋਂ ਜ਼ਿਆਦਾ ਸ਼ੋਰ ਪ੍ਰਦੂਸ਼ਣ ਪੈਦਾ ਕਰਦੇ ਹਨ ਅਤੇ ਪਟਾਕੇ ਮਾਰਦੇ ਹਨ। ਜਿਸ ਨਾਲ ਆਮ ਜਨਤਾ ਨੂੰ ਪ੍ਰਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਸ਼ੋਰ ਪ੍ਰਦੂਸ਼ਣ ਵੀ ਫੈਲਾਉਣ ਅਤੇ ਪਟਾਕੇ ਮਾਰਨ ਤੇ ਮੁਕੰਮਲ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਦਾ ਹੁਕਮ 26 ਸਤੰਬਰ 2022 ਤੱਕ ਲਾਗੂ ਰਹੇਗਾ।
ਨੌਕਰ ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਉਣ ਸਬੰਧੀ
ਅੰਮ੍ਰਿਤਸਰ, 30 ਜੁਲਾਈ 2022 ( )- ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ, ਪੀ.ਪੀ.ਐਸ, ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ, ਨਿਮਨ ਹਸਤਾਖਰ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ਤੇ ਪਾਬੰਦੀ ਲਗਾਉਂਦਾ ਹਾਂ ਕਿ ਕੋਈ ਵੀ ਵਿਅਕਤੀ/ਪਰਿਵਾਰ ਆਪਣੇ ਘਰੇਲੂ ਕੰਮ ਲਈ ਨੌਕਰ ਰੱਖਣ ਤੋਂ ਪਹਿਲਾਂ ਉਸ ਦੀ ਪੱਕੀ ਰਿਹਾਇਸ਼ ਦੇ ਸਬੰਧੀ ਵਿੱਚ ਸਾਰੇ ਕਾਗਜ਼ਾਤ ਜਿਵੇਂ ਕਿ ਨਾਮ, ਪਤਾ, ਥਾਣਾ, ਫੋਟੋ ਸਮੇਤ ਮੋਬਾਇਲ ਨੰਬਰ ਸਬੰਧੀ ਥਾਣੇ ਨੂੰ ਮੁਹੱਈਆ ਕਰਵਾਏਗਾ ਅਤੇ ਸਬੰਧਤ ਮੁੱਖ ਅਫ਼ਸਰ ਥਾਣਾ ਉਸ ਵਿਅਕਤੀ ਦੀ ਪੁਲਿਸ ਵੈਰੀਫਿਕੇਸ਼ਨ ਉਸਦੀ ਪੱਕੀ ਰਿਹਾਇਸ਼ ਦੇ ਥਾਣੇ ਤੋਂ ਕਰਵਾਉਣ ਦਾ ਜਿੰਮੇਵਾਰ ਹੋਵੇਗਾ। ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ 24 ਸਤੰਬਰ 2022 ਤੱਕ ਲਾਗੂ ਰਹੇਗਾ।
ਕਿਰਾਏਦਾਰ ਜਾਂ ਪੀ.ਜੀ. ਰੱਖਣ ਤੋਂ ਪਹਿਲਾਂ ਥਾਣੇ ਵਿੱਚ ਸੂਚਨਾ ਦਰਜ਼ ਕਰਵਾਉਣ ਸਬੰਧੀ
ਕਾਰਜਕਾਰੀ ਮੈਜਿਸਟਰੇਟ–ਕਮ–ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਦੱਸਿਆ ਕਿ ਧਿਆਨ ਵਿੱਚ ਆਇਆ ਹੈ ਕਿ ਪੀ.ਜੀ. ਮਾਲਕਾਂ ਵਲੋਂਂ ਅਕਸਰ ਛੋਟੇ ਛੋਟੇ ਕਮਰੇ ਬਣਾ ਕੇ ਕਿਰਾਏ ਤੇ ਦਿੱਤੇ ਜਾਂਦੇ ਹਨ ਅਤੇ ਇਕ ਹੀ ਕਮਰੇ ਵਿਚ ਵੱਧ ਗਿਣਤੀ ਵਿੱਚ ਛੋਟੇ–ਛੋਟੇ ਬੈੱਡ ਲਗਾ ਕੇ ਰੱਖੇ ਜਾਂਦੇ ਹਨ ਅਤੇ ਐਮਰਜੈਂਸੀ ਵੇਲੇ ਬਾਹਰ ਨਿਕਲਣ ਵਾਸਤੇ ਕੋਈ ਦਰਵਾਜਾ ਨਹੀਂ ਦਿੱਤਾ ਹੁੰਦਾ ਅਤੇ ਨਾ ਹੀ ਕਿਸੇ ਅੱਗ ਬੁਝਾਊ ਯੰਤਰ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਕਰਕੇ ਆਮ ਜਨਤਾ ਦੀ ਸੁਰੱਖਿਆ ਨੂੰ ਮੁੱਖ ਰਖਦੇ ਹੋਏ, ਪਬਲਿਕ ਹਿੱਤ ਵਿੱਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਦੇ ਇਲਾਕਾ ਅੰਦਰ ਸਥਿਤ ਸਮੂਹ ਪੀ.ਜੀ. ਦੇ ਪ੍ਰਬੰਧਕਾਂ ਨੂੰ ਹੁਕਮ ਦਿੰਦਾ ਹਾਂ ਕਿ ਸਰਾਏ ਐਕਟ 1867 ਤਹਿਤ ਆਪਣੇ–ਆਪਣੇ ਪੀ.ਜੀ. ਦੀ ਰਜਿਸਟਰੇਸ਼ਨ ਕਰਵਾਉਣਗੇ ਅਤੇ ਇਹਨਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ ਮੁਕੰਮਲ ਰਿਕਾਰਡ ਰੱਖਣਗੇ।