Breaking News

ਪਹਿਲੇ ਦਿਨ ਜ਼ਰੂਰੀ ਸੇਵਾਵਾਂ ਦੇ 27 ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ

28 ਮਈ ਤੱਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾ ਸਕਦੇ ਹਨ ਆਪਣੀ ਵੋਟ

ਪਹਿਲੇ ਦਿਨ ਜ਼ਰੂਰੀ ਸੇਵਾਵਾਂ ਦੇ 27 ਵੋਟਰਾਂ ਨੇ ਆਪਣੇ ਵੋਟ ਹੱਕ ਦੀ ਵਰਤੋਂ ਕੀਤੀ

28 ਮਈ ਤੱਕ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਪਾ ਸਕਦੇ ਹਨ ਆਪਣੀ ਵੋਟ

ਅਮਰੀਕ  ਸਿੰਘ 

ਅੰਮ੍ਰਿਤਸਰ 27 ਮਈ 2024–

ਲੋਕ ਸਭਾ ਦੀਆਂ ਆਮ ਚੋਣਾਂ ਸਬੰਧੀ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਜ਼ਰੂਰੀ ਸੇਵਾਵਾਂ ਵਿੱਚ ਲੱਗੇ ਵੋਟਰਾਂ ਲਈ ਪੋਸਟਲ ਬੈਲਟ ਦੀ ਜੋ ਸਹੂਲਤ ਦਿੱਈ ਗਈ ਹੈ, ਉਹ  28 ਮਈ ਤੱਕ ਕਮਰਾ ਨੰਬਰ 104, ਪਹਿਲੀ ਮੰਜਿਲ, ਜਿਲ੍ਹਾ ਪਬ੍ਰੰਧਕੀ ਕੰਪਲੈਕਸ, ਅੰਮ੍ਰਿਤਸਰ ਵਿਖੇ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੀ.ਵੀ.ਸੀ. (ਪੋਸਟਲ ਵੋਟਿੰਗ ਸੈਂਟਰ) ਵਿੱਚ ਵੋਟ ਪਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਰਿਟਰਨਿੰਗ ਅਫਸਰ  ਅੰਮ੍ਰਿਤਸਰ ਲੋਕ ਸਭਾ ਹਲਕਾ-ਕਮ-ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਉਕਤ ਸ੍ਰੇਣੀ ਵਿੱਚ 127 ਵੋਟਰਾਂ ਨੇ ਆਪਣੇ ਨਾਮ ਦਰਜ਼ ਕਰਵਾਏ ਸਨ, ਜਿਨਾਂ ਵਿਚੋਂ ਅੱਜ ਪਹਿਲੇ ਦਿਨ 27 ਵੋਟਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ ਹੈ। ਇਸ ਮੌਕੇ ਸ੍ਰੀ ਸਰਤਾਜ ਸਿੰਘ, ਜਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ, ਅੰਮ੍ਰਿਤਸਰ ਜੋ ਕਿ ਬਤੌਰ ਇੰਨਚਾਰਜ, ਪੋਸਟਲ ਵੋਟਿੰਗ ਸੈਂਟਰ ਵਿਖੇ ਨਿਯੁਕਤ ਹਨ ਨੇ ਇਨਾਂ ਸ੍ਰੇਣੀ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 27 ਮਈ ਤੱਕ ਨਿਰਧਾਰਤ ਸਮੇਂ ਦੇ ਅੰਦਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਜਿਲ੍ਹਾਂ ਪ੍ਰਬੰਧਕੀ ਕੰਪਲੈਕਸ ਵਿਖੇ ਪਹੁੰਚਣ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …