Breaking News

ਡਾਕ ਵਿਭਾਗ ਦੀ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ

ਡਾਕ ਵਿਭਾਗ ਦੀ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਕੀਤਾ ਆਯੋਜਨ
ਅਮਰੀਕ ਸਿੰਘ 
ਅੰਮ੍ਰਿਤਸਰ, 27 ਸਤੰਬਰ 
               ਡਾਕ ਵਿਭਾਗ, ਅਮ੍ਰਿਤਸਰ ਡਵੀਜਨ ਵੱਲੋਂ ਅਮ੍ਰਿਤਸਰ ਹੈੱਡ ਪੋਸਟ ਆਫਿਸ ਵਿਖੇ ਡਾਕ ਵਿਭਾਗ ਦੀ ਸੇਵਿੰਗ ਬੈਂਕ ਸੇਵਾਵਾਂ ਸਬੰਧੀ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ। ਇਸ ਕੈਂਪ ਵਿੱਚ ਅਮ੍ਰਿਤਸਰ ਅਤੇ ਤਰਨ ਤਾਰਨ ਦੇ ਬਰਾਂਚ ਪੋਸਟਮਾਸਟਰਾਂ ਨੂੰ ਬੁਲਾਇਆ ਗਿਆ। ਇਸ ਮੌਕੇ ਸ੍ਰੀਮਤੀ ਮਨੀਸ਼ਾ ਬੰਸਲ ਬਾਦਲ, ਪੋਸਟਮਾਸਟਰ ਜਨਰਲ, ਪੰਜਾਬ ਵੈਸਟ ਰੀਜਨ, ਚੰਡੀਗੜ੍ਹ ਮੌਕੇ ਤੇ ਪਹੁੰਚੇ। ਉਹਨਾਂ ਵੱਲੋਂ ਪਹਿਲੇ ਨਵਰਾਤੇ ਦੇ ਸ਼ੁਭ ਅਵਸਰ ਨੂੰ ਧਿਆਨ ਵਿੱਚ ਰੱਖਦਿਆਂ, ਸੁਕੰਨਿਆ ਸਮਰਿਧੀ ਖਾਤਾ ਖੁਲਾਉਣ ਵਾਲੀਆਂ ਬੱਚੀਆਂ ਨੂੰ ਪਾਸਬੁੱਕ ਅਤੇ ਤੋਹਫਾ ਭੇਂਟ ਕੀਤਾ ਗਿਆ। ਸਭ ਤੋਂ ਛੋਟੀ ਬੱਚੀ ਜੋ ਕਿ ਪੰਜ ਮਹੀਨਿਆਂ ਦੀ ਸੀ ਦਾ ਖਾਤਾ ਖੋਲ ਕੇ ਪਾਸਬੁੱਕ ਉਸਦੇ ਪਿਤਾ ਨੂੰ ਸਪੁਰਦ ਕੀਤੀ ਗਈ। ਇਸ ਤੋਂ ਇਲਾਵਾ ਪੀ ਪੀ ਐਫ ਦਾ ਖਾਤਾ ਖੁਲਵਾਉਣ ਵਾਲੇ ਬੱਚਿਆਂ ਨੂੰ ਵੀ ਉਤਸ਼ਾਹਿਤ ਕੀਤਾ ਗਿਆ। ਸ੍ਰੀਮਤੀ ਮਨੀਸ਼ਾ ਬੰਸਲ ਬਾਦਲ ਵੱਲੋਂ ਸੇਵਿੰਗ ਬੈਂਕ ਦਾ ਖਾਤਾ ਖੁਲਵਾਉਣ ਵਾਲੇ ਗ੍ਰਾਹਕਾਂ ਨੂੰ ਆਪਣੇ ਹੱਥੀਂ ਏ ਟੀ ਐਮ ਕਾਰਡ ਵੰਡੇ ਗਈ। ਉਹਨਾਂ ਡਾਕ ਵਿਭਾਗ ਦੇ ਸਾਰੇ ਮੁਲਾਜਮਾਂ ਨੂੰ ਅਪੀਲ ਕੀਤੀ ਕਿ ਡਾਕ ਵਿਭਾਗ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਤੋਂ ਆਪ ਲੋਕਾਂ ਨੂੰ ਜਾਣੂ ਕਰਵਾਉਣ ਤਾਂ ਜੋ ਹਰ ਕੋਈ ਡਾਕ ਵਿਭਾਗ ਦੀਆਂ ਸੇਵਾਵਾਂ ਦਾ ਲਾਭ ਲੈ ਸਕੇ। ਇਸ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਡਾਕ ਮੁਲਾਜਮਾਂ ਨੂੰ ਇਨਾਮ ਦੇ ਕੇ ਉਤਸ਼ਾਹਿਤ ਵੀ ਕੀਤਾ ਗਿਆ।
               ਇਸ ਮੌਕੇ ਸ੍ਰੀ ਦੀਪਕ ਸ਼ਰਮਾ, ਸੀਨੀਅਰ ਸੁਪਰਡੈਂਟ ਡਾਕਘਰ, ਅਮ੍ਰਿਤਸਰ ਡਵੀਜਨ ਵੱਲੋਂ ਸਾਰੇ ਮੁਲਾਜਮਾਂ ਨੂੰ ਡਾਕ ਵਿਭਾਗ ਦੀਆਂ ਸਕੀਮਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਈਮਾਨਦਾਰੀ ਅਤੇ ਤਨਦੇਹੀ ਨਾਲ ਸੇਵਾਵਾਂ ਨੂੰ ਨਿਭਾਉਣ ਲਈ ਅਪੀਲ ਵੀ ਕੀਤੀ। ਉਹਨਾਂ ਤੋਂ ਇਲਾਵਾ ਇਸ ਮੌਕੇ ਸ੍ਰੀ ਸਤਿੰਦਰ ਸਿੰਘ ਲਹਿਰੀ, ਸੀਨੀਅਰ ਪੋਸਟਮਾਸਟਰ, ਅਮ੍ਰਿਤਸਰ ਹੈੱਡ ਪੋਸਟ ਆਫਿਸ, ਸ੍ਰੀ ਗੁਲਸ਼ਨ ਕੁਮਾਰ, ਡਿਪਟੀ ਡਾਇਰੈਕਟਰ, ਸਮਾਲ ਸੇਵਿੰਗ ਸਕੀਮ, ਅਮ੍ਰਿਤਸਰ ਸ੍ਰੀਮਤੀ ਮੋਨਿਕਾ, ਇੰਸਪੈਕਟਰ, ਸਰਕਲ ਆਫਿਸ ਚੰਡੀਗੜ੍ਹ ਅਤੇ ਸਾਰੇ ਸਬ ਡਵੀਜਨਲ ਅਫਸਰ ਵੀ ਮੌਜੂਦ ਸਨ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …