Breaking News

ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀ
ਪੰਚਰਤਨ ਕਿਸ਼ਨਾ ਮੰਦਿਰ ਨਰਾਇਣਗੜ੍ਹ ਛੇਹਰਟਾ,
ਦੁਰਗਿਆਣਾ ਮੰਦਰ ਕਮੇਟੀ  ,ਅਤੇ ਰਾਮ ਨਗਰ ਕੋਲਣੀ ਹਰੀਪੁਰਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ





ਬਦੀ ਤੇ ਨੇਕੀ ਦਾ ਪ੍ਰਤੀਕ ਤਿਓਹਾਰ ਦੁਸ਼ਹਿਰਾ-ਸੋਨੀ
ਪੰਚਰਤਨ ਕਿਸ਼ਨਾ ਮੰਦਿਰ ਨਰਾਇਣਗੜ੍ਹ ਛੇਹਰਟਾ,
ਦੁਰਗਿਆਣਾ ਮੰਦਰ ਕਮੇਟੀ  ,ਅਤੇ ਰਾਮ ਨਗਰ ਕੋਲਣੀ ਹਰੀਪੁਰਾ ਵਿਖੇ ਦੁਸ਼ਹਿਰਾ ਧੂਮਧਾਮ ਨਾਲ ਮਨਾਇਆ


ਅਮਰੀਕ ਸਿੰਘ 
ਅੰਮ੍ਰਿਤਸਰ, 05 ਅਕਤੂਬਰ 
          ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਚ ਰਤਨ ਸ਼੍ਰੀ ਕਿਸ਼ਨਾ ਮੰਦਿਰ ਵਲੋਂ ਪਿੱਛਲੇ 35 ਸਾਲਾਂ ਤੋਂ  ਮੰਦਰ ਕਮੇਟੀ ਵੱਲੋਂ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਨਰਾਇਣਗੜ੍ਹ ਦਾਣਾ ਮੰਡੀ ਵਿਖੇ ਮਨਾਇਆ ਗਿਆ। ਇਸ ਮੌਕੇ ਸਾਬਕਾ  ਉਪ ਮੁੱਖ ਮੰਤਰੀ ਪੰਜਾਬ  ਸ੍ਰੀ ਓਮ ਪ੍ਰਕਾਸ਼  ਸੋਨੀ  ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ।  ! ਸ੍ਰੀ ਸੋਨੀ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ। ਉਨ੍ਹਾਂ  ਨੇ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਸ੍ਰੀ ਸੋਨੀ ਨੇ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
   ਸ੍ਰੀ ਸੋਨੀ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ ਸਮਾਜ ਵਿੱਚ ਉਨ•ਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ ਜਾਂਦੇ ਹਨ। ਇਸ ਮੌਕੇ    ਦੁਰਗਿਆਣਾ ਮੰਦਰ ਕਮੇਟੀ ਵਲੋਂ ਮਨਾਏ ਗਏ  ਦੁਸ਼ਹਿਰੇ ਵਿਚ ਵੀ ਸੋਨੀ ਨੇ ਸ਼ਾਮੂਲੀਅਤ ਕੀਤੀ  ਅਤੇ  ਰਾਮ
 ਨਗਰ ਕਾਲੋਨੀ ਹਰੀਪੁਰਾ ਦੁਸ਼ਹਿਰਾ ਕਮੇਟੀ ਵਿਚ ਵੀ ਲੋਕਾਂ ਨੂੰ ਸਮਬੋਧਿਤ  ਕੀਤਾ ! ਇਸ ਮੌਕੇ ਪੰਚ ਰਤਨ ਸ਼੍ਰੀ ਕਿਸ਼ਨਾ ਮੰਦਿਰ ਵਲੋਂ , ਦੁਰਗਿਆਣਾ ਕਮੇਟੀ ਵਲੋਂ ਅਤੇ ਰਾਮ ਨਗਰ ਕਾਲੋਨੀ ਵਲੋਂ ਸ੍ਰੀ ਸੋਨੀ ਨੂੰ  ਸਨਮਾਨ ਚਿਨ੍ਹ ਭੇਂਟ ਕਰਕੇ ਸਮਮਾਨਿਤ ਵੀ ਕੀਤਾ ਗਿਆ ! ਇਸ ਤੋਂ ਬਾਦ ਸੋਨੀ ਸ਼੍ਰੀ ਸੋਨੀ ਦਵਾਰਾ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ ਇਸ ਮੌਕੇ ਸ੍ਰੀ ਸੋਨੀ ਦਵਾਰਾ  ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ। 
ਇਸ ਮੌਕੇ  ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ , ਸੁਰਜੀਤ ਸਿੰਘ ਕੋਹਲੀ ,ਕੌਂਸਲਰ ਵਿਕਾਸ ਸੋਨੀ ,  ਸਵਿੰਦਰ ਸਿੰਘ ਸ਼ਿੰਦਾ ,ਸੁਰਿੰਦਰ ਸਿੰਘ ਸ਼ਿੰਦਾ , ਕੌਂਸਲਰ ਮਹੇਸ਼ ਖੰਨਾ, ਗੁਰਦੇਵ ਸਿੰਘ ਦਾਰਾ,ਕੌਂਸਲਰ ਯੂਨਸ ਕੁਮਾਰ , ਤਰਸੇਮ ਲਾਲ ,ਪ੍ਰਸ਼ੋਤਮ ਪਾਲ ,ਰਾਜੇਸ਼ ਠਾਕੁਰ ,ਅਜੈ ਠਾਕੁਰ ,ਪਿਆਰੇ  ਲਾਲ ਸੇਠ ਪ੍ਰਦਾਨ ਅੰਮ੍ਰਿਤਸਰ ਸਿਟੀ ਜਨ ਕੌਂਸਲ,ਸਮੀਰ ਜੇਨ ਸੈਕਟਰੀ ਵਪਾਰ ਮੰਡਲ, ਨਿਤਿਨ ਕਪੂਰ ,ਕਰਨ ਪੂਰੀ , ਵਿਨੋਦ ਰਾਮਪਾਲ ,ਰਵੀ ਕਾੰਤ ,ਰਾਮਪਾਲ ਸਿੰਘ ,ਗੌਰਵ ਭੱਲਾ ,ਰਮਨ ਬਾਬਾ ,ਮਨਜੀਤ ਸਿੰਘ ਬੌਬੀ ,ਵੀ ਹਾਜਿਰ ਸਨ ! 
ਜੰਡਿਆਲਾ ਗੁਰੂ ਵਿਖੇ ਸ੍ੀ ਰਾਮਨੌਮੀ ਕਮੇਟੀ ਵੱਲੋਂ ਅਯੋਜਿਤ ਕੀਤੇ ਗਏ ਦੁਸਿਹਰੇ ਦਾ ਤਿਉਹਾਰ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ  ਮੰਤਰੀ ਪੰਜਾਬ  ਸ ਹਰਭਜਨ ਸਿੰਘ ਈ ਟੀ ਓ ਮੁੱਖ ਮਹਿਮਾਨ ਵਜੋਂ ਪੁੱਜੇ ਅਤੇ ਸੰਗਤ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਸ਼ੁਭ ਅਵਸਰ ਦੀ ਮੁਬਾਰਕਬਾਦ ਦਿੰਦੇ ਸ਼ਹਿਰ ਵਾਸੀਆਂ ਨੂੰ ਸਮਾਜ ਦੇ ਭਲੇ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨਾਂ ਕਿਹਾ ਕਿ ਦੁਸ਼ਹਿਰਾ ਦਾ ਤਿਓਹਾਰ ਬਦੀ ਤੇ ਨੇਕੀ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਚੰਗਿਆਈ ਕਦੇ ਖਤਮ ਨਹੀਂ ਹੁੰਦੀ ਅਤੇ ਨਾ ਹੀ ਇਸ ਨੂੰ ਛੁਪਾਇਆ ਜਾ ਸਕਦਾ ਹੈ। ਸ ਹਰਭਜਨ ਸਿੰਘ ਨੇ ਕਿਹਾ ਕਿ ਦੁਨੀਆਂ ਵਿੱਚ ਕੇਵਲ ਇਨਸਾਨ ਦੇ ਚੰਗੇ ਕਰਮਾਂ ਨੂੰ ਸਲਾਹਿਆ ਜਾਂਦਾ ਹੈ। ਉਨ•ਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਦੀ ਭਲਾਈ ਲਈ ਇਕਜੁਟ ਹੋ ਕੇ ਕੰਮ ਕਰਨੇ ਚਾਹੀਦੇ ਹਨ।
   ਉਨ੍ਹਾਂ ਨੇ ਕਿਹਾ ਕਿ ਜਿਹੜੇ ਵਿਅਕਤੀ ਆਪਣੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਪਛਾਣਦੇ ਹਨ ਸਮਾਜ ਵਿੱਚ ਉਨ•ਾਂ ਦਾ ਨਾਮ ਹਮੇਸ਼ਾਂ ਲਈ ਰਹਿੰਦਾ ਹੈ ਅਤੇ ਦੂਜੇ ਲੋਕਾਂ ਲਈ ਵੀ ਮਿਸਾਲ ਵਜੋਂ ਜਾਣੇ ਜਾਂਦੇ ਹਨ। ਇਸ ਮੌਕੇ ਦੁਸ਼ਹਿਰਾ ਕਮੇਟੀ ਵੱਲੋਂ ਸ ਹਰਭਜਨ ਸਿੰਘ ਈ ਟੀ ਓ ਦਾ ਸਨਮਾਨ ਵੀ ਕੀਤਾ ਗਿਆ ਅਤੇ ਸ ਹਰਭਜਨ ਸਿੰਘ  ਦੀ ਅਗਵਾਈ ਵਿੱਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲਿਆਂ ਨੂੰ ਅਗਨ ਭੇਂਟ ਕੀਤਾ ਗਿਆ।ਰਾਮ ਨੌਮੀ ਦੇ ਮੌਕੇ ‘ਤੇ  ਝਾਕੀਆਂ  ਵੀ ਕੱਢੀਆਂ ਗਈਆਂ । ਇਸ ਮੌਕੇ ਸ. ਹਰਭਜਨ ਸਿੰਘ ਈ.ਟੀ.ਓ ਦੇ ਪਤਨੀ ਸੁਹਿੰਦਰ ਕੌਰ, ਮਾਤਾ ਸੁਰਿੰਦਰ ਕੌਰ, ਸੂਬੇਦਾਰ ਛਨਾਖ ਸਿੰਘ, ਸਰਬਜੀਤ ਸਿੰਘ ਡਿੰਪੀ, ਨਰੇਸ਼ ਪਾਠਕ, ਦਿਨੇਸ਼ ਬਜਾਜ, ਰੋਕੀ ਜੈਨ, ਐਸ.ਓ ਗਗਨਦੀਪ ਸਿੰਘ, ਨਗਰ ਕੌਂਸਲ ਪ੍ਰਧਾਨ ਸੰਜੀਵ ਕੁਮਾਰ ਲਵਲੀ, ਹੀਰਾ ਸਿੰਘ, ਮੁਨੀਸ਼ ਜੈਨ, ਸਿਕੰਦਰ ਮਾਨ ਵਰਿੰਦਰ ਸਿੰਘ, ਸਾਬਕਾ ਪ੍ਰਧਾਨ ਨਗਰ ਕੌਂਸਲ ਰਵਿੰਦਰਪਾਲ ਸਿੰਘ ਕੁੱਕੂ, ਪਰੀਕਸ਼ਿਤ ਸ਼ਰਮਾ, ਕੁਲਵੰਤ ਸਿੰਘ, ਐਡਵੋਕੇਟ ਮਨੀ ਚੋਪੜਾ, ਵਰਿੰਦਰ ਸਿੰਘ, ਸਤਿੰਦਰ ਸਿੰਘ, ਸੋਨੀ ਰੰਧਾਵਾ ਤੋਂ ਇਲਾਵਾ ਐਸਪੀ ਜਸਵੰਤ ਕੌਰ, ਡੀਐਸਪੀ ਜੰਡਿਆਲਾ ਕੁਲਦੀਪ ਸਿੰਘ, ਐਸਐਚਓ ਅਮੋਲਕ ਸਿੰਘ, ਐਸਐਚਓ ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।








About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …