Breaking News

ਮੋਗਾ ਦੀ MLA ਤੇ ਹੋਇਆ ਜਾਨਲੇਵਾ ਹਮਲਾ

https://we.tl/t-85VGuISr4Z


ਮੋਗਾ ਦੀ MLA ਤੇ ਹੋਇਆ ਜਾਨਲੇਵਾ ਹਮਲਾ


*ਸਰਕਾਰੀ ਡਿਸਪੈਂਸਰੀ ਤੋਂ ਕਬਜਾ ਛਡਾਉਂ ਗਏ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਤੇ ਮਜੂਦਾ ਸਰਪੰਚ ਵੱਲੋਂ ਬਦਸਲੂਕੀ*

*ਮਜੂਦਾ ਸਰਪੰਚ ਅਤੇ ਉਸਦੇ ਬੇਟੇ ਤੇ ਪੁਲਿਸ ਨੇ ਕੀਤੀ ਕਾਰਵਾਈ*


ਮੋਗਾ, 18 ਮਈ


ਅੱਜ ਆਮ ਆਦਮੀ ਪਾਰਟੀ ਦੀ ਮੋਗਾ ਤੋਂ ਵਿਧਾਇਕਾਂ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਪਿੰਡ ਮੋਠਾਂ ਵਾਲੀ ਵਿੱਖੇ ਸੜਕ ਦੇ ਨਿਰਮਾਣ ਦਾ ਉਦਘਾਟਨ ਕੀਤਾ ਗਿਆ। ਉੱਥੇ ਹੀ ਸਰਕਾਰੀ ਡਿਸਪੈਂਸਰੀ ਦੀ ਵਿਸਿਟ ਕੀਤੀ ਗਈ ਜਿੱਥੇ ਦੇਖਣ ਚ’ ਮਜੂਦਾ ਸਰਪੰਚ ਹਰਨੇਕ ਸਿੰਘ ਵੱਲੋਂ ਤੂੜੀ ਦਾ ਕੁਪ ਬਣਾ ਕੇ ਕਬਜਾ ਕੀਤਾ ਹੋਇਆ ਸੀ। ਵਿਧਾਇਕਾਂ ਅਰੋੜਾ ਵੱਲੋਂ ਸਰਪੰਚ ਸਾਬ ਨੂੰ ਬੇਨਤੀ ਕੀਤੀ ਗਈ ਕਿ ਇਸ ਜਗ੍ਹਾ ਨੂੰ 31 ਮਈ ਤੱਕ ਖਾਲੀ ਕਰਦਿਓ ਨਹੀਂ ਤਾਂ ਸਰਕਾਰ ਕਾਰਵਾਈ ਕਰੇਗੀ। ਇਸ ਨੂੰ ਦੇਖਦੇ ਹੋਏ ਸਰਪੰਚ, ਉਸਦੇ ਬੇਟੇ ਅਤੇ ਪਰਿਵਾਰ ਵੱਲੋਂ ਮੰਦੀ ਸ਼ਬਦਾਵਲੀ ਵਰਤੀ ਗਈ। ਇੱਥੇ ਹੀ ਬਸ ਨਹੀਂ ਸਰਪੰਚ ਦੇ ਬੇਟੇ ਨੇ ਆਵਦੇ ਘਰੋਂ ਡਾਂਗ ਕਢ ਕੇ ਹਮਲੇ ਦੀ ਧਮਕੀ ਦਿਤੀ ਗਈ। ਇਸ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਸਰਪੰਚ ਦੇ ਬੇਟੇ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ।ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨਜਾਇਜ ਕਬਜੇ ਵਾਲਿਆ ਨੂੰ ਸਖ਼ਤ ਹਦਾਇਤ ਦਿੰਦੇ ਹੋਏ ,ਅਪੀਲ ਕੀਤੀ ਗਈ ਹੈ ਕਿ 31 ਮਈ ਤੱਕ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ 31 ਮਈ ਤੋਂ ਬਾਅਦ ਸਰਕਾਰ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਪਹਿਲੀਆਂ ਸਰਕਾਰਾਂ ਵਲੋਂ ਨਾਜਾਇਜ਼ ਕਬਜਿਆਂ ਵਿਰੁੱਧ ਕੋਈ ਵੀ ਸਾਰਥਕ ਕਦਮ ਨਹੀਂ ਚੁੱਕੇ ਗਏ ਭਾਵੇਂ ਉਹ ਕਾਂਗਰਸ ਜਾਂ ਅਕਾਲੀ ਦਲ ਦੀਆਂ ਸਰਕਾਰਾਂ ਹੋਣ। ਉਨ੍ਹਾਂ ਕਿਹਾ ਕਿ ਅਜਿਹੇ ਕੰਮਾਂ ਲਈ ਤੁਹਾਡੀ ‘ ਸਿਆਸੀ ਇੱਛਾ’ ਹੋਣੀ ਚਾਹੀਦੀ ਹੈ ਤਾਂ ਹੀ ਲੋਕ ਹਿੱਤ ਵਿੱਚ ਨਾਜਾਇਜ਼ ਕਬਜ਼ੇ ਹਟਾਏ ਜਾ ਸਕਦੇ ਹਨ।ਕਬਜ਼ਿਆਂ ਤੋਂ ਮੁਕਤ ਕਰਵਾਈਆਂ ਜਾ ਰਹੀਆਂ ਪੰਚਾਇਤੀ ਜ਼ਮੀਨਾਂ ਤੇ ਖੇਤੀਬਾੜੀ ਵਾਲੀਆਂ ਜ਼ਮੀਨਾਂ ਨੂੰ ਨਿਯਮਾਂ ਅਨੁਸਾਰ ਮੁੜ ਵਾਹੀ ਲਈ ਦਿੱਤਾ ਜਾਵੇਗਾ ਜਦਕਿ ਵਪਾਰਕ ਜ਼ਮੀਨਾਂ ਨੂੰ ਵਪਾਰਕ ਵਰਤੋਂ ਦੇ ਨਾਲ-ਨਾਲ ਮਾਰਕਿਟ ਆਦਿ ਬਣਾ ਕੇ ਸਰਕਾਰ ਦੀ ਆਮਦਨੀ ਵਿੱਚ ਵਾਧਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਹੜੀਆਂ ਜ਼ਮੀਨਾਂ ਵੇਚੀਆਂ ਜਾ ਸਕਦੀਆਂ ਹੋਣਗੀਆਂ ਉਨ੍ਹਾਂ ਨੂੰ ਵੇਚ ਕੇ ਸਰਕਾਰੀ ਖ਼ਜਾਨੇ ਨੂੰ ਮਜ਼ਬੂਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸੀ. ਐਮ. ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਕੁਲਦੀਪ ਧਾਲੀਵਾਲ ਵੱਲੋਂ ਮੋਹਾਲੀ ਤੋਂ ਸ਼ੁਰੂ ਹੋਈ ਇਸ ਮੁਹਿੰਮ ਤਹਿਤ ਪਟਿਆਲਾ, ਜਲੰਧਰ ਅਤੇ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਪੰਚਾਇਤੀ ਜ਼ਮੀਨਾਂ ਕਬਜਿਆਂ ਤੋਂ ਮੁਕਤ ਕਰਵਾਈਆਂ ਗਈਆਂ ਹਨ ਅਤੇ ਬਾਕੀ ਜ਼ਮੀਨਾਂ ਤੋਂ ਕਬਜ਼ੇ ਛੁਡਵਾਉਣ ਦੀ ਮੁਹਿੰਮ ਆਉਂਦੇ ਦਿਨਾਂ ਵਿੱਚ ਹੋਰ ਜ਼ੋਰ ਫੜਨ ਜਾ ਰਹੀ ਹੈ।

ਇਸ ਸਮੇ ਉਹਨਾਂ ਨਾਲ ਪ੍ਰਸ਼ਾਸਨ ਅਧਿਕਾਰੀ , ਆਪ ਵਲੰਟੀਅਰ ਅਤੇ ਪਿੰਡ ਵਾਸੀ ਮਜ਼ੂਦ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *