ਭਾਈ ਸਰਬਜੀਤ ਸਿੰਘ ਢੋਟੀਆਂ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡ-ਵਡੇਰਿਆਂ ਦੇ ਪਿੰਡ ਪੱਠੇਵਿੰਡਪੁਰ ਦੇ ਇਤਿਹਾਸ ਬਾਰੇ ਲਿਖੀ ਪੁਸਤਕ ‘ਹਮਰੋ ਕੋਠਾ ਸਦਾ ਰਹਾਇ’ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਭੇਟ ਕੀਤੀ ਗਈ।
ਅਮਰੀਕ ਸਿੰਘ
ਅੰਮ੍ਰਿਤਸਰ, 7 ਮਾਰਚ ( )
ਧਰਮ ਪ੍ਰਚਾਰ ਕਮੇਟੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਪ੍ਰਚਾਰਕ ਭਾਈ ਸਰਬਜੀਤ ਸਿੰਘ ਢੋਟੀਆਂ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡ-ਵਡੇਰਿਆਂ ਦੇ ਪਿੰਡ ਪੱਠੇਵਿੰਡਪੁਰ ਦੇ ਇਤਿਹਾਸ ਬਾਰੇ ਲਿਖੀ ਪੁਸਤਕ ‘ਹਮਰੋ ਕੋਠਾ ਸਦਾ ਰਹਾਇ’ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੂੰ ਭੇਟ ਕੀਤੀ ਗਈ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਭਾਈ ਢੋਟੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਆਖਿਆ ਕਿ ‘ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ’ ਅਨੁਸਾਰ ਆਪਣੇ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਸੰਭਾਲਣਾ ਅਤੇ ਉਸ ਨੂੰ ਤਰਤੀਬਬੱਧ ਕਰਨਾ ਸਮੇਂ ਦੀ ਵੱਡੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਈ ਸਰਬਜੀਤ ਸਿੰਘ ਢੋਟੀਆਂ ਦਾ ਖੋਜ ਕਾਰਜ ਨਵੀਂ ਪੀੜ੍ਹੀ ਦੇ ਖੋਜਾਰਥੀਆਂ ਲਈ ਪ੍ਰੇਰਨਾ ਸਰੋਤ ਬਣੇਗਾ। ਇਸ ਮੌਕੇ ਭਾਈ ਸਰਬਜੀਤ ਸਿੰਘ ਢੋਟੀਆਂ ਨੇ ਪੁਸਤਕ ‘ਹਮਰੋ ਕੋਠਾ ਸਦਾ ਰਹਾਇ’ ਦਾ ਕਾਰਜ ਸੰਪੂਰਨ ਹੋਣ ਲਈ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਆਖਿਆ ਕਿ ਇਹ ਸੇਵਾ ਵਾਹਿਗੁਰੂ ਨੇ ਆਪ ਉਨ੍ਹਾਂ ਕੋਲੋਂ ਲਈ ਹੈ। ਉਨ੍ਹਾਂ ਦੱਸਿਆ ਕਿ ਇਤਿਹਾਸ ਵਿਚ ਅਣਗੌਲੇ ਰਹੇ ‘ਪੱਠੇਵਿੰਡਪੁਰ’ ਪਿੰਡ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਖਿਆਂ ਦਾ ਪਿੰਡ ਸੀ, ਨੂੰ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਸੀ ਅਤੇ ਇਸ ਪੁਸਤਕ ਵਿਚ ਇਤਿਹਾਸਕ ਤੌਰ ‘ਤੇ ਨਿਵੇਕਲੀ ਜਾਣਕਾਰੀ ਪਾਠਕਾਂ ਨੂੰ ਮਿਲੇਗੀ। ਇਸ ਮੌਕੇ ਨਿਜੀ ਸਹਾਇਕ ਭਗਵਾਨ ਸਿੰਘ ਵੀ ਹਾਜ਼ਰ ਸਨ।
__________
p