· ਦੇਸ਼ ਦੀ ਵੰਡ ਦਾ ਦੁਖਾਂਤ ਦੇ ਸਬੰਧ ਵਿਚ ਸਮਾਗਮGURSHARAN SINGH SANDHUਗੁਰਦਾਸਪੁਰ , 14 ਅਗਸਤ ਸਰਕਾਰੀ ਉਦਯੋਗਿਕ ਸਿਲਖਾਈ ਸੰਸਥਾਂ ( ਇ:) ਗੁਰਦਾਸਪੁਰ ਵਿਚ ਦੇਸ਼ ਦੀ ਵੰਡ ਦਾ ਦੁਖਾਂਤਾ ਸਬੰਧੀ ਪ੍ਰਿੰਸੀਪਲ ਕਰਨ ਸਿੰਘ ਦੀ ਅਗਵਾਈ ਹੇਠ ਸਮਾਗਮ ਕਰਵਾਇਆ । ਜਿਸ ਵਿਚ ਬਤੌਰ ਮੁੱਖ ਮਹਿਮਾਨ ਪ੍ਰੋ: ਮਹਿੰਦਰ ਕੁਮਾਰ ਅਤੇ ਵਿਸੇਸ਼ ਮਹਿਮਾਨ ਪ੍ਰਿਸੀਪਲ ਰਮੇਸ਼ ਸ਼ਰਮਾ ਹਾਜਰ ਹੋਏ। ਕਾਲਜ ਦੇ ਸਿਖਿਆਰਥੀਆ ਅਤੇ ਸਟਾਫ ਨੇ ਇਸ ਦਿਹਾੜੇ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਤੇ ਵਿਸੇਸ਼ ਮਹਿਮਾਨ ਨੇ ਭਾਰਤ ਦੀ ਆਜਾਦੀ ਲੈਣ ਲਈ ਲੱਖਾ ਲੋਕਾਂ ਦੁਆਰਾ ਦੀੱਆ ਕੁਰਬਾਨੀਆਂ ਦੀ ਜਾਣਕਾਰੀ ਦਿੱਤੀ । ਇਸ ਮੌਕੇ ਪ੍ਰੋ: ਮਹਿੰਦਰ ਕੁਮਾਰ ਨੇ ਬੋਲਦਿਆ ਕਿਹਾ ਕਿ ਲੱਖਾਂ ਦੀ ਤਦਾਤ ਵਿਚ ਬੱਚੇ, ਬਜੁਰਗ, ਇਸਤਰੀਆ ਪੁਰਸ਼ਾਂ ਦਾ ਕਤਲ ਹੋਇਆ , ਲੱਖਾ ਲੋਕ ਬੇ ਘਰ ਹੋਏ। ਇਹਨਾ ਲੱਖਾ ਦੇ ਸੰਘਰਸ਼ ਅਤੇ ਕੁਰਬਾਨੀਆਂ ਨ੍ਵੰ ਯਾਦ ਕਰਨ ਲਈ ਅੱਜ 14 ਅਗਸਤ 2022 ਦਾ ਦਿਹਾੜਾ ਮਨਾਇਆ ਜਾ ਰਿਹਾ ਹੈ । ਪ੍ਰਿੰਸੀਪਲ ਕਰਨ ਸਿੰਘ ਨੇ ਵੀ ਇਸ ਦਿਹਾੜੇ ਸਬੰਧੀ ਆਪਣੇ ਵਿਚਾਰ ਰੱਖੇ ਅਤੇ ਆਏ ਹੋਏ ਮਹਿਮਾਨਾ ਅਤੇ ਸਟਾਫ, ਬੱਚਿਆ ਦਾ ਧੰਨਵਾਦ ਕੀਤਾ । ਇਸ ਮੌਕੇ ਤੇ ਸੁਦੇਸ਼ ਕੁਮਾਰੀ , ਆਸਿਮਾ ਮਲਹੋਤਰਾ, ਉਸ਼ਾਂ ਰਾਣੀ , ਪਰਭਨੀਤ ਕੋਰ, ਮੀਨੂੰ , ਰਜਨੀ , ਗੁਰਜੀਤ ਸਿੰਘ, ਬਿਕਰਮਜੀਤ ਸਿੰਘ ਅਤੇ ਬੱਚੇ ਹਾਜ਼ਰ ਸਨ ।·