Breaking News

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ
ਬੁੱਢਾ ਦਲ ਛਾਉਣੀ ਸੰਭਾਲਕੇ ਦੀ ਜੁੰਮੇਵਾਰੀ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ
ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਾਰਮਿਕ ਸੰਪਰਦਾਵਾਂ ਨੇ ਬਾਬਾ ਸਵਰਨ ਸਿੰਘ ਨਿਹੰਗ ਦੀ ਦਸਤਾਰ ਬੰਦੀ ਕੀਤੀ

ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ
ਬੁੱਢਾ ਦਲ ਛਾਉਣੀ ਸੰਭਾਲਕੇ ਦੀ ਜੁੰਮੇਵਾਰੀ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ
ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਾਰਮਿਕ ਸੰਪਰਦਾਵਾਂ ਨੇ ਬਾਬਾ ਸਵਰਨ ਸਿੰਘ ਨਿਹੰਗ ਦੀ ਦਸਤਾਰ ਬੰਦੀ ਕੀਤੀ


ਅਮਰੀਕ ਸਿੰਘ 
ਅੰਮ੍ਰਿਤਸਰ 22 ਸਤੰਬਰ 
 ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਕ ਲਿਖਤੀ ਬਿਆਨ ਵਿਚ ਕਿਹਾ ਕਿ ਹਰਿਆਣਾ ਪ੍ਰਾਂਤ ਦੇ ਕਸਬਾ ਸੰਭਾਲਕੇ ਵਿੱਚ ਬੁੱਢਾ ਦਲ ਦੀ ਪੁਰਾਤਨ ਸਮੇਂ ਤੋਂ ਛਾਉਣੀ ਸਥਾਪਤ ਹੈ ਇਸ ਦੇ ਬਾਬਾ ਗੁਰਬਖਸ਼ ਸਿੰਘ, ਬਾਬਾ ਅਮਰ ਸਿੰਘ, ਬਾਬਾ ਆਤਮਾ ਸਿੰਘ, ਬਾਬਾ ਰਾਮ ਸਿੰਘ ਅਤੇ ਬਾਬਾ ਰਤਨ ਸਿੰਘ ਸਾਰੇ ਕਰਮਵਾਰ ਨਿਹੰਗ ਸਿੰਘ ਮੁਖ ਸੇਵਾਦਾਰ ਰਹੇ ਹਨ। ਪਿਛਲੇ ਦਿਨੀ ਬਾਬਾ ਰਤਨ ਸਿੰਘ ਨਿਹੰਗ ਦੀ ਮੌਤ ਹੋ ਜਾਣ ਉਪਰੰਤ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਵਲੋਂ ਸਭ ਨਿਹੰਗ ਸਿੰਘਾਂ ਅਤੇ ਸੰਪਰਦਾਵਾਂ ਨਾਲ ਗੁਰਮਤਾ ਕਰ ਕੇ ਇਹ ਸੇਵਾ ਨਿਹੰਗ ਬਾਬਾ ਸਵਰਨ ਸਿੰਘ ਨੂੰ ਸੌਂਪੀ ਗਈ ਹੈ।
ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਸਮਾਗਮ ਦੇ ਵੇਰਵੇ ਦਂੇਦਿਆਂ ਏਥੇ ਦਸਿਆ ਕਿ ਛਾਉਣੀ ਦੇ ਗੁਰਦੁਆਰਾ ਸਾਹਿਬ ਵਿਖੇ ਬਾਬਾ ਰਤਨ ਸਿੰਘ ਦੇ ਦੁਸਹਿਰੇ ਮੌਕੇ ਜੁੜੇ ਪੰਥਕ ਇਕੱਠ ਵਿੱਚ ਸਰਬਸੰਮਤੀ ਤੇ ਜੈਕਾਰਿਆਂ ਦੀ ਗੂੰਜ ਵਿੱਚ ਬਾਬਾ ਸਵਰਨ ਸਿੰਘ ਨਿਹੰਗ ਨੂੰ ਦਸਤਾਰਬੰਦੀ ਕਰਕੇ ਸੇਵਾ ਸੌਂਪੀ ਗਈ ਹੈ। ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਮੁਖੀ ਬੁੱਢਾ ਦਲ ਪੰਜਵਾਂ ਤਖਤ ਚਲਦਾ ਵਹੀਰ ਨੇ ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੁੱਢਾ ਦਲ ਦੀ ਇਸ ਛਾਉਣੀ ਦੀ ਸੇਵਾ ਬਾਬਾ ਰਾਮ ਸਿੰਘ, ਬਾਬਾ ਆਤਮਾ ਸਿੰਘ ਤੇ ਬਾਬਾ ਰਤਨ ਸਿੰਘ ਨਿਹੰਗ ਸਿੰਘਾਂ ਨੇ ਪੂਰੀ ਇਮਾਨਦਾਰੀ, ਸਮਰਪਿਤ ਭਾਵਨਾ ਤੇ ਗੁਰਮਤਿ ਪ੍ਰਚਾਰ ਕਰਦਿਆਂ ਸਲਹੁਣਯੋਗ ਤਰੀਕੇ ਨਾਲ ਨਿਭਾਈ ਹੈ। ਬੁੱਢਾ ਦਲ ਦਾ ਬਹੁਤ ਬੇਸ਼ਕੀਮਤੀ ਤੇ ਸ਼ਾਨਾਮੱਤਾ ਇਤਿਹਾਸ ਹੈ। ਸਾਡੇ ਵੱਡ ਵਡੇਰਿਆਂ ਨੇ ਵੱਡੀਆਂ ਕੁਰਬਾਨੀਆਂ ਦੇ ਕੇ ਪੰਥ ਦੀ ਅਗਵਾਈ ਕੀਤੀ ਹੈ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰਿਆਂ ਦੀ ਗੂੰਜ ਵਿੱਚ ਅੱਜ ਇਸ ਛਾਉਣੀ ਦੀ ਸੇਵਾ ਬਾਬਾ ਸਵਰਨ ਸਿੰਘ ਨਿਹੰਗ ਨੂੰ ਸੌਂਪੀ ਗਈ। ਇਸ ਸਮੇਂ ਸੇਵਾ ਪੰਥੀ ਸੰਪਰਦਾਂ ਦੇ ਮੁਖੀ ਸੰਤ ਬਾਬਾ ਕਰਮਜੀਤ ਸਿੰਘ ਯਮਨਾ ਨਗਰ ਵਾਲਿਆਂ ਨੇ ਕਿਹਾ ਕਿ ਬੁੱਢਾ ਦਲ ਵਿੱਚ ਰਹਿ ਕੇ ਕਿਸੇ ਛਾਉਣੀ ਦੀ ਸੇਵਾ ਮਿਲਣੀ ਤੇ ਫਿਰ ਤਨਦੇਹੀ ਨਾਲ ਨਿਭਾਉਣੀ ਇਹ ਗੁਰੂ ਕਿਰਪਾ ਸਦਕਾ ਵੱਡੀ ਬਖਸ਼ਿਸ਼ ਹੈ। ਬਾਬਾ ਜੋਗਾ ਸਿੰਘ ਨਾਨਕਸਰ ਗੁ: ਬਾਬਾ ਜੰਗ ਸਿੰਘ ਕਰਨਾਲ ਵਾਲਿਆਂ ਨੇ ਕਿਹਾ ਸੰਗਤਾਂ ਦੀ ਧੂੜ, ਗੁਰੂ ਘਰ ਦੀ ਸੇਵਾ, ਤੇ ਇਲਾਕੇ ਦੀ ਸੰਗਤ ਦਾ ਸਹਿਯੋਗ, ਨਿਹੰਗ ਬਾਬਾ ਸਵਰਨ ਸਿੰਘ ਦੀ ਮਿਲਣਸਾਰੀ ਤੇ ਇਮਾਨਦਾਰੀ ਦਾ ਸੁਮੇਲ ਹੈ ਜੋ ਉਨ੍ਹਾਂ ਵਿੱਚ ਪ੍ਰਤੱਖ ਝਲਕਦਾ ਹੈ। ਬਾਬਾ ਮਨਮੋਹਣ ਸਿੰਘ ਬਾਰਨਵਾਲਿਆਂ ਨੇ ਗੁਰੂਬਾਣੀ ਦਾ ਮਨੋਹਰ ਰਸਭਿੰਨਾ ਕੀਰਤਨ ਕੀਤਾ। ਇਲਾਕੇ ਦੀ ਸੰਗਤ ਤੋਂ ਇਲਾਵਾ ਬੁੱਢਾ ਦਲ ਦੇ ਵੱਡੀ ਗਿਣਤੀ ਨਿਹੰਗ ਸਿੰਘ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਬਾਬਾ ਜੱਸਾ ਸਿੰਘ, ਬਾਬਾ ਵਿਸ਼ਵਪ੍ਰਤਾਪ ਸਿੰਘ, ਬਾਬਾ ਹਰਪ੍ਰੀਤ ਸਿੰਘ, ਬਾਬਾ ਲਛਮਣ ਸਿੰਘ, ਬਾਬਾ ਸੁਖਦੇਵ ਸਿੰਘ ਸੁਖਾ, ਬਾਬਾ ਗੁਰਮੁੱਖ ਸਿੰਘ, ਬਾਬਾ ਬਲਦੇਵ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
  

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …