Breaking News

ਬੰਦੀ ਸਿੰਘਾਂ ਦੀਆਂ ਰਿਹਾਈਆਂ ,  ਬਰਗਾੜੀ, ਬਹਿਬਲ  ਕਾਂਡ ਤੇ 328 ਸਰੂਪਾਂ ਦੇ ਮੁੱਦੇ ਤੇ ਲੱਗੇ ਵੱਖ ਵੱਖ ਮੋਰਚੇ ਇਕ ਮੰਚ ਤੇ ਇਕੱਠੇ ਹੋਣ —ਮਨਜੀਤ ਸਿੰਘ ਭੋਮਾ

ਬੰਦੀ ਸਿੰਘਾਂ ਦੀਆਂ ਰਿਹਾਈਆਂ ,  ਬਰਗਾੜੀ, ਬਹਿਬਲ  ਕਾਂਡ ਤੇ 328 ਸਰੂਪਾਂ ਦੇ ਮੁੱਦੇ ਤੇ ਲੱਗੇ ਵੱਖ ਵੱਖ ਮੋਰਚੇ ਇਕ ਮੰਚ ਤੇ ਇਕੱਠੇ ਹੋਣ —ਮਨਜੀਤ ਸਿੰਘ ਭੋਮਾ


 ਗੁਰਸ਼ਰਨ ਸਿੰਘ ਸੰਧੂ 
 ਅੰਮ੍ਰਿਤਸਰ 2 ਫਰਵਰੀ 2.
 ਸਿੱਖ ਕੌਮ ਦੀ ਚੜ੍ਹਤ ਦਾ ਬੋਲਬਾਲਾ ਵਿਸ਼ਵ੍ਹ ਮੰਨਦਾ ਹੈ। ਕੋਈ ਵੀ ਕੁਦਰਤੀ ਆਫਤ ਚ ਸਿੱਖ ਵੱਧ ਚੜ ਕੇ ਹਿੱਸਾ ਪਾਂਉਦੇ ਹਨ ਭਾਵੇ ਉਹ ਦੇਸ਼ ਚ ਹੋਵੇ ਜਾਂ ਬਾਹਰਲੇ ਮੁਲਕਾਂ ਚ । ਇਤਿਹਾਸ ਗਵਾਹ ਹੈ ਕਿ ਦੁਨੀਆ ਪੱਧਰ ਦੇ ਨੇਤਾ ਵੀ ਸਿੱਖਾਂ ਦੀ ਬਹਾਦਰੀ ਦੇ ਕਾਇਲ ਹਨ ਪਰ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਜਿਸ ਮੁਲਕ ਦੀ ਅਜ਼ਾਦੀ ਲਈ ਸਿੱਖਾਂ ਨੇ ਆਪਣੀ ਕੁਰਬਾਨੀਆਂ ਤੇ ਸ਼ਹਾਦਤਾਂ ਦਿੱਤੀਆਂ ਅੱਜ ਉਹੀ ਮੁਲਕ ਉਸ ਨਾਲ ਸਿਰੇ ਦਾ ਵਿਤਕਰਾ ਕਰ ਰਿਹਾ ਹੈ,ਜਿਸ ਦੀ ਮਿਸਾਲ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਅਤੇ 328 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ  ਦਾ ਇਨਸਾਫ ਲਈ ਅੱਜ ਸਿੱਖ ਕੌਮ ਧਰਨੇ ਲਾ ਰਹੀ ਹੈ ਪਰ ਸਰਕਾਰਾਂ  ਇਨਸਾਫ ਦੇਣ ਤੋਂ ਟੱਸ‌ ਤੋਂ ਮੱਸ ਨਹੀ ਹੋ ਰਹੀਆਂ ।
 ਇਹਨਾਂ ਉਕਤ ਸ਼ਬਦਾਂ ਦਾ ਪ੍ਰਗਟਾਵਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਕੀਤਾ   । ਉਹਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈਆਂ ਲਈ , ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਹਿਬਲ ਕਲਾਂ ਕਾਂਡ, 328  ਲਾਪਤਾ ਪਾਵਨ ਸਰੂਪਾਂ ਦੇ ਮੁੱਦੇ ਤੇ ਚੰਡੀਗੜ੍ਹ ਤੇ ਹੋਰ ਥਾਵਾਂ ਤੇ ਲੱਗੇ ਸਭ ਮੋਰਚਿਆਂ ਨੂੰ ਇਕ ਮੰਚ ਤੇ ਤੁਰੰਤ ਇਕੱਠੇ ਹੋ ਜਾਣਾ ਚਾਹੀਦਾ ਹੈ  ਇਹ ਹੀ ਸਮੇਂ ਦੀ ਮੁੱਖ ਮੰਗ ਹੈ ਕਿਉਕਿ ਸਿੱਖਾਂ ਵਿਰੋਧੀ ਸ਼ਕਤੀਆਂ ਸਿੱਖਾਂ ਨੂੰ ਜ਼ਲੀਲ ਤੇ ਦਬਾਉਣ ਲਈ ਪੱਬਾਂ ਭਾਰ ਹੋਈ ‌ਬੈਠੀਆਂ ਹਨ। ਮਨਜੀਤ ਸਿੰਘ ਭੋਮਾ ਨੇ ਕਿਹਾ  ਕਿ ਉਕਤ ਮੁੱਦਿਆਂ ਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ ਚ ਮੋਰਚੇ ਲੱਗੇ ਹਨ ਇਸ ਲਈ ਸਭ ਪੰਥਕ ਜਥੇਬੰਦਆਂ , ਸੰਤਾਂ ਮਹਾਪੁਰਸ਼ਾਂ ਤੇ ਪੰਥ ਦਰਦੀਆਂ ਨੂੰ ਅਪੀਲ ਹੈ ਸਾਰੇ ਆਪੋ ਆਪਣੇ ਸੰਪਰਕਾਂ ਨਾਲ ਸਾਰੇ ਮੋਰਚਿਆਂ ਨੂੰ ਇੱਕ ਫਰੰਟ ਤੇ ਲਿਆਉਣ ਲਈ ਅਹਿਮ ਭੂਮਿਕਾ ਨਿਭਾਉਣ ਤਾਂ ਜੋ ਸਾਰੀ ਪੰਥਕ ਸ਼ਕਤੀ ਨੂੰ ਇੱਕ ਥਾਂ ਇਕੱਠਿਆਂ ਕਰਕੇ ਸਰਕਾਰਾਂ ਤੇ ਦਬਾਅ ਪਾ ਕੇ ਉਕਤ ਮਸਲੇ ਹੱਲ ਕਰਵਾਏ ਜਾ ਸਕਣ ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …