ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ 10 ਅਗਸਤ ਨੂੰ ਮਨਾਇਆ ਜਾਵੇਗਾAMRIK SINGHਗੁਰਦਾਸਪੁਰ 9 ਅਗਸਤ ਸਿਵਲ ਸਰਜਨ ਡਾਕਟਰ ਹਰਭਜਨ ਰਾਮ ਮਾਂਡੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ 10-8-22 ਨੂੰ ਮਨਾਇਆ ਜਾਵੇਗਾ।ਇਸ ਸਬੰਧੀ ਜਿਲਾ ਟੀਕਾਕਰਨ ਅਫਸਰ ਡਾਕਟਰ ਅਰਵਿੰਦ ਮਨਚੰਦਾ ਨੇ ਕਿਹਾ ਕਿ ਪੇਟ ਵਿਚ ਕੀੜਿਆਂ ਦੀ ਸਮਸਿਆਂ ਕਈ ਬੀਮਾਰੀਆਂ ਨੂੰ ਜਨਮ ਦੇਂਦੀ ਹੈ। ਬੱਚੇ ਕੁਪੋਸ਼ਣ ਦਾ ਸ਼ਿਕਾਰ ਬਣਦੇ ਹਨ। ਬੱਚਿਆਂ ਦਾ ਪੂਰਨ ਸਰੀਰਕ ਵਿਕਾਸ ਤਾਂ ਹੀ ਹੋ ਸਕਦਾ ਹੈ, ਜੇਕਰ ਉਨਾਂ ਨੂੰ ਪੂਰਾ ਪੋਸ਼ਣ ਮਿਲੇ। ਜੇਕਰ ਪੇਟ ਵਿਚ ਕੀੜਿਆਂ ਦੀ ਸਮੱਸਿਆ ਹੋਵੇਗੀ ਤਾਂ ਪੂਰਾ ਪੋਸ਼ਣ ਨਹੀ ਮਿਲੇਗਾ। ਡਾ. ਅਰਵਿੰਦ ਮਨਚੰਦਾ ਨੇ ਕਿਹਾ ਕਿ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ , ਆਂਗਨਵਾੜੀ ਸੈਟਰਾਂ ਅਤੇ ਹੋਰ ਸੰਸਥਾਵਾਂ ਨੂੰ ਐਲ਼ਬੈਂਡਾਜੋਲ ਦੀਆਂ ਗੋਲੀਆਂ ਪਹੁੰਚਾ ਦਿਤੀਆਂ ਹਨ।ਪੇਟ ਦੇ ਕੀੜਿਆਂ ਤੋ ਰਾਸ਼ਟਰੀ ਮੁਕਤੀ ਦਿਵਸ ਦੇ ਤਹਿਤ 10-8-22 ਨੂੰ 1ਤੋ 19 ਸਾਲ ਤਕ ਦੇ ਬਚਿਆਂ ਨੂੰ ਵਖ.ਵਖ ਵਿਭਾਗਾਂ ਦੇ ਸਹਿਯੋਗ ਨਾਲ ਐਲਬੈਂਡਾਜੋਲ ਦੀਆਂ ਗੋਲੀਆਂ ਖੁਆਈ ਜਾਣਗੀਆਂ । ਇਸ ਮੋਕੇ ਜਿਲਾ ਮਾਸ ਮੀਡੀਆ ਅਫਸਰ ਗੁਰਿੰਦਰ ਕੌਰ ਆਦਿ ਹਾਜਰ ਸਨ--