Breaking News

ਬਟਾਲਾ ਬਸ ਡਿਪੋ ਚ ਟੈਂਕੀ ਤੇ ਚੜਿਆ ਡਰਾਈਵਰ ਕਰੀਬ 4 ਘੰਟੇ ਬਾਅਦ ਉੱਤਰਿਆ– ਮਾਮਲਾ ਡੀਜ਼ਲ ਚੋਰੀ ਦਾ ਆਰੋਪ |

. ਬਟਾਲਾ ਬਸ ਡਿਪੋ ਚ ਟੈਂਕੀ ਤੇ ਚੜਿਆ ਡਰਾਈਵਰ ਕਰੀਬ 4 ਘੰਟੇ ਬਾਅਦ ਉੱਤਰਿਆ– ਮਾਮਲਾ ਡੀਜ਼ਲ ਚੋਰੀ ਦਾ ਆਰੋਪ |
.
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਐਂਕਰ ਰੀਡ :.. ਅੱਜ ਸਵੇਰੇ ਪੰਜਾਬ ਰੋਡਵੇਜ਼ ਡਿਪੋ ਬਟਾਲਾ ਵਿਖੇ ਕਰੀਬ 9 ਵਜੇ ਇਕ ਬਸ ਡਰਾਈਵਰ ਡੀਜ਼ਲ ਚੋਰੀ ਦੇ ਆਰੋਪ ਲੱਗਣ ਅਤੇ ਕਾਰਵਾਈ ਹੋਣ ਤੋਂ ਬਾਅਦ ਰੋਸ ਵਜੋਂ ਡਿਪੋ ਚ ਬਣੀ ਪਾਣੀ ਦੀ ਟੈਕੀ ਤੇ ਚੜ ਗਿਆ ਉਥੇ ਹੀ ਡਰਾਈਵਰ ਦਲਜੀਤ ਸਿੰਘ ਨੇ ਪਾਣੀ ਦੀ ਟੈਂਕੀ ਤੇ ਚੜ ਡਿਪੋ ਅਧਕਾਰੀਆਂ ਨੂੰ ਇਹ ਧਮਕੀ ਦਿਤੀ ਕਿ ਜੇਕਰ ਉਸ ਨੂੰ ਜ਼ਬਰਦਸਤੀ ਉਤਾਰਿਆ ਗਿਆ ਤਾ ਉਹ ਛਲਾਂਗ ਲਗਾ ਆਤਮਹੱਤਿਆ ਕਰ ਲਾਵੇਗਾ | ਉਥੇ ਹੀ ਕਰੀਬ 4 ਘੰਟੇ ਦੀ ਕੋਸ਼ਿਸ਼ਾਂ ਤੋਂ ਬਾਅਦ ਸਸਪੈਂਡ ਨਾ ਕਰਨ ਦੇ ਅਸ਼ਵਾਸ਼ਨ ਤੇ ਡਰਾਈਵਰ ਟੈਂਕੀ ਤੋਂ ਥੱਲੇ ਉਤਰਿਆ |

