Breaking News

ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਛੇਤੀ ਪ੍ਰਦਾਨ ਕੀਤੇ ਜਾਣ – ਡਿਪਟੀ ਕਮਿਸ਼ਨਰ
ਸੇਵਾ ਮੁੱਕਤ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਈ ਪੈਨਸ਼ਨ ਅਦਾਲਤ

ਪੈਨਸ਼ਨਰਾਂ ਨੂੰ ਬਣਦੇ ਵਿੱਤੀ ਲਾਭ ਛੇਤੀ ਪ੍ਰਦਾਨ ਕੀਤੇ ਜਾਣ – ਡਿਪਟੀ ਕਮਿਸ਼ਨਰ
ਸੇਵਾ ਮੁੱਕਤ ਮੁਲਾਜ਼ਮਾਂ ਦੇ ਮਸਲੇ ਹੱਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਈ ਪੈਨਸ਼ਨ ਅਦਾਲਤ


ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ, 18 ਨਵੰਬਰ 
-ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵਿਚੋਂ ਸੇਵਾ ਮੁੱਕਤ ਹੋਏ ਮੁਲਾਜ਼ਮਾਂ ਦੇ ਮਸਲੇ ਜਿੰਨਾ ਵਿਚ ਜ਼ਿਆਦਾਤਰ ਪੈਨਸ਼ਨ ਵਿਚ ਸਮੇਂ-ਸਮੇਂ ਹੋਣ ਵਾਲਾ ਵਾਧਾ, ਬਕਾਇਆ ਰਾਸ਼ੀ ਅਤੇ ਮੈਡੀਕਲ ਬਿੱਲਾਂ ਆਦਿ ਨਾਲ ਸਬੰਧਤ ਮਸਲੇ ਸਨ, ਨੂੰ ਛੇਤੀ ਹੱਲ ਕਰਨ ਦੇ ਇਰਾਦੇ ਨਾਲ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਦੇ ਯਤਨਾਂ ਸਦਕਾ ਦੋ ਦਿਨੀ ਪੈਨਸ਼ਨ ਸੇਵਾ ਕੈਂਪ ਲਗਾਇਆ ਗਿਆ।
                ਡਿਪਟੀ ਕਮਿਸ਼ਨਰ ਨੇ ਪੈਨਸ਼ਨ ਅਦਾਲਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੈਨਸ਼ਨਰਾਂ ਦੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ ਅਤੇ ਉਨਾਂ ਦੀਆਂ ਜੋ ਮੁਸ਼ਕਿਲਾਂ ਹਨ, ਉਨਾਂ ਨੂੰ ਦੂਰ ਕਰਨ ਲਈ ਹੀ ਇਹ ਪੈਨਸ਼ਨ ਸੇਵਾ ਕੈਂਪ ਲਗਾਇਆ ਗਿਆ ਹੈ ਤਾਂ ਜੋ ਸੇਵਾ ਮੁਕਤ ਕਰਮਚਾਰੀਆਂ ਨੂੰ ਚੰਡੀਗੜ੍ਹ ਦੇ ਚੱਕਰ ਨਾ ਲਗਾਉਣੇ ਪੈਣ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਬੰਧੀ ਵਿਸ਼ੇਸ਼ ਦਿਸ਼ਾ-ਨਿਰਦੇਸ਼ ਆਏ ਹਨ, ਕਿ ਕੋਈ ਵੀ ਪੈਨਸ਼ਨਰ ਵਿੱਤੀ ਲਾਭ ਲੈਣ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ ਅਤੇ ਹਰੇਕ ਸੇਵਾ ਮੁੱਕਤ ਮੁਲਾਜ਼ਮ ਨੂੰ ਉਸ ਦਾ ਹੱਕ ਸਮੇਂ ਅਨੁਸਾਰ ਮਿਲਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਅੱਜ ਇਸ ਵਿਸ਼ੇ ਨੂੰ ਮੁੱਖ ਰੱਖਦੇ ਹੋਏ ਹੀ ਆਡਿਟ ਜਨਰਲ ਵਿਭਾਗ ਤੋਂ ਵਿਸ਼ੇਸ਼ ਅਧਿਕਾਰੀ ਪੁੱਜੇ ਹੋਏ ਸਨ, ਜਿੰਨਾ ਨੇ ਸਾਰੇ ਮਸਲੇ ਆਪ ਸੁਣੇ ਅਤੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਨਾਂ ਬਾਬਤ ਸਹੀ ਜਾਣਕਾਰੀ ਦਿੰਦੇ ਹੋਏ ਪੈਨਸ਼ਨਰਾਂ ਨੂੰ ਬਣਦਾ ਵਿੱਤੀ ਲਾਭ ਛੇਤੀ ਤੋਂ ਛੇਤੀ ਦੇਣ ਦੀਆਂ ਹਦਾਇਤਾਂ ਕੀਤੀਆਂ।
ਇਸ ਮੌਕੇ ਸ੍ਰੀ ਅਕਾਸ਼ ਗੋਇਲ ਸੀਨੀਅਰ ਡਿਪਟੀ ਅਕਾਉਂਟੈਂਟ ਜਨਰਲ ਪੈਨਸ਼ਨ ਨੇ ਮਸਲੇ ਸੁਣੇ। ਉਨਾਂ ਨੇ ਬਹੁਤੇ ਕੇਸਾਂ ਦਾ ਨਿਪਟਾਰਾ ਮੌਕੇ ਉਤੇ ਹੱਲ ਕਰਨ ਦੇ ਨਿਰਦੇਸ਼ ਦਿੱਤੇ ਅਤੇ ਬਾਕੀ ਸਮਾਂ ਲੈਣ ਵਾਲੇ ਕੇਸਾਂ ਨੂੰ ਪਹਿਲ ਦੇ ਅਧਾਰ ਉਤੇ ਮੁਕੰਮਲ ਕਰਕੇ ਪੈਨਸ਼ਨਰਾਂ ਨੂੰ ਬਣਦਾ ਲਾਭ ਤਰੁੰਤ ਦੇਣ ਦੀ ਹਦਾਇਤ ਕੀਤੀ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਸੱਚਿਨ ਪਾਠਕ ਪੀ.ਸੀ.ਐਸ., ਸ੍ਰੀ ਵੇਦ ਪ੍ਰਕਾਸ਼ ਸੀਨੀਅਰ ਅਕਾਉਂਟ ਅਫ਼ਸਰ, ਸ੍ਰੀ ਕਰਨ ਸਹਾਇਕ ਅਕਾਉਂਟ ਅਫ਼ਸਰ, ਸ੍ਰੀ ਪ੍ਰਦੀਪ ਕੁਮਾਰ ਸਹਾਇਕ ਅਕਾਉਂਟ ਅਫ਼ਸਰ ਤੋਂ ਇਲਾਵਾ ਵੱਖ-ਵੱਖ ਪੰਜਾਬ ਸਟੇਟ ਪੈਨਸ਼ਨਰ ਅਤੇ ਸੀਨੀਅਰ ਸਿਟੀਜਨ ਵੈਲਫੇਅਰ ਐਸ਼ੋਸੀਏਸ਼ਨ ਪੈਨਸ਼ਨਰ ਯੂਨੀਅਨਾਂ ਦੇ ਨੁਮਾਇੰਦੇ ਜਿਨਾਂ ਵਿੱਚ ਪ੍ਰਧਾਨ ਸ੍ਰੀ ਮਦਨ ਗੋਪਾਲ, ਕਾਰਜਕਾਰੀ ਪ੍ਰਧਾਨ ਸ: ਬਲਦੇਵ ਸਿੰਘ, ਜਨਰਲ ਸਕੱਤਰ ਸ੍ਰੀ ਮਦਨ ਲਾਲ ਨੰਦ, ਵਿੱਤ ਸਕੱਤਰ ਸ੍ਰੀ ਯਸ਼ ਦੇਵ ਡੋਗਰਾ, ਪ੍ਰੈਸ਼ ਸਕੱਤਰ ਸ੍ਰੀ ਸੁਖਦੇਵ ਰਾਜ ਡੋਗਰਾ, ਮੀਤ ਪ੍ਰਧਾਨ ਬਲਕਾਰ ਨਈਅਰ, ਸੀ: ਮੀਤ ਪ੍ਰਧਾਨ ਮੋਹਿਤ ਸਿੰਘ, ਸ੍ਰੀ ਖੇਮ ਰਾਜ ਅਤੇ ਸ: ਬਲਵਿੰਦਰ ਸਿੰਘ ਤੋਂ ਇਲਾਵਾ ਪੈਨਸ਼ਨਰ ਯੂਨੀਅਨ ਦੇ ਹੋਰ ਨੁਮਾਇੰਦੇ ਹਾਜ਼ਰ ਸਨ।
A

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …