Breaking News

ਪੰਜਾਬੀ ’ਚ ਤਬਾਹੀ ਦਾ ਮੰਜਰ ਪਰ ਭਗਵੰਤ ਮਾਨ ਦਿੱਲੀ ਵਿਚ ਆਪ ਖਿਲਾਫ ਦਰਜ ਭ੍ਰਿਸ਼ਟਾਚਾਰ ਕੇਸਾਂ ਨੂੰ ਗਲਤ ਠਹਿਰਾਉਣ ਵਿਚ ਰੁੱਝੇ: ਸੁਖਬੀਰ ਸਿੰਘ ਬਾਦਲ
ਅੱਜ ਹੋਏ ਕਤਲਾਂ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੂੰ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ

ਪੰਜਾਬੀ ’ਚ ਤਬਾਹੀ ਦਾ ਮੰਜਰ ਪਰ ਭਗਵੰਤ ਮਾਨ ਦਿੱਲੀ ਵਿਚ ਆਪ ਖਿਲਾਫ ਦਰਜ ਭ੍ਰਿਸ਼ਟਾਚਾਰ ਕੇਸਾਂ ਨੂੰ ਗਲਤ ਠਹਿਰਾਉਣ ਵਿਚ ਰੁੱਝੇ: ਸੁਖਬੀਰ ਸਿੰਘ ਬਾਦਲ
ਅੱਜ ਹੋਏ ਕਤਲਾਂ ਦੀ ਨਿਖੇਧੀ ਕਰਦਿਆਂ ਮੁੱਖ ਮੰਤਰੀ ਨੂੰ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਠਹਿਰਾਇਆ



ਗੁਰਸ਼ਰਨ ਸਿੰਘ ਸੰਧੂ 
ਚੰਡੀਗੜ੍ਹ, 27 ਫਰਵਰੀ:
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਪੰਜਾਬ ਵਿਚ ਇਕ ਦਿਨ ਵਿਚ ਚਾਰ ਕਤਲ ਹੋਣ ਨਾਲ ਤਬਾਹੀ ਦਾ ਮੰਜਰ ਬਣਿਆ ਹੋਇਆ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਚ ਆਮ ਆਦਮੀ ਪਾਰਟੀ ਦੇ ਖਿਲਾਫ ਦਰਜ ਭ੍ਰਿਸ਼ਟਾਚਾਰ ਦੇ ਕੇਸਾਂ ਨੂੰ ਗਲਤ ਠਹਿਰਾਉਣ ਵਿਚ ਰੁੱਏ ਹੋਏ ਹਨ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਪੰਜਾਬ ਵਿਚ ਕੋਈ ਵੀ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਜੇਲ੍ਹਾਂ ਵਿਚ ਵੀ ਮਨਮਰਜ਼ੀ ਨਾਲ ਕਤਲ ਹੋ ਰਹੇ ਹਨ ਜਿਵੇਂ ਕਿ ਕੱਲ੍ਹ ਸਭ ਨੇ ਵੇਖਿਆ ਕਿ ਕਿਵੇਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੋ ਕਾਤਲਾਂ ਦਾ ਜੇਲ੍ਹ ਵਿਚ ਕਤਲ ਹੋ ਗਿਆ। ਉਹਨਾਂ ਕਿਹਾ ਕਿ ਅਜਿਹੀਆਂ ਘਟਨਾਵਾਂ ਇਸ ਤੱਥ ਨੂੰ ਉਜਾਗਰ ਕਰਦੀਆਂ ਹਨ ਕਿ ਆਪ ਸਰਕਾਰ ਨਹੀਂ ਚਾਹੁੰਦੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਦਾ ਸੱਚ ਸਾਹਮਣੇ ਆ ਸਕੇ।

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਪਿਛਲੇ 10 ਦਿਨਾਂ ਤੋਂ ਲਗਾਤਾਰ ਘਿਨੌਣੇ ਅਪਰਾਧ ਹੋ ਰਹੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਕਦੇ ਵੀ ਇਸ ਤਰੀਕੇ ਸੜਕਾਂ ’ਤੇ ਗੈਂਗਵਾਰ ਨਹੀਂ ਹੋਈ ਸੀ ਜਿਵੇਂ ਹੁਣ ਹੋ ਰਹੀ ਹੈ। ਉਹਨਾਂ ਕਿਹਾ ਕਿ ਸਮਾਜ ਵਿਰੋਧੀ ਤੱਤ ਸੂਬੇ ਵਿਚ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦਾ ਲਾਭ ਆਪਣੀਆਂ ਨਿੱਜੀ ਰੰਜਿਸ਼ਾਂ ਕੱਢਣ ਵਾਸਤੇ ਲੈ ਰਹੇ ਹਨ। ਉਹਨਾਂ ਕਿਹਾ ਕਿ ਪੁਲਿਸ ਫੋਰਸ ਨੂੰ ਆਪ ਪ੍ਰਸ਼ਾਸਨ ਵੱਲੋਂ ਨੂੜ ਕੇ ਰੱਖਿਆ ਗਿਆ ਹੈ ਜਿਵੇਂ ਕਿ ਬੀਤੇ ਦਿਨਾਂ ਵਿਚ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠਲੇ ਕੱਟੜਪੰਥੀਆਂ ਵੱਲੋਂ ਅਜਨਾਲਾ ਪੁਲਿਸ ਥਾਣੇ ’ਤੇ ਕੀਤੇ ਹਮਲੇ ਦੇ ਮਾਮਲੇ ਵਿਚ ਲੋਕਾਂ ਦੇ ਸਾਹਮਣੇ ਹੈ। ਉਹਨਾਂ ਕਿਹਾ ਕਿ ਇਹ ਤੇ ਹੋਰ ਘਟਨਾਵਾਂ ਇਹ ਗੱਲ ਉਜਾਗਰ ਕਰਦੀਆਂ ਹਨ ਕਿ ਏਕਤੀਕ੍ਰਿਤ ਕਮਾਂਡ ਢਾਂਚੇ ਦੀ ਘਾਟ ਹੈ ਜਿਸ ਕਾਰਨ ਸੂਬੇ ਦੀ ਪੁਲਿਸ ਦਾ ਮਨੋਬਲ ਡਿੱਗਿਆ ਹੈ ਤੇ ਮੁਸ਼ਕਿਲਾਂ ਹੋਰ ਵਧੀਆਂ ਹਨ।

ਸਰਦਾਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹੀ ਚਾਰ ਕਤਲ ਹੋ ਗਏ ਹਨ। ਪੱਟੀ ਵਿਚ ਕਾਂਗਰਸ ਦੇ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੇਜਰ ਸਿੰਘ ਧਾਲੀਵਾਲ ਦਾ ਦਿਨ ਦਿਹਾੜੇ ਕਤਲ ਕੀਤਾ ਗਿਆ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਇਕ ਵਿਦਿਆਰਥੀ ਦਾ ਕਤਲ ਕੀਤਾ ਗਿਆ, ਅੰਮ੍ਰਿਤਸਰ ਵਿਚ ਇਕ ਕਤਲ ਹੋਇਆ ਅਤੇ ਸੰਗਰੂਰ ਵਿਚ ਇਕ ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ ਸੂਬੇ ਵਿਚ ਲੋਕਾਂ ਨੇ ਵੇਖਿਆਕਿ  ਕਿਵੇਂ ਮੁਹਾਲੀ ਵਿਚ ਗੈਂਗਸਟਰਾਂ ਨੇ ਇਕ ਨੌਜਵਾਨਾ ਦੀਆਂ ਉੱਗਨਾਂ ਵੱਢ ਦਿੱਤੀਆਂ ਤੇ ਫਿਰੋਜ਼ਪੁਰ ਵਿਚ ਪੁਲਿਸ ਦੀ ਹਾਜ਼ਰੀ ਵਿਚ ਔਰਤ ’ਤੇ ਕਾਤਲਾਨਾ ਹਮਲਾ ਹੋਇਆ। ਉਹਨਾਂ ਕਿਹਾ ਕਿ ਇਸੇ ਤਰੀਕੇ ਸੁਨਾਮ ਵਿਚ ਇਕ ਵਿਅਕਤੀ ’ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ ਜਦੋਂ ਕਿ ਇਕ ਹੋਰ ਫਿਲੌਰ ਵਿਚ ਕਤਲ ਕਰ ਦਿੱਤਾ ਗਿਆ।

ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਇਹਨਾਂ ਹਾਲਾਤਾਂ ਲਈ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਹਨਾਂ ਕਿਹਾ ਕਿ ਪੰਜਾਬ ਵਿਚੋਂ ਗੈਂਗ ਵਾਰ ਖਤਮ ਕਰਨ ਵਾਸਤੇ ਕੋਈ ਕਦਮ ਨਹੀਂ ਚੁੱਕੇ ਗਏ। ਉਹਨਾਂ ਕਿਹਾ ਕਿ ਮੁਹਾਲੀ ਵਿਚ ਸੂਬਾ ਇੰਟੈਲੀਜੈਂਸ ਹੈਡਕੁਆਰਟਰ ’ਤੇ ਹਮਲੇ ਮਗਰੋਂ ਅਤਿਵਾਦੀ ਸਰਗਰਮੀਆਂ ਵਿਚ ਚੋਖਾ ਵਾਧਾ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਪਹਿਲੀਵਾਰ  ਪਟਿਆਲਾ ਵਿਚ ਕਾਲੀ ਮਾਤਾ ਮੰਦਿਰ ਦੇ ਬਾਹਰ ਫਿਰਕੂ ਟਕਰਾਅ ਵੇਖਣ ਨੂੰ ਮਿਲਿਆ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਪੰਜਾਬ ਆਪ ਸਰਕਾਰ ਦੇ ਕੁਪ੍ਰਸ਼ਾਸਨ ਦਾ ਭਾਰੀ ਮੁੱਲ ਤਾਰ ਰਿਹਾ ਹੈ। ਉਹਨਾਂ ਕਿਹਾ ਕਿ ਉਦਯੋਗਾਂ ਦੀਆਂ ਕਈ ਇਕਾਈਆਂ ਉੱਤਰਪ੍ਰਦੇਸ਼,  ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਵਿਚ ਸ਼ਿਫਟ ਹੋ ਗਈਆਂ ਹਨ ਤੇ ਸੂਬਾ ਸਰਕਾਰ ਗੈਂਗਸਟਰਾਂ ਵੱਲੋਂ ਇਹਨਾਂ ਤੋਂ ਲਈਆਂ ਜਾਂਦੀਆਂ ਫਿਰੌਤੀਆਂ ਦੇ ਮਾਮਲੇ ਵਿਚ ਬੇਵਸ ਨਜ਼ਰ ਆ ਰਹੀਹੈ।  ਉਹਨਾਂ ਕਿਾਹ ਕਿ ਇਸ ਕਾਰਨ ਜਿਥੇ ਬੇਰੋਜ਼ਗਾਰੀ ਵਧੀ ਹੈ, ਉਥੇਹੀ  ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਵੀ ਸੱਟ ਵੱਜੀ ਹੈ।

_____

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …