ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ
AMRIK SINGH
ਗੁਰਦਾਸਪੁਰ 10 ਜੁਲਾਈ
ਸਰਵਨ ਸਿੰਘ ਮੁੱਖ ਕਾਰਜਕਾਰੀ ਅਫਸਰ ਮੱਛੀ ਪਾਲਕ ਵਿਕਾਸ ਏਜੰਸੀ ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਨੈਸ਼ਨਲ ਫਿਸ਼ ਫਾਰਮਰਜ਼ ਡੇ ਮੱਛੀ ਪੂੰਗ ਫਾਰਮ ਹਯਾਤਨਗਰ ਜਿਲ੍ਹਾ ਗੁਰਦਾਸਪੁਰ ਵਿਖੇ ਮਨਾਇਆ ਗਿਆ । ਜਿਸ ਵਿਚ 26 ਦੇ ਕਰੀਬ ਅਗਾਂਹ ਵਧੂ ਫਾਰਮਰਾਂ ਨੇ ਹਿੱਸਾ ਲਿਆ । ਜਿਸ ਵਿਚ ਮੱਛੀ ਪਾਲਣ ਵਿਭਾਗ ਦੇ ਅਧਿਕਾਰੀਆਂ ਜਿਹਨਾ ਵਿਚ ਗੁਰਿੰਦਰ ਸਿੰਘ, ਸੀਨੀਅਰ ਮੱਛੀ ਪਾਲਣ ਅਫਸਰ, ਸ਼੍ਰੀ ਰਾਜੀਵ ਕੁਮਾਰ ਫਾਰਮ ਸੁਪਰਡੈਂਟ, ਸ਼ੀ ਹਰਵਿੰਦਰ ਸਿੰਘ ਮੱਛੀ ਪਾਲਣ ਅਫਸਰ ਡੇਰਾ ਬਾਬਾ ਨਾਨਕ, ਸ਼੍ਰੀ ਵਿਸ਼ਾਲ ਸ਼ਰਮਾ ਮੱਛੀ ਪਾਲਣ ਅਫਸਰ ਗੁਰਦਾਸਪੁਰ ਅਤੇ ਸ਼੍ਰੀਮਤੀ ਨਿਮਰਤਾ ਰਾਏ, ਮੱਛੀ ਪਾਲਣ ਅਫਸਰ ਪਠਾਨਕੋਟ ਹਾਜਰ ਸਨ।
ਮੱਛੀ ਕਾਸਤਕਾਰਾਂ ਨੂੰ ਮੱਛੀ ਪਾਲਣ ਦੀਆਂ ਵੱਖ ਵੱਖ ਸਕੀਮਾਂ ਅਤੇ ਨਵੀਆਂ ਤਕਨੀਕਾਂ ਜਿਵੇ ਕਿ ਆਰ ਏ ਐਸ ਬਾਇੳਫਲਾਕ ਦੀ ਜਾਣਕਾਰੀ ਦਿੱਤੀ ਗਈ । ਆਖਿਰ ਵਿੱਚ ਆਏ ਹੋਏ ਫਾਰਮਰਾਂ ਨਾਲ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਫਾਰਮਰਾਂ ਵੱਲੋ ਇਸ ਪ੍ਰੋਗਰਾਮ ਵਿਚ ਕਾਫੀ ਉਤਸ਼ਾਹ ਵੇਖਿਆ ਗਿਆ । —