ਬਾਬਾ ਗੱਜਣ ਸਿੰਘ ਦੀ ਅਗਵਾਈ ਵਿੱਚ ਸ. ਮੱਖਣ ਸਿੰਘ ਸਰਪੰਚ ਦੀ ਬਰਸੀ ਸਮਾਗਮ ਹੋਏਬੁੱਢਾ ਦਲ ਤੇ ਬਾਬਾ ਬਿਧੀ ਚੰਦ ਦਲ ਪੰਥ ਨੇ ਵਿਸ਼ੇਸ਼ ਸਮੂਲੀਅਤ ਕੀਤੀ।ਅਮਰੀਕ ਸਿੰਘ ਅੰਮ੍ਰਿਤਸਰ 29 ਅਕਤੂਬਰ ਤਰਨਾ ਦਲ ਮਿਸਲ ਸ਼ਹੀਦਾਂ ਬਾਬਾ ਬਕਾਲਾ ਦੇ ਮੁਖੀ ਜਥੇਦਾਰ ਬਾਬਾ ਗੱਜਣ ਸਿੰਘ ਦੀ ਅਗਵਾਈ ਵਿੱਚ ਸਰਦਾਰ ਮੱਖਣ ਸਿੰਘ ਸਰਪੰਚ ਦੀ ਸਲਾਨਾ ਯਾਦ ਸਮੂਹ ਪ੍ਰੀਵਾਰ ਵਲੋਂ ਪਿੰਡ ਮੱਲੀਆਂ ਛਾਉਣੀ ਤਰਨਾਦਲ ਨਿਹੰਗ ਸਿੰਘਾਂ ਵਿਖੇ ਪੂਰਨ ਸਤਿਕਾਰ ਸਹਿਤ ਮਨਾਈ ਗਈ।ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਉਪਰੰਤ ਦਲ ਪੰਥ ਦੀ ਮਰਯਾਦਾ ਅਨੁਸਾਰ ਇਲਾਕਾ ਨਿਵਾਸੀਆਂ ਨੇ ਸਜੇ ਧਾਰਮਿਕ ਦੀਵਾਨ ਵਿੱਚ ਹਾਜ਼ਰੀ ਭਰੀਆਂ। ਜਥੇਦਾਰ ਬਾਬਾ ਅਵਤਾਰ ਸਿੰਘ ਮੁਖੀ ਬਾਬਾ ਬਿਧੀ ਚੰਦ ਜੀ ਤਰਨਾਦਲ ਸੁਰਸਿੰਘ ਵਾਲਿਆਂ ਨੇ ਆਪਣੇ ਦਲ ਪੰਥ ਦੇ ਸਿੰਘਾਂ ਸਮੇਤ ਹਾਜ਼ਰੀ ਭਰੀ। ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਵਲੋਂ ਬਾਬਾ ਭਗਤ ਸਿੰਘ, ਸਕੱਤਰ ਸ. ਦਿਲਜੀਤ ਸਿੰਘ ਬੇਦੀ, ਬਾਬਾ ਗੁਰਲਾਲ ਸਿੰਘ ਗ੍ਰੰਥੀ ਗੁਰਦੁਆਰਾ ਮੱਲ ਅਖਾੜਾ ਸਾਹਿਬ ਪਾ:ਛੇਵੀਂ ਨੇ ਵੀ ਸਲਾਨਾ ਬਰਸੀ ਸਮਾਗਮ ਵਿੱਚ ਸਮੂਲੀਅਤ ਕੀਤੀ, ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਨੇ ਇਸ ਮੌਕੇ ਕਿਹਾ ਕਿ ਵਿਰਾਸਤ ਨੂੰ ਸਾਂਭਣ ਲਈ ਬਾਬਾ ਗੱਜਣ ਸਿੰਘ ਨੇ ਚੰਗੀ ਰਵਾਇਤ ਤੋਰੀ ਹੈ। ਆਪਣੇ ਵੱਡ ਵਡੇਰਿਆਂ ਨੂੰ ਹਰ ਸਾਲ ਬਰਸੀ ਸਮਾਗਮ ਕਰਕੇ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਮਿਸਲ ਸ਼ਹੀਦ ਬਾਬਾ ਦੀਪ ਸਿੰਘ ਬਾਬਾ ਬਕਾਲਾ ਦੇ ਜਿਨ੍ਹੇ ਵੀ ਮਹਾਂਪੁਰਸ਼ ਮੁਖੀ ਹੋਏ ਹਨ ਉਨ੍ਹਾਂ ਦੇ ਬਰਸੀ ਸਮਾਗਮ ਮੌਕੇ ਧਾਰਮਿਕ ਦੀਵਾਨ ਸਜਾ ਕੇ ਸਰਧਾਜਲੀ ਭੇਟ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਜਿਹੜੀਆਂ ਕੌਮਾਂ ਆਪਣੇ ਵੱਡ ਵੱਡੇਰਿਆਂ ਨੂੰ ਭੁਲ ਜਾਂਦੀਆਂ ਹਨ ਉਨ੍ਹਾਂ ਦਾ ਵਜੂਦ ਵੀ ਕਾਇਮ ਨਹੀਂ ਰਹਿੰਦਾ। ਇਸ ਮੌਕੇ ਜਥੇਦਾਰ ਬਾਬਾ ਗੱਜਣ ਸਿੰਘ ਵਲੋਂ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ, ਬੁੱਢਾ ਦਲ ਵਲੋਂ ਬਾਬਾ ਭਗਤ ਸਿੰਘ, ਸ. ਦਿਲਜੀਤ ਸਿੰਘ ਬੇਦੀ ਸਕੱਤਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ। ਇਸ ਮੌਕੇ ਬਾਬਾ ਵੱਸਣ ਸਿੰਘ ਤਰਨਾ ਦਲ ਮੜ੍ਹੀਆ ਵਾਲੇ, ਬਾਬਾ ਬਘੇਲ ਸਿੰਘ, ਬਾਬਾ ਸੁਖਪਾਲ ਸਿੰਘ ਤਰਨਾ ਦਲ ਮਾਲਵਾ, ਬਾਬਾ ਜਗੀਰ ਸਿੰਘ ਭੰਬੋਈ, ਬਾਬਾ ਸੁਖਾ ਸਿੰਘ ਬਾਬਾ ਬਕਾਲਾ, ਬਾਬਾ ਜੋਗਾ ਸਿੰਘ ਸਮਾਧ ਭਾਈ ਨੋਧ ਸਿੰਘ, ਬਾਬਾ ਬਲਬੀਰ ਸਿੰਘ ਖਾਪੜਖੇੜੀ, ਬਾਬਾ ਤਰਨਾ ਸਿੰਘ, ਬਾਬਾ ਸ਼ੇਰ ਸਿੰਘ, ਬਾਬਾ ਬਾਉ ਸਿੰਘ, ਬਾਬਾ ਮਹਿਕ ਸਿੰਘ ਤੇ ਸਮੂਹ ਇਲਾਕਾ ਨਿਵਾਸੀਆਂ ਨੇ ਸਮੂਲੀਅਤ ਕੀਤੀ।