Breaking News

ਬੰਦੀ ਛੋੜ ਦਿਵਸ ਤੇ ਪ੍ਰਧਾਨ ਮੰਤਰੀ ਜੇਲਾਂ ਅੰਦਰ ਨਿਰਦੋਸ਼ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ: ਬਾਬਾ ਬਲਬੀਰ ਸਿੰਘ ਅਕਾਲੀ

ਬੰਦੀ ਛੋੜ ਦਿਵਸ ਤੇ ਪ੍ਰਧਾਨ ਮੰਤਰੀ ਜੇਲਾਂ ਅੰਦਰ ਨਿਰਦੋਸ਼ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰੇ: ਬਾਬਾ ਬਲਬੀਰ ਸਿੰਘ ਅਕਾਲੀ

ਅਮਰੀਕ ਸਿੰਘ 

ਅੰਮ੍ਰਿਤਸਰ 11 ਨਵੰਬਰ 

 ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਕਿਹਾ ਕਿ ਕਾਨੂੰਨੀ ਜ਼ਾਬਤੇ ਵਿੱਚ ਰਹਿ ਕੇ ਆਪਣੀਆਂ ਸਜਾਵਾਂ ਭੁਗਤ ਚੁਕੇ ਸਿੰਘਾਂ ਨੂੰ ਨਜਾਇਜ਼ ਤੌਰ ਤੇ ਜੇਲਾਂ ਵਿੱਚ ਡੱਕਿਆ ਹੋਇਆ ਦੀ ਰਿਹਾਈ ਲਾਜਮੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਦੀ ਛੋੜ ਦਿਵਸ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਐਲਾਨ ਕਰਨਾ ਚਾਹੀਦਾ ਹੈ। ਜਿਸ ਕਨੂੰਨ ਦੇ ਸਹਾਰੇ ਸਮੁੱਚਾ ਦੇਸ ਚੱਲ ਰਿਹਾ ਹੈ, ਉਸ ਕਾਨੂੰਨ ਦੀਆਂ ਅੱਖਾਂ ਤੇ ਪੱਟੀ ਕਿਉਂ ਬੰਨੀ ਜਾ ਰਹੀ ਹੈ। ਉਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਸਜਾਵਾਂ ਪੂਰੀਆਂ ਕਰ ਚੁਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਾਇਨਸਾਫੀ ਵਿਚੋਂ ਹੀ ਵਿਰੋਧ ਕਰੋਧ ਤੇ ਅਤਿਵਾਦ, ਵੱਖਵਾਦ ਬੇਚੈਨੀ, ਬਦਅਮਨੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਦਾ ਮਾਹੌਲ ਨਾ ਪੈਦਾ ਹੋਏ ਪੰਜਾਬ ਸਰਕਾਰ, ਕੇਂਦਰ ਸਰਕਾਰ ਤੇ ਆਪਣਾ ਪੱਖ ਤੇ ਦਬਾਅ ਪੈਦਾ ਕਰੇ ਤੇ ਇਨ੍ਹਾਂ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਵਾਏ।

ਬੰਦੀ ਛੋੜ ਦਿਵਸ, ਦਿਵਾਲੀ ਸਿੱਖਾਂ ਲਈ ਖਾਸ ਮਹੱਤਤਾ ਰੱਖਦਾ ਹੈ। ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋਣ ਵੇਲੇ 52 ਪਹਾੜੀ ਰਾਜਿਆਂ ਨੂੰ ਵੀ ਰਿਹਾ ਕਰਾਇਆ ਸੀ। ਤੇ ਇਸ ਸ਼ੁਭ ਦਿਹਾੜੇ ਤੇ ਨਿਹੰਗ ਸਿੰਘਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ 96 ਕਰੋੜੀ ਨੇ ਵਧਾਈ ਦੇਂਦਿਆ ਕਿਹਾ ਕਿ ਆਪਣੀ ਉਮਰ ਦਾ ਬੇਤਰੀਨ ਹਿੱਸਾ ਜੇਲਾਂ ਅੰਦਰ ਬਤੀਤ ਕਰਨ ਵਾਲੇ ਸਿੱਖ ਬੰਦੀਆਂ ਨੂੰ ਅਦਾਲਤਾਂ ਕਨੂੰਨੀ ਨਜ਼ਰ ‘ਚ ਬਰੀ ਕਰ ਚੁੱਕੀਆਂ ਹਨ। ਉਹ ਆਪਣੀ ਸਜਾ ਦਾ ਦੁਹਰਾ ਸਮਾਂ ਜੇਲ੍ਹ ਅੰਦਰ ਬਤਾ ਚੁਕੇ ਹਨ ਫਿਰ ਵੀ ਉਨ੍ਹਾਂ ਸਿੱਖ ਬੰਦੀ ਸਿੰਘਾਂ ਦੀ ਰਿਹਾਈ ਵਿੱਚ ਦੇਰੀ ਹੋਣੀ ਇਨਸਾਫ ਨਾਲ ਕੋਰਾ ਮਜਾਕ ਤੇ ਕਨੂੰਨ ਨੂੰ ਅਗੂੰਠਾ ਦਿਖਾਉਣ ਵਾਲੀ ਗੱਲ ਹੈ।

        ____________________

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …