Breaking News

ਨਿਆਂਪਾਲਿਕਾ ’ਤੇ ਦੋਸ਼ ਲਾਉਣ ਲਈ ਐਡਵੋਕੇਟ ਜਨਰਲ ਮੁੱਖ ਮੰਤਰੀ ਨੂੰ ਫੌਜਦਾਰੀ ਮਾਣਹਾਨੀ ਨੋਟਿਸ ਭੇਜਣ: ਬਿਕਰਮ ਸਿੰਘ ਮਜੀਠੀਆ*

ਨਿਆਂਪਾਲਿਕਾ ’ਤੇ ਦੋਸ਼ ਲਾਉਣ ਲਈ ਐਡਵੋਕੇਟ ਜਨਰਲ ਮੁੱਖ ਮੰਤਰੀ ਨੂੰ ਫੌਜਦਾਰੀ ਮਾਣਹਾਨੀ ਨੋਟਿਸ ਭੇਜਣ: ਬਿਕਰਮ ਸਿੰਘ ਮਜੀਠੀਆ*

*ਦੱਸਿਆ ਕਿ ਕਿਵੇਂ ਰੋਪੜ ਦੇ ਐਸ ਐਸ ਪੀ ਰੋਪੜ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਖਿਲਾਫ ਕਾਰਵਾਈ ਨਹੀਂ ਕਰ ਰਹੇ*

*ਅੰਮ੍ਰਿਤਸਰ ਵਿਚ ਤਿੰਨ ਮੰਤਰੀਆਂ ਦੀ ਸ਼ਮੂਲੀਅਤ ਵਾਲੇ ’ਕੁਲਚੇ ਛੋਟੇ’ ਮਾਮਲੇ ਮਗਰੋਂ ਐਮ ਕੇ ਹੋਟਲ ਮਾਲਕਾਂ ਨੂੰ ਤੰਗ ਪ੍ਰੇਸ਼ਾਨ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਮੰਗੀ*

ਅਮਰੀਕ ਸਿੰਘ 

ਚੰਡੀਗੜ੍ਹ  ਓਕਟੋਬਰ 17

 ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੂਬ ਦੇ ਐਡਵੋਕੇਟ ਜਨਰਲ ਨੂੰ ਆਖਿਆ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੀ ਸੀ ਐਸ (ਜੁਡੀਸ਼ੀਅਲ) ਪ੍ਰੀਖਿਆ, ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਹੈ, ਪਹਿਲੀ ਵਾਰ ਪਾਰਦਰਸ਼ਤਾ ਨਾਲ ਕਰਵਾਏ ਜਾਣ ਦਾ ਦਾਅਵਾ ਕਰ ਕੇ ਨਿਆਂਪਾਲਿਕਾ ’ਤੇ ਸਵਾਲ ਖੜ੍ਹੇ ਕਰਨ ਲਈ ਉਹਨਾਂ ਨੂੰ ਫੌਜਕਾਰੀ ਮਾਣਹਾਨੀ ਦਾ ਨੋਟਿਸ ਭੇਜਣ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ ਮੁੱਖ ਮੰਤਰੀ ਨੇ ਹਾਈ ਕੋਰਟ ’ਤੇ ਪਿਛਲੇ ਸਮੇਂ ਦੌਰਾਨ ਪੀ ਸੀ ਐਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਰਦਰਸ਼ੀ ਢੰਗ ਨਾਲ ਨਾ ਕਰਵਾਉਣ ਦੇ ਦੋਸ਼ ਲਗਾਏ ਹਨ। ਉਹਨਾਂ ਕਿਹਾ ਕਿ ਸੰਵਿਧਾਨ ਦੀ ਧਾਰਾ 234 ਦੇ ਮੁਤਾਬਕ ਪੀ ਸੀ ਐਸ (ਜੁਡੀਸ਼ੀਅਲ) ਪ੍ਰੀਖਿਆ ਹਮੇਸ਼ਾ ਹਾਈ ਕੋਰਟ ਦੀ ਨਿਗਰਾਨੀ ਹੇਠ ਹੁੰਦੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਅਦਾਲਤ ਦੀ ਇਮਾਨਦਾਰੀ ’ਤੇ ਸਵਾਲ ਚੁੱਕੇ ਹਨ ਤੇ ਉਹਨਾਂ ਖਿਲਾਫ ਫੌਜਦਾਰੀ ਮਾਣਹਾਨੀ ਦੀ ਕਾਰਵਾਈ ਹੋਣੀ ਚਾਹੀਦੀਹੈ।  ਉਹਨਾਂ ਕਿਹਾ ਕਿ ਜੇਕਰ ਐਡਵੋਕੇਟ ਜਨਰਲ ਨੇ ਆਪਣੀ ਜ਼ਿੰਮੇਵਾਰੀ ਨਾ ਨਿਭਾਈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਹਾਈ ਕੋਰਟ ਦੇ ਚੀਫ ਜਸ‌ਟਿਸ ਕੋਲ ਪਟੀਸ਼ਨ ਦਾਇਰ ਕਰ ਕੇ ਮੁੱਖ ਮੰਤਰੀ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਦੀ ਮੰਗ ਕਰੇਗਾ।

ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਦੱਸਿਆ ਕਿ ਕਿਵੇਂ ਆਮ ਆਦਮੀ ਪਾਰਟੀ ਸਰਕਾਰ ਸੂਬੇ ਵਿਚ ਗੈਰਕਾਨੂੰਨੀ  ਮਾਇਨਿੰਗ ਵਿਚ ਲੱਗੇ ਸਰਗਨਾ ਖਿਲਾਫ ਕਾਰਵਾਈ ਲਈ ਹਾਈ ਕੋਰਟ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੀ। ਉਹਨਾਂ ਕਿਹਾ ਕਿ ਰੋਪੜ ਵਿਚ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਹੁਕਮਾਂ ’ਤੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਜਾ ਰਹੀ ਹੈ ਪਰ ਐਸ ਐਸ ਪੀ ਵਿਵੇਕਸ਼ੀਲ ਸੋਨੀ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕਰ ਰਹੇ ਹਾਲਾਂਕਿ ਇਸ ਮਾਮਲੇ ਵਿਚ ਇਕ ਵਕੀਲ ਤੇ ਉਸਦੇ ਸਾਥੀ ਵੱਲੋਂ ਰਾਜਪਾਲ ਨੂੰ ਚਿੱਠੀ ਲਿਖ ਕੇ ਸਾਰੇ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ।

ਉਹਨਾਂ ਕਿਹਾ ਕਿ ਹਾਲਾਤ ਇੰਨੇ ਵਿਗੜ ਗਏ ਹਨ ਕਿ ਟਰੱਕ ਯੂਨੀਅਨ ਦੇ ਪ੍ਰਧਾਨ ਵੀਰ ਸਿੰਘ ਤੇ ਉਹਨਾਂ ਦੇ ਰਿਸ਼ਤੇਦਾਰ ਨਾਜ਼ਰ ਸਿੰਘ ’ਤੇ ਕੱਲ੍ਹ ਸਿਰਫ ਇਸ ਕਰ ਕੇ ਹਮਲਾ ਕੀਤਾ ਗਿਆ ਕਿ ਉਹ ਮੰਤਰੀ ਵੱਲੋਂ ਕੀਤੀ ਜਾ ਰਹੀ ਨਜਾਇਜ਼ ਮਾਇਨਿੰਗ ਦਾ ਵਿਰੋਧ ਕਰ ਰਹੇ ਹਨ। ਉਹਨਾਂ ਦੇ ਧਾਰਮਿਕ ਕੱਕਾਰਾਂ ਦੀ ਵੀ ਬੇਅਦਬੀ ਕੀਤੀ ਗਈ।

ਸਰਦਾਰ ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਨਜਾਇਜ਼ ਮਾਇਨਿੰਗ ਮਾਫੀਆ ਖਿਲਾਫ ਕਾਰਵਾਈ ਨਾ ਲਈ ਹਾਈ ਕੋਰਟ ਤੋਂ ਝਾੜ ਪੈਣ ਦੇ ਬਾਵਜੂਦ ਰੋਪੜ ਦੇ ਐਸ ਐਸ ਪੀ ਮਾਇਨਿੰਗ ਮਾਫੀਆ ਖਿਲਾਫ ਕਾਰਵਾਈ ਨਹੀਂ ਕਰ ਰਹੇ। ਉਹਨਾਂ ਇਹ ਵੀ ਦੱਸਿਆ ਕਿ ਨਿਊ ਸਲਤੁਜ ਸਟੋਨ ਕ੍ਰਸ਼ਰ ਖਿਲਾਫ ਕੇਸ ਦਰਜ ਕੀਤਾ ਗਿਆ ਹੈ ਪਰ ਉਸਦੇ ਮਾਲਕਾਂ ਨੂੰ ਅਣਪਛਾਤੇ ਕਰਾਰ ਦਿੱਤਾ ਗਿਆ ਹੈ। ਉਹਨਾਂ ਨੇ ਵੀਡੀਓ ਵੀ ਵਿਖਾਈਆਂ ਜਿਸ ਵਿਚ ਜੰਗਲਾਤ ਵਿਭਾਗ ਦੀ ਜ਼ਮੀਨ ’ਤੇ ਨਜਾਇਜ਼ ਮਾਇਨਿੰਗ ਕੀਤੀ ਜਾ ਰਹੀ ਹੈ, ਦਿਸਦੀ ਹੈ। ਉਹਨਾਂ ਕਿਹਾ ਕਿ ਹਰਜੋਤ ਬੈਂਸ ਦੇ ਚਾਚਾ ਬੱਚਿਆ ਬੈਂਸ ਰੋਪੜ ਵਿਚ ਵਿਆਪਕ ਨਜਾਇਜ਼ ਮਾਇਨਿੰਗ ਕਰ ਰਹੇ ਹਨ।

ਸਰਦਾਰ ਮਜੀਠੀਆ ਨੇ ਐਮ ਕੇ ਹੋਟਲ ਵਿਚ ਤਿੰਨ ਮੰਤਰੀਆਂ ਵੱਲੋਂ ਕਮਰੇ ਵਿਚ ਕੁਲਚੇ ਛੋਲੇ ਖਾਣ ਤੋਂ ਬਾਅਦ ਉਹਨਾਂ ਦਾ ਬਿੱਲ ਮੰਗਣ ’ਤੇ ਹੋਟਲ ਨੂੰ ਖਿਲਾਫ ਪ੍ਰਦੂਸ਼ਣ ਐਕਟ, ਆਬਕਾਰੀ ਐਕਟ ਤੇ ਫੂਡ ਕਵਾਲਟੀ ਦੇ ਨੋਟਿਸ ਭੇਜੇ ਜਾਣ ਦੇ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਆਮ ਆਦਮੀ ਮੰਤਰੀਆਂ ਨੇ ਹੋਟਲ ਦੇ ਸਾਹਮਣੇ ਤੋਂ ਕੁਚਲੇ ਛੋਲੇ ਵਾਲੇ ਤੋਂ ਕੁਚਲੇ ਨਹੀਂ ਖਾਧੇ ਪਰ ਹੋਟਲ ਵਿਚ ਆ ਕੇ ਇਹ ਖਾ ਲਏ ਤੇ ਬਿਨਾਂ ਕਮਰੇ ਦਾ ਕਿਰਾਇਆ ਦਿੱਤਿਆਂ ਕਮਰੇ ਵਿਚ ਬੈਠ ਕੇ ਇਹ ਖਾਧੇ ਹਨ। ਉਹਨਾਂ ਕਿਹਾ ਕਿ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਮੰਤਰੀ ਹਰਪਾਲ ਚੀਮਾ, ਮੀਤ ਹੇਅਰ ਤੇ ਅਮਨ ਅਰੋੜਾ ਨੇ ਹੋਟਲ ਮਾਲਕ ਨੂੰ ਤੰਗ ਪ੍ਰੇਸ਼ਾਨ ਕਰਨ ਵਾਸਤੇ ਆਪਣਾ ਪ੍ਰਭਾਵ ਵਰਤਿਆ ਤੇ ਉਸਨੂੰ ਵਾਰ-ਵਾਰ ਨੋਟਿਸ ਜਾਰੀ ਕੀਤੇ ਗੲ ਜਿਸ ਕਾਰਨ ਉਸਨੇ ਉਸ ਖਿਲਾਫ ਗੈਰ ਕਾਨੂੰਲ. ਕਾਰਵਾਈ ’ਤੇ ਰੋਕ ਵਾਸਤੇ ਅਦਾਲਤ ਕੋਲ ਪਹੁੰਚ ਕੀਤੀ।

ਅਕਾਲੀ ਆਗੂ ਨੇ ਆਪ ਸਰਕਾਰ ’ਤੇ ਇਹ ਸਵਾਲ ਵੀ ਚੁੱਕੇ ਕਿ ਉਹ ਪੰਜਾਬ ਆਬਕਾਰੀ ਮਾਮਲੇ ਵਿਚ ਸੀ ਬੀ ਆਈ ਨੂੰ ਦੋ ਆਈ ਏ ਐਸ ਅਫਸਰਾਂ ਕੇ ਏ ਪੀ ਸਿਨਹਾ ਤੇ ਵਰੁਣ ਰੂਜਮ ਖਿਲਾਫ ਕਾਰਵਾਈ ਦੀ ਪ੍ਰਵਾਨਗੀ ਕਿਉਂ ਨਹੀਂ ਦੇ ਰਹੀ। ਉਹਨਾਂ ਕਿਹਾ ਕਿ ਸਰਕਾਰ ਜਾਣਦੀ ਹੈ ਕਿ ਇਹਨਾਂ ਅਫਸਰਾਂ ’ਤੇ ਕੇਸ ਚੱਲਿਆ ਤਾਂ ਘੁਟਾਲੇ ਵਿਚ ਆਪ ਲੀਡਰਸ਼ਿਪ ਦੀ ਭੂਮਿਕਾ ਵੀ ਬੇਨਕਾਬ ਹੋ ਜਾਵੇਗੀ।

_____________________

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …