Breaking News

ਫਿਲਮ ਵੇਖਣ ਆਏ ਲੋਕਾਂ ਦੀ ਜਾਨ ਬਚਾਉਣ ਵਾਲੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ 25ਵੀਂ ਬਰਸੀ ਕੱਲ 13 ਜੂਨ ਨੂੰ

ਉਪਹਾਰ ਸਿਨੇਮਾ ਅਗਨੀ ਕਾਂਡ ਦਿੱਲੀ

ਫਿਲਮ ਵੇਖਣ ਆਏ ਲੋਕਾਂ ਦੀ ਜਾਨ ਬਚਾਉਣ ਵਾਲੇ ਕੈਪਟਨ ਮਨਜਿੰਦਰ ਸਿੰਘ ਭਿੰਡਰ ਦੀ 25ਵੀਂ ਬਰਸੀ ਕੱਲ 13 ਜੂਨ ਨੂੰ

ਅਮਰੀਕ ਸਿੰਘ

ਗੁਰਦਾਸਪੁਰ,  12   ਜੂਨ  (     )   ਕੈਪਟਨ ਵਰਦੀਪ ਸਿੰਘ ਦਾ ਹੋਣਹਾਰ ਪੁੱਤਰ ਕੇਪਟਨ ਮਨਜਿੰਦਰ ਸਿੰਘ ਭਿੰਡਰ ਨੇ 1997 ਵਿਚ ਵਾਪਰੇ ਭਿਆਨਕ ਅਗਨੀਕਾਂਡ ਉਪਹਾਰ ਸਿਨਮਾ ਦਿੱਲੀ ਵਿਖੇ 150 ਲੋਕਾਂ ਦੀਆਂ ਜਿੰਦਗੀਆਂ ਨਿਰਸਵਾਰਥ ਹੋ ਕੇ ਬਚਾਈਆਂ ਸੀ । ਇਸ ਦੌਰਾਨ ਆਪਣੀ ਅਤੇ 4 ਸਾਲਾ ਪੁੱਤਰ ਪ੍ਰਭਸਿਮਰਨ ਸਿੰਘ ਅਤੇ ਪਤਨੀ ਜੋਤ ਸਰੂਪ ਕੌਰ ਦੀ ਜਾਨ ਵੀ ਚਲੀ ਗਈ ਸੀ। 

ਕੈਪਟਨ ਮਨਜਿੰਦਰ ਸਿੰਘ ਦੀ ਯਾਦ ਵਿਚ ਸਮੇਂ ਦੀਆਂ ਸਰਕਾਰਾ ਵੱਲੋ ਉਧੋ ਨੰਗਲ ਸਰਕਾਰੀ ਸਕੂਲ ਵਿਚ ਇਕ ਸਟੇਡੀਅਮ ਅਤੇ ਜੱਦੀ ਪਿੰਡ ਮਹਿਤਾ ਚੌਂਕ ਵਿਖੇ ਉਹਨਾ ਦੀ ਯਾਦਗਾਰੀ ਵੱਜੋਂ ਇਕ ਗੇਟ ਦੀ ਉਸਾਰੀ ਵੀ ਕੀਤੀ ਗਈ। ਵਰਨਣਯੋਗ ਹੈ ਕਿ ਸਾਲ 2020 ਵਿੱਚ ਕੈਪਟਨ ਮਨਜਿੰਦਰ ਸਿੰਘ ਜੀ ਦੇ ਮਾਤਾ ਗੁਰਨਾਮ ਕੌਰ ਅਤੇ ਕੈਪਟਨ ਵਰਦੀਪ ਸਿੰਘ  ਵੀ ਸਵਰਗਵਾਸ ਹੋ ਗਏ ਸਨ।

ਕੈਪਟਨ ਮਨਜਿੰਦਰ ਸਿੰਘ ਦੀਆਂ 3 ਭੈਣਾ ਸੁਖਮਿੰਦਰ ਕੌਰ ਜਿਲ੍ਹਾ ਆਯੁਰਵੈਦਿਕ ਅਫਸਰ ਗੁਰਦਾਸਪੁਰ (ਬਟਾਲਾ), ਗੁਰਸਿੰਦਰ ਕੌਰ ਚੰਡੀਗੜ ਅਤੇ ਪ੍ਰਿਤਪਾਲ ਕੌਰ ਮਸਕਟ ਵਿਖੇ ਰਹਿ ਰਹੀਆਂ ਹਨ।

ਕੈਪਟਨ ਦੀ ਭੈਣ ਜਿਲਾ ਆਯੂਰਵੇਦਿਕ ਅਫਸਰ ਸੁਖਮਿੰਦਰ ਕੇਰ ਨੇ ਦੱਸਿਆ ਕਿ ਕੱਲ 13 ਜੂਨ ਨੂੰ ਬਰਸੀ ਮਨਾਈ ਜਾਵੇਗੀ ਤੇ ਉਨ੍ਹਾਂ ਦੀ ਯਾਦ ਵਿਚ ਸਮਾਗਮ ਕਰਵਾਇਆ ਜਾਵੇਗਾ। 

ਇਥੇ ਇਹ ਦੱਸ ਦਈਏ ਕਿ ਉਪਹਾਰ ਅਗਨੀ ਕਾਂਡ, ਹਾਲੀਆ ਭਾਰਤੀ ਇਤਿਹਾਸ ਵਿੱਚ ਸਭ ਤੋਂ ਭਿਅੰਕਰ ਅੱਗ ਤ੍ਰਾਸਦੀਆਂ ਵਿੱਚੋਂ ਇੱਕ, ਫਿਲਮ ਬਾਰਡਰ ਦੇ 3-ਤੋਂ-6 ਵਜੇ ਸਕਰੀਨਿੰਗ ਦੌਰਾਨ ਗਰੀਨ ਪਾਰਕ, ਦਿੱਲੀ ਵਿੱਚ ਉਪਹਾਰ ਸਿਨੇਮਾ ਵਿਖੇ ਸ਼ੁੱਕਰਵਾਰ, 13 ਜੂਨ 1997 ਨੂੰ ਵਾਪਰਿਆ ਸੀ। ਅੰਦਰ ਫਸੇ, 59 ਲੋਕਾਂ ਦੀ ਜਿਆਦਾਤਰ ਘੁੱਟਣ ਕਾਰਨ ਮੌਤ ਹੋ ਗਈ, ਅਤੇ ਕਈ ਲੋਕ ਨਤੀਜਤਨ ਭਗਦੜ ਵਿੱਚ ਜ਼ਖ਼ਮੀ ਹੋ ਗਏ ਸਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *