ਪੱਛਮੀ ਕਮਾਂਡ ਵੱਲੋਂ ਅੰਮ੍ਰਿਤਸਰ ਵਿਖੇ ਤਿੰਨ ਰੋਜ਼ਾ ‘ਮਿਡ-ਕੈਰੀਅਰ-ਸੰਵਾਦ ਪ੍ਰੋਗਰਾਮ 2023′ ਦਾ ਆਯੋਜਨ
ਅਮਰੀਕ ਸਿੰਘ
ਚੰਡੀਗੜ੍ਹ: 28 ਜੁਲਾਈ, 2023
ਪੱਛਮੀ ਕਮਾਂਡ ਵੱਲੋਂ 26 ਤੋਂ 28 ਜੁਲਾਈ, 2023 ਤੱਕ ਅੰਮ੍ਰਿਤਸਰ ਵਿਖੇ ਸਿਵਲ ਮਿਲਟਰੀ ਐਡਜਸਟਮੈਂਟ ‘ਤੇ ਕੇਂਦ੍ਰਤ ਕਰਦੇ ਹੋਏ ਸਾਲ 2023 ਲਈ ਇੱਕ ਤਿੰਨ ਦਿਨਾਂ ਮਿਡ-ਕੈਰੀਅਰ ਸੰਵਾਦ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਪ੍ਰੋਗਰਾਮ ਵਿੱਚ ਆਲ ਇੰਡੀਆ ਸਰਵਿਸਿਜ਼, ਇੰਡੀਅਨ ਆਰਮੀ, ਨੇਵੀ ਅਤੇ ਏਅਰ ਫੋਰਸ ਦੇ ਅਧਿਕਾਰੀ ਸ਼ਾਮਲ ਹੋ ਰਹੇ ਹਨ ਅਤੇ ਇਸਦਾ ਉਦੇਸ਼ ਸਮਕਾਲੀ ਵਿਸ਼ੇ “ਕੱਟੜਪੰਥੀਕਰਨ ਅਤੇ ਸੂਚਨਾ ਯੁੱਧ ਦੁਆਰਾ ਭਾਰਤ ਦੀ ਅੰਦਰੂਨੀ ਸੁਰੱਖਿਆ ਨੂੰ ਖ਼ਤਰਾ” ‘ਤੇ ਏਕੀਕਰਨ ਅਤੇ ਵਿਚਾਰ ਸਾਂਝੇ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਇਹ ਸੰਵਾਦ ਰਾਸ਼ਟਰੀ ਵਿਕਾਸ ਦੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਵਿਰੋਧੀ ਸੋਚ ਨੂੰ ਹਰਾਉਣ ਲਈ ਭਵਿੱਖ ਦੇ ਫੌਜੀ ਨੇਤਾਵਾਂ ਅਤੇ ਆਲ ਇੰਡੀਆ ਸਰਵਿਸਿਜ਼ ਦੇ ਅਧਿਕਾਰੀਆਂ ਨੂੰ ਵਿਚਾਰਾਂ ਦੀ ਸਮੀਖਿਆ ਕਰਨ ਵਿੱਚ ਬਹੁਤ ਮਦਦਗਾਰ ਸਿੱਧ ਹੋਵੇਗਾ। ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਈਏਐਸ, ਆਈਪੀਐਸ, ਆਈਐਫਐਸ ਅਤੇ ਭਾਰਤੀ ਹਥਿਆਰਬੰਦ ਬਲਾਂ ਦੇ ਅਧਿਕਾਰੀ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਵਿੱਚ ਚੱਲ ਰਹੇ ਸੈਸ਼ਨ ਵਿੱਚ ਹਿੱਸਾ ਲੈ ਰਹੇ ਹਨ, ਇਸ ਨਾਲ ਭਾਗ ਲੈਣ ਵਾਲਿਆਂ ਨੂੰ ਆਪਸੀ ਕੰਮ ਦੀਆਂ ਸਥਿਤੀਆਂ, ਪ੍ਰਕਿਰਿਆਵਾਂ, ਸੀਮਾਵਾਂ ਅਤੇ ਸ਼ਕਤੀਆਂ ਨੂੰ ਸਮਝਣ ਵਿੱਚ ਮਦਦ ਮਿਲੇਗੀ। ਇਹ ਪ੍ਰੋਗਰਾਮ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ ਲਈ ਤਾਲਮੇਲ ਨੂੰ ਸਮਝਣ ਅਤੇ ਵਿਕਸਿਤ ਕਰਨ ਲਈ ਇੱਕ ਵਿਲੱਖਣ ਪਹਿਲ ਹੈ।
_______________