ਦੇਸ਼ਵੰਡ ਤੋਂ ਬਾਅਦ ਇੱਕ ਵਾਰ ਫੇਰ ਸਿੱਖ ਕੌਮ ਦੀ ਸਰਵੳੁੱਚ ਸੰਸਥਾ ਸ਼਼੍ਰੋਮਣੀ ਕਮੇਟੀ ਦਾ ਲੱਕ ਤੋੜ ਦਿੱਤਾ ਗਿਆ-ਅਦਲੀਵਾਲਅਮਰੀਕ ਸਿੰਘ ਅੰਮ੍ਰਿਤਸਰ : 21 ਸਤੰਬਰ ਜੋਗਿੰਦਰ ਸਿੰਘ ਅਦਲੀਵਾਲ, ਸਾਬਕਾ ਸਕੱਤਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸੇਵਾ ਮੁਕਤ ਕਰਮਚਾਰੀ ਵੈਲਫੇਅਰ ਐਸੋਸੀਏਸ਼ਨ (ਰਜਿ) ਨੇ ਹਰਿਆਣਾ ਕਮੇਟੀ ਤੇ ਪ੍ਰਤੀਕਰਮ ਦੇਂਦਿਆ ਕਿਹਾ ਅੰਗਰੇਜ਼ ਸਾਮਰਾਜ ਵੇਲੇ ਤਰੱਦਦ, ਤਸ਼ੱਦਦ, ਮੋਰਚੇ, ਕੁਰਕੀਆਂ, ਜੇਲਾਂ , ਸ਼ਹੀਦੀਆਂ ਦੀ ਕੁਠਾਲ਼ੀ ਵਿੱਚੋਂ 1925 ਵਿੱਚ ਨਿੱਖਰੀ ਸ਼੍ਰੋਮਣੀ ਗੁ ਪ ਕਮੇਟੀ , ਜੋ ਪਾਕ ਪਟਨ ਤੋਂ ਲੈ ਕੇ ਦਿੱਲੀ ਦੀ ਸਰਹੱਦ ਤੀਕ ਵਿਚਲੇ ਸਾਰੇ ਇਤਿਹਾਸਕ ਗੁਰਧਾਮਾਂ ਦੀ ਸੇਵਾ ਸੰਭਾਲ਼ ਦੀ ਜਿੰਮੇਵਾਰੀ ਨਿਭਾਉਂਦੀ ਆ ਰਹੀ ਸੀ, ਨੂੰ ਪਹਿਲਾ ਝਟਕਾ ਉਸ ਵਕਤ 1947 ਵਿੱਚ ਲੱਗਿਆ ਸੀ ਜਦੋਂ ਦੇਸ਼ ਵੰਡ ਤੋਂ ਬਾਅਦ 150 ਦੇ ਕਰੀਬ ਇਤਿਹਾਸਕ ਗੁਰਧਾਮ ਪੰਥ ਤੋਂ ਵਿਛੋੜ ਦਿੱਤੇ ਗਏ ਸਨ ਅਤੇ ਦੂਜਾ ਵੱਡਾ ਝਟਕਾ ਅੱਜ ਉਸ ਸਮੇਂ ਲੱਗਿਆ ਹੈ ਜਦੋਂ ਹਰਿਆਣਾ ਵਿਚਲੇ ਕਰੀਬ 58 ਇਤਿਹਾਸਕ ਗੁਰਧਾਮ, ਖੋਹ ਲਏ ਗਏ ਹਨ ਜੋ ਹਰ ਸਿੱਖ ਲਈ ਬਹੁਤ ਤਕਲੀਫ਼ ਦੇਹ ਹੈ। ਉਹਨਾਂ ਹੋਰ ਕਿਹਾ ਹੈ ਕਿ ਬਦਕਿਸਮਤੀ ਹੀ ਕਹੀ ਜਾ ਸਕਦੀ ਹੈ ਕਿ ਸਿੱਖ ਗੁਰਦੁਆਰਾ ਐਕਟ-1925, ਜੋ ਕਿ ਅਸੈਂਬਲੀ ਐਕਟ ( ਅਸੈਂਬਲੀ ਐਕਟ 8 ) ਸੀ , 1966 ਦੇ ਰੀਆਰਗੇਨਾਈਜੇਸ਼ਨ ਐਕਟ ਕਾਰਨ ਪਾਰਲੀਮੈਂਟ ਐਕਟ ਵਿੱਚ ਤਬਦੀਲ ਹੋ ਗਿਆ ਕਿਉਂਕਿ ਵੰਡੇ ਹੋਏ ਪੂਰਬੀ ਪੰਜਾਬ ਦੀ ਮੁੜ ਵੰਡ ਕਰਕੇ ਇਸ ਵਿੱਚੋਂ ਹਰਿਆਣਾ, ਹਿਮਾਚਲ ਪ੍ਰਦੇਸ਼ ਵੱਖਰੇ ਰਾਜ ਅਤੇ ਚੰਡੀਗੜ੍ਹ , ਕੇਂਦਰ ਸ਼ਾਸਤ ਪ੍ਰਦੇਸ਼ ਬਣਾ ਦਿੱਤੇ ਗਏ ਜਿਸ ਨਾਲ ਸਿੱਖ ਗੁਰਦੁਆਰਾਜ ਐਕਟ-1925 ਅੰਤਰਰਾਜੀ ਮੁੱਦਾ ਬਣਾ ਕੇ ਇਸਦਾ ਕੰਟਰੋਲ ਕੇਂਦਰ ਨੇ ਆਪਣੇ ਕੋਲ ਲੈ ਲਿਆ ।ਅਦਲੀਵਾਲ ਨੇ ਹੋਰ ਕਿਹਾ ਕਿ ਇਸ ਸ਼ਾਨਾਮੱਤੀ ਸੰਸਥਾ ਦੀਆਂ ਚੋਣਾਂ , ਜੋ ਐਕਟ ਅਨੁਸਾਰ ਹਰ ਪੰਜ ਸਾਲ ਬਾਅਦ ਹੋਣੀਆਂ ਚਾਹੀਦੀਆਂ ਸਨ, ਨੂੰ ਲਮਕਾਅ ਕੇ ਇਸ ਦਾ ਪਰਜਾਤੰਤਰਿਕ ਸਰੂਪ ਖਤਮ ਕਰ ਦੇਣ ਦੀ ਨੀਤੀ ਬਣਾ ਲਈ ਗਈ । ਇਹੀ ਕਾਰਨ ਹੈ ਕੀ ਕੇਂਦਰ ਹੱਥ ਕੰਟਰੋਲ ਅਉਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ, 1965 ਤੋਂ ਬਾਅਦ 14 ਸਾਲ ਪਿਛੋਂ 1979 ਵਿੱਚ ਹੋਈਆਂ ਤੇ ਫੇਰ 17 ਸਾਲ ਬਾਅਦ 1996 ਵਿੱਚ, ਫੇਰ 2004 ‘ਚ ਤੇ ਆਖ਼ਰੀ 2011 ਵਿੱਚ ਹੋਈਆਂ ਜਿਸ ਨੂੰ 11 ਸਾਲ ਤੋਂ ਵਧੇਰੇ ਸਮਾ ਹੋ ਚੁੱਕਾ ਹੈ । ਸਥਾਪਤ ਸਿੱਖ ਸੰਸਥਾਵਾਂ ਅਤੇ ਮਾਨਤਾਵਾਂ ਕੇਂਦਰ ਸਰਕਾਰ ਨੂੰ ਫੁੱਟੀ ਅੱਖ ਨਹੀਂ ਭਾਉਂਦੀਆਂ। ਅਦਲੀਵਾਲ ਨੇ ਹੋਰ ਕਿਹਾ ਕਿ ਦੇਸ਼ ਆਜ਼ਾਦੀ ਦਾ ਸੰਘਰਸ਼ ਪਤਾ ਨਹੀਂ ਕਿਸ ਵੇਲੇ ਦੇਸ਼ ਵੰਡ ਦੀ ਲੜਾਈ ਬਣਾ ਦਿੱਤਾ ਗਿਆ ਤੇ ਵਾਹਗੇ ਦੀ ਲਕੀਰ ਖਿੱਚ ਦਿੱਤੀ ਗਈ ਅਤੇ ਹੁਣ ਸਿੱਖੀ ਸਰੂਪ ਵਿੱਚ ਹੀ ਕੁਝ ਲੋਕਾਂ ਨੂੰ ਦਸਤੇ ਵਜੋਂ ਵਰਤ ਕੇ ਸ਼੍ਰੋਮਣੀ ਸਿੱਖ ਸੰਸਥਾ ਤੇ ਆਪਣੀ ਕੁਹਾੜੀ ਚਲਾ ਦਿੱਤੀ ਗਈ ਹੈ । ਉਹਨਾਂ ਆਸ ਪ੍ਰਗਟਾਈ ਹੈ ਕਿ ਸ਼੍ਰੋਮਣੀ ਗੁ ਪ ਕਮੇਟੀ ਇਸ ਸੰਬੰਧੀ ਕਨੂੰਨੀ ਵਿਕਲਪ ਤਲਾਸ਼ੇਗੀ ਅਤੇ ਸਮੂਹ ਪੰਥ ਹਿਤੈਸ਼ੀ ਜਥੇਬੰਦੀਆਂ ਨੂੰ ਭਵਿੱਖੀ ਹਮਲਿਆਂ ਤੋਂ ਬਚਣ ਲਈ ਲਾਮਬੰਦ ਕਰੇਗੀ