Breaking News

ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰ 8,9 ਅਤੇ 10 ਜੂਨ ਨੂੰ ਚੱਕਾ ਜਾਮ ਕਰਨ ਦਾ ਕੀਤਾ ਐਲਾਨ |

ਪਨਬੱਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਗੇਟ ਰੈਲੀ ਕਰ 8,9 ਅਤੇ 10 ਜੂਨ ਨੂੰ ਚੱਕਾ ਜਾਮ ਕਰਨ ਦਾ ਕੀਤਾ ਐਲਾਨ |
..
ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ

ਐਂਕਰ ਰੀਡ :… ਪੰਜਾਬ ਰੋਡਵੇਜ਼ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋ ਪੰਜਾਬ ਭਰ ਚ ਅੱਜ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਡਿੱਪੂਆਂ ਦੇ ਗੇਟਾ ਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਇਸੇ ਦੇ ਤਹਿਤ ਬਟਾਲਾ ਡਿਪੂ ਵਿਖੇ ਵੀ ਇਹਨਾਂ ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਖਿਲਾਫ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਆਪਣੀਆਂ ਮੰਗਾ ਨੂੰ ਲੈਕੇ 8,9 ਅਤੇ 10 ਜੂਨ ਨੂੰ ਪੰਜਾਬ ਭਰ ਚ ਬੱਸਾਂ ਦਾ ਚੱਕਾ ਜਾਮ ਅਤੇ ਮੁਖ ਮੰਤਰੀ ਪੰਜਾਬ ਦੀ ਕੋਠੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਗਿਆ |

ਵੀ ਓ :.. ਬਟਾਲਾ ਵਿਖੇ ਪੰਜਾਬ ਰੋਡਵੇਜ਼ ਦੇ ਡਿਪੋ ਵਿਖੇ ਗੇਟ ਰੈਲੀ ਕਰ ਰਹੇ ਪਨਬੱਸ/ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਵਰਕਰਾਂ ਨੇ ਕਿਹਾ ਕਿ ਉਹਨਾਂ ਵਲੋਂ ਲਗਾਤਾਰ ਆਪਣੀਆਂ ਮੰਗਾ ਜਿਸ ਚ ਮੁਖ ਤੌਰ ਤੇ ਕੱਚੇ ਮੁਲਾਜ਼ਿਮ ਪੱਕੇ ਕਰੋ ਨੂੰ ਲੈਕੇ ਸਮੇ ਤੇ ਸਰਕਾਰ ਨੂੰ ਮੰਗ ਪੱਤਰ ਅਤੇ ਗੇਟ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਟ੍ਰਾੰਸਪੋਰਟ ਵਿਭਾਗ ਦੇ ਅਧਕਾਰੀਆਂ ਨਾਲ ਮੀਟਿੰਗਾਂ ਵੀ ਹੋਇਆ ਲੇਕਿਨ ਮਹਿਜ ਉਹਨਾਂ ਦੀਆ ਮੰਗਾ ਸੁਣ ਉਸ ਪ੍ਰਤੀ ਸਰਕਾਰ ਵਲੋਂ ਕੋਈ ਸੰਜ਼ੀਦਗੀ ਨਹੀਂ ਦਿਖਾਈ ਗਈ ਹੈ ਅਤੇ ਇਸੇ ਦੇ ਚਲਦੇ ਉਹਨਾਂ ਵਲੋਂ ਇਸ ਸਰਕਾਰ ਜੋ ਸੱਤਾ ਚ ਆਉਣ ਤੋਂ ਪਹਿਲਾ ਉਹਨਾਂ ਦੀਆ ਮੰਗਾ ਨੂੰ ਪੂਰਾ ਕਰਨ ਦਾ ਵਾਅਦਾ ਕਰ ਸਰਕਾਰ ਚ ਉਹਨਾਂ ਖਿਲਾਫ ਸੰਗਰਸ਼ ਤੇਜ ਕੀਤਾ ਜਾਵੇਗਾ ਉਹਨਾਂ ਦੱਸਿਆ ਕਿ ਹੁਣ ਤਾ ਇਹ ਹਾਲਾਤ ਹੋ ਚੁਕੇ ਹਨ ਕਿ ਬਿਨਾ ਵਜਹ ਉਹਨਾਂ ਦੇ ਕਈ ਮੁਲਾਜਿਮ ਸਾਥੀਆਂ ਨੂੰ ਨੌਕਰੀ ਤੋਂ ਹਟਾ ਦਿਤਾ ਗਿਆ ਹੈ ਅਤੇ ਜੋ ਮੁਲਾਜਿਮ ਕੰਮ ਕਰ ਰਹੇ ਹਨ ਉਹਨਾਂ ਦੀਆ ਤਨਖਵਾ ਵੀ ਸਮੇ ਤੇ ਨਹੀਂ ਮਿਲ ਰਹੀਆਂ | ਉਹਨਾਂ ਕਿਹਾ ਕਿ ਜੇਕਰ ਸਰਕਾਰ ਉਹਨਾਂ ਦੀਆ ਮੰਗਾ ਨੂੰ ਜਲਦ ਪੂਰਾ ਨਾ ਕੀਤਾ ਤਾ ਉਹਨਾਂ ਵਲੋਂ 8,9 ਅਤੇ 10 ਜੂਨ ਨੂੰ ਪੰਜਾਬ ਭਰ ਚ ਬੱਸਾਂ ਦਾ ਚੱਕਾ ਜਾਮ ਕੀਤਾ ਜਾਵੇਗਾ ਅਤੇ ਮੁਖ ਮੰਤਰੀ ਪੰਜਾਬ ਦੀ ਕੋਠੀ ਦਾ ਵੀ ਘਿਰਾਓ ਕੀਤਾ ਜਾਵੇਗਾ | ਅਤੇ ਉਸ ਦੇ ਨਾਲ ਹੀ ਜੋ ਹਿਮਾਚਲ ਪ੍ਰਦੇਸ਼ ਚ ਚੋਣਾਂ ਆ ਰਹੀਆਂ ਹਨ ਉਥੇ ਵੀ ਉਹਨਾਂ ਦੀ ਜਥੇਬੰਦੀ ਆਮ ਆਦਮੀ ਪਾਰਟੀ ਦੇ ਭੰਡੀ ਪ੍ਰਚਾਰ ਕਰੇਗੀ |

ਬਾਈਟ :.. ਹਰਜੀਤ ਸਿੰਘ |

ਬਾਈਟ :.. ਪਰਮਜੀਤ ਕੁਹਾੜ / ਪ੍ਰਦੀਪ ਕੁਮਾਰ ( ਆਗੂ ਕੰਟ੍ਰੈਕਟ ਯੂਨੀਅਨ ਆਗੂ )

Download link
https://we.tl/t-FBc3QoYfqX

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *