Breaking News

ਦਿਹਾਤੀ ਮਜਦੂਰ ਸਭਾ ਵਲੋ ਮਜ਼ਦੂਰਾਂ ਦੇ ਭਖਦੇ ਮਸਲਿਆਂ ਨੂੰ ਲੈ ਕੇ ਐੱਸਡੀਐੱਮ.ਪੱਟੀ ਦੇ ਦਫਤਰ ਅੱਗੇ ਧਰਨਾ ਪੱਟੀ ਐਂਕਰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਕਮੇਟੀ ਦੇ ਸੱਦੇ ਤੇ ਅੱਜ ਸੈਕੜੇ ਮਜ਼ਦੂਰਾਂ,ਔਰਤਾਂ, ਬੱਚਿਆਂ ਨੇ ਵੱਡੀ ਨਾਅਰੇ ਮਾਰਦੇ ਹੋਏ ਐੱਸਡੀਐੱਮ ਪੱਟੀ ਦੇ ਦਫਤਰ ਬਾਹਰ ਪ੍ਰਦਰਸ਼ਨ ਕੀਤਾ

ਅੱਜ ਦੇ ਧਰਨੇ ਦੀ ਅਗਵਾਈ ਦਿਹਾਤੀ ਮਜਦੁੂਰ ਸਭਾ ਦੇ ਆਗੂ ਹਰਜਿੰਦਰ ਸਿੰਘ ਚੂੰਘ,ਦਿਆਲ ਸਿੰਘ ਲੌਹਕਾ ਰਣਜੀਤ ਕੌਰ ਦਰਾਜਕੇ ਨੇ ਕੀਤੀ ਜਿੰਨ੍ਹਾਂ ਦੀ ਪ੍ਰਧਾਨਗੀ ਹੇਠ ਧਰਨਾ ਦੇ ਕੇ ਐੱਸਡੀਐੱਮ ਪੱਟੀ ਦੀ ਗੈਰਹਾਜਰੀ ਚ ਡੀਸੀ ਤਰਨ ਤਾਰਨ ਰਾਹੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਮੌਕੇ ਬੋਲਦਿਆ ਸਭਾ ਦੇ ਸੂਬਾਈ ਆਗੂ ਚਮਨ ਲਾਲ ਦਰਾਜਕੇ , ਬਲਦੇਵ ਸਿੰਘ ਪੰਡੋਰੀ ,ਹਰਜਿੰਦਰ ਸਿੰਘ ਚੂੰਘ, ਨੇ ਕਿਹਾ ਕਿ ਮਜ਼ਦੂਰਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣ ਅਤੇ ਘਰ ਬਣਾਉਣ ਲਈ ਪੰਜ ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾਵੇ ਜਿਨ੍ਹਾਂ ਮਜ਼ਦੂਰਾਂ ਨੂੰ ਸੰਨਦਾ ਜਾਰੀ ਕੀਤੀਆਂ ਹਨ ਪਲਾਟਾਂ ਤੇ ਫੌਰੀ ਕਬਜ਼ਾ ਦਿੱਤਾ ਜਾਵੇ,ਪੰਚਾਇਤੀ ਜਮੀਨ ਦਾ ਤੀਜਾ ਬਣਦਾ ਹਿੱਸਾ ਬੋਲੀ ਤੇ ਦਿੱਤਾ ਜਾਵੇ ਅਤੇ ਪੰਚਾਇਤੀ ਜਮੀਨਾਂ ਤੇ ਡੰਮੀ ਬੋਲੀਆਂ ਬੰਦ ਕੀਤੀਆਂ ਜਾਣ। ਬੁਢਾਪਾ ਵਿਧਵਾ ਅੰਗਹੀਣ ਆਸ਼ਰਿਤ ਬੱਚਿਆਂ ਦੀ ਪੈਨਸ਼ਨ 5000/-ਰੁਪਏ ਕੀਤੀ ਜਾਵੇ ਪੱਕੇ ਰੁਜ਼ਗਾਰ ਦੀ ਗਰੰਟੀ ਕੀਤੀ ਜਾਵੇ ਅਤੇ ਰੁਜ਼ਗਾਰ ਦੇ ਨਵੇਂ ਵਸੀਲੇ ਪੈਦਾ ਕਰਨ ਲਈ ਸ਼ਹਿਰਾ ਕਸਬਿਆਂ ਚ ਕਾਰਖਾਨੇ ਫੈਕਟਰੀਆਂ ਲਾਈਆਂ ਜਾਣ। ਮਨਰੇਗਾ ਨੂੰ ਪਾਰਦਰਸ਼ੀ ਢੰਗ ਨਾਲ ਚਲਾਇਆ ਜਾਵੇ ਅਤੇ ਮਨਰੇਗਾ ਸਕੀਮ ਚ ਹੋ ਰਹੀ ਘਪਲੇਬਾਜੀ ਦੀ ਸਾਰਿਆਂ ਬਲਾਕਾਂ ਵਿੱਚ ਪੜਤਾਲ ਕਰਾਈ ਜਾਵੇ ਅਖੀਰ ਵਿੱਚ ਮਜ਼ਦੂਰ ਵਲੋਂ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਡੀ ਸੀ ਤਰਨ ਤਾਰਨ ਰਾਹੀਂ ਭੇਜਿਆ ਗਿਆ
ਬਾਈਟ ਚਮਨ ਲਾਲ ਦਰਾਜਕੇ ਸੂਬਾਈ ਆਗੂ ਹਰਜਿੰਦਰ ਚੁੰਗ ਅਤੇ ਬਲਦੇਵ ਸਿੰਘ ਪੰਡੋਰੀ
ਰਿਪੋਰਟਰ ਹੈਰੀ ਨਾਗਪਾਲ

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *