ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਅਫਰੀਕਨ ਸਵਾਈਨ ਫੀਵਰ ਸਬੰਧੀ ਦਿੱਤੀ ਅਹਿਮ ਜਾਣਕਾਰੀ ਬਿਮਾਰੀ ਫੈਲਣ ਦੇ ਕਾਰਨ ਅਤੇ ਧਿਆਨ ਦੇਣ ਯੋਗ ਗੱਲਾਂ ਬਾਰੇ ਦਿੱਤੀ ਵਿਸਥਾਰ ਨਾਲ ਜਾਣਕਾਰੀ ਅਮਰੀਕ ਸਿੰਘ ਗੁਰਸ਼ਰਨ ਸੰਧੂ ਫ਼ਿਰੋਜ਼ਪੁਰ 31 ਅਗਸਤ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਿਰੋਜ਼ਪੁਰ ਡਾ. ਜਸਵੰਤ ਸਿੰਘ ਨੇ ਅਫਰੀਕਨ ਸਵਾਈਨ ਫੀਵਰ ਬਿਮਾਰੀ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬਿਮਾਰੀ ਇੱਕ ਵਾਇਰਸ ਤੋਂ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਦਾ ਮਨੁੱਖਾਂ ਉੱਤੇ ਕੋਈ ਅਸਰ ਨਹੀਂ ਹੁੰਦਾ। ਅਫਰੀਕਨ ਸਵਾਈਨ ਫੀਵਰ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਨੇ ਦੱਸਿਆ ਕਿ ਇਸ ਬਿਮਾਰੀ ਦੇ ਫੈਲਣ ਦਾ ਮੁੱਖ ਕਾਰਨ ਜੰਗਲੀ ਸੂਰਾਂ ਤੋਂ ਸਿੱਧੇ ਸੰਪਰਕ ਰਾਹੀਂ ਹੁੰਦਾ ਹੈ। ਜੰਗਲੀ ਸੂਰਾਂ ਤੋਂ ਚਿੱਚੜਾਂ ਰਾਹੀਂ ਇਹ ਬਿਮਾਰੀ ਪਾਲਤੂ ਸੁਰਾਂ ਵਿੱਚ ਪਹੁੰਚ ਜਾਂਦੀ ਹੈ ਅਤੇ ਬਿਮਾਰ ਸੂਰਾਂ ਤੋਂ ਅੱਗੇ ਤੰਦਰੁਸਤ ਸੁਰਾਂ ਵਿੱਚ ਪਹੁੰਚਦੀ ਹੈ। ਇਸ ਬਿਮਾਰੀ ਦੀ ਰੋਕਥਾਮ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਰੋਕਣ ਲਈ ਸਾਨੂੰ ਕਈ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜਿਸ ਵਿੱਚ ਬਾਹਰਲੇ ਕਿਸੇ ਵੀ, ਜਾਨਵਰ, ਜੰਗਲੀ ਜਾਨਵਰਾਂ ਨੂੰ ਸੂਰ ਫਾਰਮ ਵਿੱਚ ਦਾਖ਼ਲ ਨਾ ਹੋਣ ਦੇਵੋ, ਫਾਰਮ ਦੇ ਅੰਦਰ ਅਤੇ ਬਾਹਰ ਚੂਨੇ ਦੀ ਵਿਛਾਈ ਕਰੋ, ਫਾਰਮ ਨੂੰ ਸਮੇਂ ਸਿਰ ਰੋਗਾਣੂ ਮੁਕਤ ਕਰੋ, ਫਾਰਮ ਤੇ ਚਿੱਚੜਾਂ ਦੀ ਰੋਕਥਾਮ ਕਰੋ, ਫਾਰਮ ਦੀ ਸਾਫ਼ ਸਫ਼ਾਈ ਅਤਿ ਜ਼ਰੂਰੀ ਹੈ, ਸੂਰਾਂ ਦੀ ਖੁਰਾਕ ਵੀ ਸਾਫ਼ ਸੁਥਰੀ ਅਤੇ ਪੌਸ਼ਟਿਕ ਹੋਣੀ ਚਾਹੀਦੀ ਹੈ ਜੇਕਰ ਵੇਸਟ ਪਾਉਣਾ ਹੈ ਤਾਂ ਘੱਟੋ ਘੱਟ ਤੀਹ ਮਿੰਟ ਉਬਾਲਣ ਤੋਂ ਬਾਅਦ ਹੀ ਪਾਓ ਆਪਣੇ ਸੁਰਾਂ ਨੂੰ ਕਲਾਸੀਕਲ ਸਵਾਈਨ ਫੀਵਰ ਦਾ ਟੀਕਾ ਜ਼ਰੂਰ ਲਗਾਓ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿੱਚ ਹੁਣ ਸੂਰਾਂ ਦੀ ਆਵਾਜਾਈ ਨਹੀਂ ਕਰਨੀ ਚਾਹੀਦੀ ਤਾਂ ਜੋ ਬਿਮਾਰੀ ਅੱਗੇ ਨਾ ਫੈਲ ਸਕੇ। ਇਸ ਬਿਮਾਰੀ ਦਾ ਕੋਈ ਇਲਾਜ ਨਹੀਂ ਹੈ ਸਿਰਫ ਬਚਾਓ ਹੀ ਇੱਕ ਕਾਰਗਰ ਤਰੀਕਾ ਹੈ।