ਦਰਬਾਰ ਸਾਹਿਬ ਵਿਖੇ ਅਪੋਲੋ ਹਸਪਤਾਲ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟ
Gursharan Singh Sandhu
July 7, 2022
Uncategorized
94 Views
ਦਰਬਾਰ ਸਾਹਿਬ ਵਿਖੇ ਅਪੋਲੋ ਹਸਪਤਾਲ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟ AMRIK SINGH ਅੰਮ੍ਰਿਤਸਰ, 7 ਜੁਲਾਈ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜਦੇ ਬਜ਼ੁਰਗਾਂ ਅਤੇ ਅੰਗਹੀਣ ਸ਼ਰਧਾਲੂਆਂ ਦੀ ਸਹੂਲਤ ਲਈ ਅਪੋਲੋ ਹਸਪਤਾਲ ਦੇ ਸਮਾਜਿਕ ਜ਼ੁੰਮੇਵਾਰੀ ਵਿੰਗ ਵੱਲੋਂ ਵੀਲ੍ਹ ਚੇਅਰ ਤੇ ਵਾਕਰ ਭੇਟ ਕੀਤੇ ਗਏ। ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਓਐਸਡੀ ਸ. ਸਤਬੀਰ ਸਿੰਘ ਧਾਮੀ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਸਮੇਂ ’ਤੇ ਸ਼ਰਧਾਲੂਆਂ ਵੱਲੋਂ ਕਈ ਰੂਪਾਂ ਵਿਚ ਸੇਵਾ ਕੀਤੀ ਜਾਂਦੀ ਹੈ। ਇਸੇ ਤਹਿਤ ਅੱਜ ਅਪੋਲੋ ਹਸਪਤਾਲ ਦੇ ਸਮਾਜਿਕ ਜ਼ੁੰਮੇਵਾਰੀ ਵਿੰਗ ਵੱਲੋਂ ਇਕ ਵੀਲ੍ਹ ਚੇਅਰ ਤੇ 2 ਵਾਕਰ ਭੇਟ ਕੀਤੇ ਗਏ। ਇਸ ਮੌਕੇ ਉਨ੍ਹਾਂ ਨੇ ਅਪੋਲੋ ਹਸਪਤਾਲ ਦੇ ਪ੍ਰਬੰਧਕਾਂ ਅਤੇ ਸਟਾਫ਼ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸ. ਸੁਖਵਰਸ਼ ਸਿੰਘ ਪੰਨੂੰ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਇੰਚਾਰਜ ਸ. ਸ਼ਾਹਬਾਜ਼ ਸਿੰਘ, ਸ. ਹਰਭਜਨ ਸਿੰਘ ਵਕਤਾ, ਸ. ਮੇਜਰ ਸਿੰਘ ਅਰਜਨ ਮਾਂਗਾ ਆਦਿ ਮੌਜੂਦ ਸਨ।ReplyForward | | |
Displaying 1.jpg.