ਮੂੰਗੀ ਦੀ ਫਸਲ 7275/- ਰੁਪਏ ਪ੍ਰਤੀ ਕੁਇੰਟਲ ਐਮ.ਐਸ.ਪੀ. ’ਤੇ
ਖਰੀਦੀ ਜਾਵੇਗੀ -ਡਿਪਟੀ ਕਮਿਸ਼ਨਰ
*ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਮੰਡੀਆਂ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ
ਆਉਣ ਦੀ ਅਪੀਲ
ਅਮਰੀਕ ਸਿੰਘ
ਅੰਮਿ੍ਤਸਰ, 10 ਜੂਨ :
ਪੰਜਾਬ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਸੂਬੇ ਅੰਦਰ ਪਹਿਲੀ ਵਾਰ ਐਮ.ਐਸ.ਪੀ. (ਸਮਰਥਨ ਮੁੱਲ) ’ਤੇ ਮਾਰਕਫੈੱਡ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਮਾਰਕਫੈੱਡ ਨੂੰ ਮੂੰਗ ਦੀ ਖਰੀਦ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਐਮ.ਐਸ.ਪੀ. 7275/- ਰੁਪਏ ਪ੍ਰਤੀ ਕੁਇੰਟਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਜੁਲਾਈ 2022 ਤੱਕ ਦਾ ਸਮਾਂ ਮੂੰਗੀ ਦੀ ਫਸਲ ਦੀ ਖਰੀਦ ਲਈ ਨਿਰਧਾਰਿਤ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲੇ ਅੰਦਰ ਭਗਤਾਂ ਵਾਲਾ ਅਤੇ ਜੰਡਿਆਲਾ ਦੀਆਂ ਮੰਡੀਆਂ ਵਿੱਚ ਕਿਸਾਨ ਮੂੰਗੀ ਦੀ ਫਸਲ ਲਿਆ ਸਕਦੇ ਹਨ।
ਇਸ ਮੌਕੇ ਜਿਲਾ ਮੈਨੇਜਰ ਮਾਰਕਫੈੱਡ ਸ੍ਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖਰੀਦ ਪ੍ਰਕਿਰਿਆ ਦੇ ਕੰਮ ਨੂੰ ਸੁਚਾਰੂ ਤੇ ਨਿਰਵਿਘਨ ਢੰਗ ਨਾਲ ਚਲਾਉਣ ਲਈ ਭਗਤਾਂ ਵਾਲਾ ਮੰਡੀ ਲਈ ਇੰਸਪੈਕਟਰ ਗੁਰੂਸਾਹਿਬ ਸਿੰਘ (ਮੋਬਾਇਲ 9781352228) ਅਤੇ ਜੰਡਿਆਲਾ ਮੰਡੀ ਲਈ ਦਲਜੀਤ ਸਿੰਘ (7527929899) ਨੂੰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਮੂੰਗੀ ਦੀ ਖਰੀਦ ਤੋਂ ਪਹਿਲਾਂ ਕਿਸਾਨਾਂ ਦੀ ਰਜਿਸਟੇ੍ਰਸ਼ਨ ਮੰਡੀ ਵਿੱਚ ਸਥਿਤ ਮਾਰਕਿਟ ਕਮੇਟੀ ਦਫ਼ਤਰ ਵਿਖੇ ਹੋਵੇਗੀ ਅਤੇ ਪਟਵਾਰੀ ਵੱਲੋਂ ਸਬੰਧਤ ਕਿਸਾਨਾਂ ਦੀ ਮੰੁਗ ਦੀ ਪੈਦਾਵਾਰ ਦੀ ਪ੍ਰਮਾਣਿਕਤਾ ਨੂੰ ਤਸਦੀਕ ਕੀਤਾ ਜਾਵੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਮੂੰਗੀ ਦੀ ਸੁੱਕੀ ਫਸਲ ਲੈ ਕੇ ਆਉਣ ਜਿਸਦੀ ਨਮੀ 12 ਫੀਸਦੀ ਤੋਂ ਵੱਧ ਨਾ ਹੋਵੇ ਤਾਂ ਜੋ ਮੰਡੀ ਵਿੱਚ ਫਸਲ ਦੀ ਖਰੀਦ ਅਤੇ ਚੁਕਾਈ ਸਮੇਂ ਸਿਰ ਹੋ ਸਕੇ।
ਉਨ੍ਹਾਂ ਨੇ ਜ਼ਿਲੇ ਦੇ ਮੰੂਗੀ ਦੀ ਫਸਲ ਬੀਜਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਟਾਈ ਤੋਂ ਪਹਿਲਾਂ ਕੋਈ ਵੀ ਸਪਰੇਅ ਨਾ ਕੀਤੀ ਜਾਵੇ ਕਿਉਂਕਿ ਸਪਰੇਅ ਕਰਨ ਨਾਲ ਦਾਣੇ ਉੱਤੇ ਵੀ ਅਸਰ ਪੈਂਦਾ ਹੈ ਅਤੇ ਫਸਲ ਦੀ ਗੁਣਵੱਤਾ ਖ਼ਰਾਬ ਹੋ ਸਕਦੀ ਹੈ।