ਮਾਪਿਆਂ ਨੂੰ ਸਹੀ ਪੋਸ਼ਣ ਬਾਰੇ ਕੀਤਾ ਜਾਗਰੂਕਉਡਾਰੀਆਂ ਬਾਲ ਮੇਲਾ-ਪੋਸ਼ਣ ਦਿਨ ਮਨਾਉਣ ਸਬੰਧੀ|ਗੁਰਸ਼ਰਨ ਸਿੰਘ ਸੰਧੂ ਫਿਰੋਜ਼ਪੁਰ 17 ਨਵੰਬਰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਨਿਰਦੇਸ਼ਾਂ ਅਧੀਨ ਸ੍ਰੀਮਤੀ ਜ਼ਿਲ੍ਹਾ ਪ੍ਰੋਗਰਾਮ ਅਫਸਰਰਤਨਦੀਪ ਸੰਧੂ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਜ਼ਿਲ੍ਹੇ ਦੇ ਆਗਣਵਾੜੀ ਸੈਂਟਰਾਂ ਦੇ ਵਿਚ ਉਡਾਰੀਆਂ ਬਾਲ ਮੇਲਾ ਤਹਿਤ ਪੋਸ਼ਣ ਦਿਨ ਮਨਾਇਆ ਗਿਆ। | ਇਸ ਦਾ ਨਾਅਰਾ "ਹਰ ਮਾਪੇ, ਹਰ ਗਲੀ ,ਹਰ ਪਿੰਡ ਦੀ ਇੱਕੋ ਆਵਾਜ਼ ,ਹਰ ਬੱਚੇ ਦਾ ਹੋਵੇ ਸੰਪੂਰਨ ਵਿਕਾਸ ਹੈ"। ਇਸ ਨਾਅਰੇ ਦਾ ਟੀਚਾ ਬੱਚਿਆ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਅਤੇ ਉਨ੍ਹਾਂ ਦੇ ਮਾਹੌਲ ਵਿੱਚ ਸੁਧਾਰ ਲਿਆਉਣਾ ਅਤੇ ਉਨ੍ਹਾਂ ਦਾ ਵਿਕਾਸ ਕਰਨਾ ਹੈ| ਪੋ੍ਗਰਾਮ ਵਿਚ ਆਗਣਵਾੜੀ ਸੈਂਟਰਾਂ ਦੇ ਵਿਚ ਮਾਪੇ ਸੱਦੇ ਗਏ ਅਤੇ ਪੋਸ਼ਣ ਦੀਆਂ ਜ਼ਰੂਰਤਾਂ ਬਾਰੇ ਦੱਸਿਆ ਗਿਆ । ਇਸ ਦੇ ਨਾਲ ਹੀ ਨਿਊਟਰੀ ਗਾਰਡਨ ਬਾਰੇ ਵੀ ਦੱਸਿਆ ਗਿਆ ਅਤੇ ਬੂਟੇ ਲਗਾਏ ਗਏ। ਆਗਣਵਾੜੀ ਵਿਚ ਬੱਚਿਆਂ ਨੇ ਵੱਖ-ਵੱਖ ਫਲਾਂ ਸਬਜੀਆਂ ਆਦਿ ਸਬੰਧੀ ਕਵਿਤਾਵਾਂ ਵੀ ਸੁਣਾਈਆਂ। ਇਸ ਮੌਕੇ ਤੇ ਸ੍ਰੀਮਤੀ ਰਤਨਦੀਪ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਵੱਲੋਂ ਆਗਣਵਾੜੀ ਵਿਚ ਆਏ ਬੱਚਿਆਂ ਅਤੇ ਮਾਪਿਆਂ ਨੂੰ ਸਹੀ ਪੋਸ਼ਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਪ੍ਰੇਰਿਤ ਕੀਤਾ ਗਿਆ| ਇਹ ਵੀ ਦੱਸਿਆ ਗਿਆ ਕਿ ਇਹ ਬਾਲ ਮੇਲਾ 17 ਨਵੰਬਰ ਤੋਂ 20 ਨਵੰਬਰ 2022 ਤਕ ਆਂਗਨਵਾੜੀ ਸੈਂਟਰ ਦੇ ਵਿੱਚ ਮਨਾਇਆ ਜਾਵੇਗਾ ਅਤੇ ਹਰ ਦਿਨ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾਣਗੀਆਂ ਅਤੇ ਸਭ ਨੂੰ ਸੰਦੇਸ਼ ਦਿੱਤਾ ਗਿਆ ਕਿ ਹਰ ਕੋਈ ਆਂਗਨਵਾੜੀ ਸੈਂਟਰ ਦੇ ਵਿੱਚ ਜਾਵੇ ਅਤੇ ਵੱਧ ਚੜ੍ਹ ਕੇ ਹਿੱਸਾ ਲੈ ਕੇ ਇਸ ਮੁਹਿੰਮ ਨੂੰ ਸਫਲ ਬਣਾਏ|--