ਪਹਿਲੀ ਮਹਿਲਾ ਲਕਸ਼ਮੀ ਕਾਂਤਾ ਚਾਵਲਾ ਦੁਰਗਿਆਣਾ ਕਮੇਟੀ ਦੀ ਪ੍ਰਧਾਨ ਚੁਣੀ ਗਈਅਮਰੀਕ ਸਿੰਘ ਤੋਂਅੰਮ੍ਰਿਤਸਰ 25 ਜੁਲਾਈਲਕਸ਼ਮੀ ਕਾਂਤਾ ਚਾਵਲਾ ਨੇ ਸ਼੍ਰੀ ਦੁਰਗਿਆਣਾ ਮੰਦਿਰ ਦੀ ਪ੍ਰਧਾਨਗੀ ਦੀ ਚੋਣ 496 ਵੋਟਾਂ ਨਾਲ ਜਿੱਤੀ। ਉਹ ਵੋਟਿੰਗ ਰਾਹੀਂ ਚੋਣ ਜਿੱਤ ਕੇ ਸ਼੍ਰੀ ਦੁਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਉਨ੍ਹਾਂ ਦੇ ਵਿਰੋਧੀ ਅਤੇ ਕਾਂਗਰਸ ਪਾਰਟੀ ਦੇ ਸਮਰਥਕ ਰਮੇਸ਼ ਸ਼ਰਮਾ ਨੂੰ 350 ਵੋਟਾਂ ਮਿਲੀਆਂ।ਸ਼੍ਰੀ ਦੁਰਗਿਆਣਾ ਮੰਦਰ ਲਈ ਪ੍ਰਧਾਨ ਅਤੇ ਹੋਰ ਅਹੁਦਿਆਂ ਲਈ ਚੋਣ ਹੋਈ। ਇਸ ਨੂੰ ਪੰਜਾਬ ਦਾ ਸਭ ਤੋਂ ਵੱਡਾ ਮੰਦਰ ਮੰਨਿਆ ਜਾਂਦਾ ਹੈ। ਭਾਜਪਾ ਆਗੂ ਅਤੇ ਸਾਬਕਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਚੋਣ ਜਿੱਤ ਕੇ ਦੁਰਗਿਆਣਾ ਮੰਦਰ ਦੀ ਪ੍ਰਧਾਨ ਬਣ ਗਈ।ਲਕਸ਼ਮੀ ਕਾਂਤਾ ਚਾਵਲਾ ਨੇ ਸ਼੍ਰੀ ਦੁਰਗਿਆਣਾ ਮੰਦਿਰ ਦੀ ਪ੍ਰਧਾਨਗੀ ਦੀ ਚੋਣ 496 ਵੋਟਾਂ ਨਾਲ ਜਿੱਤੀ। ਉਹ ਵੋਟਿੰਗ ਰਾਹੀਂ ਚੋਣ ਜਿੱਤ ਕੇ ਸ਼੍ਰੀ ਦੁਰਗਿਆਣਾ ਮੰਦਰ ਪ੍ਰਬੰਧਕ ਕਮੇਟੀ ਦੀ ਪਹਿਲੀ ਮਹਿਲਾ ਪ੍ਰਧਾਨ ਬਣ ਗਈ ਹੈ। ਉਨ੍ਹਾਂ ਦੇ ਵਿਰੋਧੀ ਅਤੇ ਕਾਂਗਰਸ ਪਾਰਟੀ ਦੇ ਸਮਰਥਕ ਰਮੇਸ਼ ਸ਼ਰਮਾ ਨੂੰ 350 ਵੋਟਾਂ ਮਿਲੀਆਂ।ਲਕਸ਼ਮੀ ਕਾਂਤਾ ਚਾਵਲਾ ਪੰਜਾਬ ਸਰਕਾਰ ਦੀ ਸਾਬਕਾ ਕੈਬਨਿਟ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਉਹ ਕਾਲਜ ਲੈਕਚਰਾਰ ਸੀ। ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਭਾਜਪਾ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਟਿਕਟ ਨਹੀਂ ਦਿੱਤੀ ਸੀ।____