ਵੀ ਓ :.. ਉਥੇ ਹੀ 4 ਘੰਟੇ ਦੇ ਰੋਸ ਬਾਅਦ ਮਿਲੇ ਅਸ਼ਵਾਸ਼ਨ ਤੇ ਡਰਾਈਵਰ ਦਲਜੀਤ ਸਿੰਘ ਨੇ ਟੈਂਕੀ ਤੋਂ ਥੱਲੇ ਉਤਾਰ ਕਿਹਾ ਕਿ ਉਹ ਆਊਟ ਸੌਰਸ ਤੇ ਭਰਤੀ ਡਰਾਈਵਰ ਹੈ ਅਤੇ ਕੁਝ ਦਿਨ ਪਹਿਲਾ ਉਹ ਰੋਜਾਨਾ ਦੀ ਤਰ੍ਹਾਂ ਰਾਤ ਦੀ ਡਿਊਟੀ ਤੇ ਸੀ ਅਤੇ ਰਾਤ ਬੱਸ ਲੈਕੇ ਗਿਆ ਅਤੇ ਜਦ ਕਲਾਨੌਰ ਬਸ ਅੱਡੇ ਤੇ ਪਹੁਚਿਆ ਤਾ ਉਥੇ ਚੈਕਿੰਗ ਟੀਮ ਵਲੋਂ ਉਸ ਦੀ ਬਸ ਦੀ ਚੈਕਿੰਗ ਕਰ ਜਦ ਕੁਝ ਨਹੀਂ ਮਿਲਿਆ ਤਾ ਉਸ ਤੇ ਝੂਠੇ ਆਰੋਪ ਲਗਾਏ ਗਏ ਕਿ ਡੀਜ਼ਲ ਚੋਰੀ ਕੀਤਾ ਹੈ ਜਦਕਿ ਜੋ ਨਵੀਆਂ ਬੱਸਾਂ ਦਾ ਫਲੀਟ ਆਇਆ ਹੈ ਉਸ ਚੋ ਡੀਜ਼ਲ ਚੋਰੀ ਨਹੀਂ ਕੀਤਾ ਜਾ ਸਕਦਾ ਅਤੇ ਉਸ ਨੂੰ ਬਿਨਾ ਵਜਹ ਤੋਂ ਡਿਪੋ ਪ੍ਰਸ਼ਾਸ਼ਨ ਵਲੋਂ ਦੋ ਤਿੰਨ ਦਿਨ ਤੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਜਦ ਸਵੇਰੇ ਡਿਪੋ ਆਇਆ ਤਾ ਉਸ ਤੇ ਬੱਸ ਚੋ ਡੀਜ਼ਲ ਚੋਰੀ ਕਰਨ ਦੇ ਆਰੋਪ ਲਗਾ ਉਸ ਨੂੰ ਡਿਊਟੀ ਤੋਂ ਸਸ੍ਪੇੰਡ ਕਰ ਦਿਤਾ ਗਿਆ ਅਤੇ ਡਰਾਈਵਰ ਨੇ ਦੱਸਿਆ ਕਿ ਉਹ ਬੇਕਾਸੁਰ ਹੈ ਅਤੇ ਉਸਨੇ ਆਪਣੇ ਰੋਸ ਵਜੋਂ ਦੁਖੀ ਹੋ ਪਾਣੀ ਦੀ ਟੈਂਕੀ ਤੇ ਚੜ ਗਿਆ ਸੀ ਅਤੇ ਹੁਣ ਉਸ ਨੂੰ ਉਹਨਾਂ ਦੀ ਯੂਨੀਅਨ ਅਤੇ ਪੰਜਾਬ ਰੋਡਵੇਜ਼ ਜੀਐਮ ਨੇ ਅਸ਼ਵਾਸ਼ਨ ਦਿਤਾ ਹੈ ਕਿ ਉਸਨੂੰ ਸਸਪੈਂਡ ਨਹੀਂ ਕੀਤਾ ਜਾਵੇਗਾ ਜਿਸ ਦੇ ਚਲਦੇ ਉਹ ਥੱਲੇ ਉਤਰ ਆਇਆ ਹੈ |
ਬਾਈਟ :.. ਦਲਜੀਤ ਸਿੰਘ (ਬਸ ਡਰਾਈਵਰ )
ਵੀ ਓ :.. ਉਧਰ ਪੰਜਾਬ ਰੋਡਵੇਜ਼ ਡਿਪੋ ਦੇ ਜੀਐਮ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵਲੋਂ ਜੋ ਚੈਕਿੰਗ ਟੀਮ ਵਲੋਂ ਜਾਂਚ ਕਰਨ ਤੇ ਸਾਮਣੇ ਆਇਆ ਸੀ ਉਸ ਅਨੁਸਾਰ ਹੀ ਆਪਣੇ ਉੱਚ ਅਧਕਾਰੀਆਂ ਨੂੰ ਰਿਪੋਰਟ ਦਾਖਿਲ ਕਰ ਡਰਾਈਵਰ ਦਲਜੀਤ ਸਿੰਘ ਤੇ ਕਾਰਵਾਈ ਕੀਤੀ ਸੀ | ਲੇਕਿਨ ਹੁਣ ਜਦ ਰੋਸ ਵਜੋਂ ਡਰਾਈਵਰ ਟੈਂਕੀ ਤੇ ਚੜ ਗਿਆ ਉਥੇ ਹੀ ਮੁਲਾਜਿਮ ਯੂਨੀਅਨ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਕਹਿਣ ਤੇ ਹੁਣ ਉਕਤ ਡਰਾਈਵਰ ਦੇ ਸਸਪੈਂਡ ਆਰਡਰ ਰੱਦ ਕੀਤੇ ਗਏ ਹਨ ਲੇਕਿਨ ਉਥੇ ਹੀ ਜੋ ਆਰੋਪ ਹਨ ਉਸ ਦੀ ਜਾਂਚ ਕੀਤੀ ਜਾਵੇਗੀ ਅਤੇ ਜੋ ਜਾਂਚ ਚ ਸਾਮਣੇ ਆਵੇਗਾ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ |

ਬਾਈਟ :.. ਪਰਮਜੀਤ ਸਿੰਘ | ( ਜਨਰਲ ਮੈਨੇਜਰ )

Download link #Batalanews

https://we.tl/t-a4H6oXaPCc

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *