Breaking News

 ਪਿੰਡ ਧਰਦਿਉ ਵਿਖੇ ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸਾਂਝਾ ਜਲ ਤਲਾਬ-ਈ.ਟੀ.ਓ
ਪਿੰਡ ਕੋਹਾਟ ਵਿੰਡ ਹਿੰਦੂਆਂ ਵਿਖੇ ਗਲੀਆਂ ਨਾਲੀਆਂ ਦੇ ਕੰਮ ਦੇ ਕੀਤੇ ਉਦਘਾਟਨ
ਗੁਰਸ਼ਾਨ ਸਿੰਘ ਸੰਧੂ 

 ਪਿੰਡ ਧਰਦਿਉ ਵਿਖੇ ਕਰੀਬ 38 ਲੱਖ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਸਾਂਝਾ ਜਲ ਤਲਾਬ-ਈ.ਟੀ.ਓ
ਪਿੰਡ ਕੋਹਾਟ ਵਿੰਡ ਹਿੰਦੂਆਂ ਵਿਖੇ ਗਲੀਆਂ ਨਾਲੀਆਂ ਦੇ ਕੰਮ ਦੇ ਕੀਤੇ ਉਦਘਾਟਨ
ਗੁਰਸ਼ਾਨ ਸਿੰਘ ਸੰਧੂ 

ਅੰਮ੍ਰਿਤਸਰ 26 ਦਸੰਬਰ:–ਸ: ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸੂਬੇ ਦੇ ਸਾਰੇ ਪਿੰਡਾਂ ਦਾ ਵਿਕਾਸ ਪਹਿਲ ਦੇ ਆਧਾਰ ਤੇ ਕਰ ਰਹੀ ਹੈ ਅਤੇ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਕੋਈ ਵੀ ਕਸਰ ਬਾਕੀ ਨਹੀ ਛੱਡੀ ਜਾਵੇਗੀ।
                              ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਸ: ਹਰਭਜਨ ਸਿੰਘ ਈ.ਟੀ.ਓ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਹਲਕੇ ਦੇ ਪਿੰਡਾਂ ਕੋਹਾਟ ਵਿੰਡ ਹਿੰਦੂਆਂ ਅਤੇ ਪਿੰਡ ਧਰਦਿਉ ਵਿਖੇ ਵਿਕਾਸ ਕਾਰਜਾਂ ਦੇ ਮੁਕੰਮਲ ਹੋਣ ਦਾ ਉਦਘਾਟਨ ਕਰਨ ਪਿਛੋ ਕੀਤਾ। ਲੋਕ ਨਿਰਮਾਣ ਮੰਤਰੀ ਨੇ ਪਿੰਡ ਧਰਦਿਉ ਵਿਖੇ 38.65 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਸਾਂਝਾ ਜਲ ਤਾਲਾਬ ਦਾ ਉਦਘਾਟਨ ਵੀ ਕੀਤਾ ਅਤੇ ਪਿੰਡ ਵਿਚ 5 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਈਆਂ ਗਲੀਆਂ-ਨਾਲੀਆਂ, 15 ਲੱਖ ਰੁਪਏ ਦੀ ਲਾਗਤ ਨਾਲ ਲੱਗੀਆਂ ਇੰਟਰਲਾਕਿੰਗ ਟਾਇਲਾਂ ਅਤੇ 3 ਲੱਖ ਰੁਪਏ ਦੀ ਲਾਗਤ ਹੋਣ ਸ਼ਮਸਾਨ ਘਾਟ ਵਿਖੇ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਵੀ ਕੀਤਾ।
                              ਇਸ ਉਪਰੰਤ ਲੋਕ ਨਿਰਮਾਣ ਮੰਤਰੀ ਪੰਜਾਬ ਵਲੋ ਪਿੰਡ ਕੋਹਾਟ ਵਿੰਡ ਹਿੰਦੂਆਂ ਵਿਖੇ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਬਣੀਆਂ ਗਲੀਆਂ-ਨਾਲੀਆਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸ: ਈ.ਟੀ.ਓ ਨੇ ਦੱਸਿਆ ਕਿ ਜੰਡਿਆਲਾ ਹਲਕੇ ਦੇ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਅਤੇ ਸਾਰੇ ਵਿਕਾਸ ਕਾਰਜ ਗੁਣਵਤਾ ਭਰਪੂਰ ਹੋਣਗੇ। ਉਨ੍ਹਾਂ ਕਿਹਾ ਕਿ ਜੰਡਿਆਲਾ ਹਲਕੇ ਦੇ ਸਾਰੇ ਪਿੰਡਾਂ ਵਿਚ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਮਿਥ ਸਮੇ ਦੇ ਅੰਦਰ ਹੀ ਸਾਰੇ ਕੰਮਾਂ ਨੂੰ ਮੁਕੰਮਲ ਕੀਤਾ ਜਾਵੇਗਾ। ਲੋਕ ਨਿਰਮਾਣ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਵਿਕਾਸ ਕਾਰਜ ਮਿਥੇ ਸਮੇ ਦੇ ਅੰਦਰ ਪੂਰੇ ਕੀਤੇ ਜਾਣ ਅਤੇ ਗੁਣਵਤਾ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਲੱਗਣ ਵਾਲਾ ਪੈਸਾ ਲੋਕਾਂ ਦਾ ਹੈ ਅਤੇ ਇਸ਼ ਕੰਮ ਵਿਚ ਕੋਈ ਅਣਗਹਿਲੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
                              ਇਸ ਮੌਕੇ ਤਹਿਸੀਲਦਾਰ ਬਾਬਾ ਬਕਾਲਾ ਮੈਡਮ ਰੋਬਿਨਜੀਤ ਕੌਰ,ਨਾਇਬ ਤਹਿਸੀਲਦਾਰ ਜੰਡਿਆਲਾ ਮੈਡਮ ਅਕਵਿੰਦਰ ਕੌਰ, ਪੰਚਾਇਤ ਸਕੱਤਰ ਮੇਵਾ ਸਿੰਘ, ਬਲਾਕ ਵਿਕਾਸ ਤੇ ਪੰਚਾਇਤ ਅਫਸਰ ਰਈਆ ਸ: ਅਮਨਦੀਪ ਸਿੰਘ,ਏ.ਈ ਸ: ਨਿਰਮਲਜੀਤ ਸਿੰਘ,ਸਰਪੰਚ ਕੰਵਲਜੀਤ ਕੌਰ, ਯੂਥ ਪ੍ਰਧਾਨ ਕੋਹਾਟਵਿੰਡ ਸ: ਗੁਲਜਿੰਦਰ ਸਿੰਘ, ਸ: ਬਲਜਿੰਦਰ ਸਿੰਘ, ਸ਼੍ਰੀ ਸਚਿਨ ਗਰੋਵਰ, ਸ: ਜਸਪਾਲ ਸ਼ਾਹ,ਸ: ਕਰਮਜੀਤ ਸਿੰਘ,ਸ: ਭੋਲਾ ਸਿੰਘ ਤੋ  ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।
 

About Gursharan Singh Sandhu

Check Also

ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ ਭਾਰਤ ਦੇ ਨਾਲ ਦੀਵਾਲੀ” ਪ੍ਰੋਗਰਾਮ

Amritsar Crime Latest News National Politics Punjab Uncategorized World ਨਹਿਰੂ ਯੁਵਾ ਕੇਂਦਰ ਦੁਆਰਾ ਆਯੋਜਿਤ “ਮੇਰੇ …