Breaking News

ਟੈਕਨੀਕਲ ਟੈਕਸਟਾਈਲ ਕਨਕਲੇਵ ਪੰਜਾਬ `ਚ 120 ਡੈਲੀਗੇਟਾਂ ਨੇ ਭਾਗ ਲਿਆ
ਸਰਕਾਰ ਟੈਕਸਟਾਈਲ ਉਦਯੋਗਾਂ ਨੂੰ ਤਕਨੀਕੀ ਟੈਕਸਟਾਈਲ ਵੱਲ ਉਭਾਰਨ ਲਈ ਯਤਨਸ਼ੀਲ

ਟੈਕਨੀਕਲ ਟੈਕਸਟਾਈਲ ਕਨਕਲੇਵ ਪੰਜਾਬ `ਚ 120 ਡੈਲੀਗੇਟਾਂ ਨੇ ਭਾਗ ਲਿਆ
ਸਰਕਾਰ ਟੈਕਸਟਾਈਲ ਉਦਯੋਗਾਂ ਨੂੰ ਤਕਨੀਕੀ ਟੈਕਸਟਾਈਲ ਵੱਲ ਉਭਾਰਨ ਲਈ ਯਤਨਸ਼ੀਲ

ਗੁਰਸ਼ਰਨ ਸਿੰਘ ਸੰਧੂ 
ਅੰਮ੍ਰਿਤਸਰ 01 ਮਾਰਚ
 ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਤੇ ਟੈਕਸਟਾਈਲ ਟੈਕਨਾਲੋਜੀ ਵਿਭਾਗ ਅਤੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ ਟੈਕਨੀਕਲ ਟੈਕਸਟਾਈਲ ਕਨਕਲੇਵ ਪੰਜਾਬ ਦਾ ਆਯੋਜਨ ਕੀਤਾ ਗਿਆ।ਪੰਜਾਬ ਯੂਨੀਵਰਸਿਟੀ ਦੇ ਟੈਕਨਾਲੋਜੀ ਇਨੇਬਲਿੰਗ ਸੈਂਟਰ, ਸੀਆਈਆਈ ਪੰਜਾਬ ਚੈਪਟਰ; ਅੰਮ੍ਰਿਤਸਰ ਗਰੁੱਪ ਆਫ਼ ਕਾਲਜਿਜ਼ ਅਤੇ ਅੰਮ੍ਰਿਤਸਰ ਦੀਆਂ ਵੱਖ-ਵੱਖ ਟੈਕਸਟਾਈਲ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਵਾਈ ਇਸ ਕਨਕਲੇਵ ਵਿਚ ਵੱਖ ਵੱਖ ਅਦਾਰਿਆਂ ਤੋਂ ਬੁੱਧੀਜੀਵੀਆਂ ਨੇ ਭਾਗ ਲਿਆ।
ਡਾ. ਦਪਿੰਦਰ ਕੌਰ ਬਖਸ਼ੀ, ਸੰਯੁਕਤ ਡਾਇਰੈਕਟਰ, ਪੀਐਸਸੀਐਸਟੀ ਨੇ `ਤਕਨੀਕੀ ਟੈਕਸਟਾਈਲ` ਨੂੰ ਤੇਜੀ ਨਾਲ ਉਭਰਦਾ ਹੋਇਆ ਖੇਤਰ ਦਸਦਿਆਂ ਕਿਹਾ ਕਿ ਸਰਕਾਰ ਪੰਜਾਬ ਰਾਜ ਦੇ ਟੈਕਸਟਾਈਲ ਉਦਯੋਗਾਂ ਨੂੰ ਸਹਾਇਕ ਖੋਜ ਅਤੇ ਤਕਨੀਕੀ ਉਸਾਰ ਰਾਹੀਂ ਤਕਨੀਕੀ ਟੈਕਸਟਾਈਲ ਵੱਲ ਉਭਾਰਨ ਲਈ ਯਤਨਸ਼ੀਲ ਹੈ। ਉਦਘਾਟਨੀ ਸੈਸ਼ਨ ਦੌਰਾਨ, ਡਾ. ਅਨੂਪ ਰਕਸ਼ਿਤ, ਕਾਰਜਕਾਰੀ ਨਿਰਦੇਸ਼ਕ, ਇੰਡੀਅਨ ਟੈਕਨੀਕਲ ਟੈਕਸਟਾਈਲ ਐਸੋਸੀਏਸ਼ਨ ਨੇ ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ ਅਤੇ ਹੋਰ ਸਰਕਾਰੀ ਪਹਿਲਕਦਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੀਆਈਆਈ ਪੰਜਾਬ ਦੇ ਵਾਈਸ ਚੇਅਰਮੈਨ ਡਾ.ਪੀ.ਜੇ. ਸਿੰਘ ਨੇ ਉਦਯੋਗ ਨੂੰ ਉਭਰਦੀਆਂ ਤਕਨੀਕਾਂ ਨੂੰ ਅਪਣਾਉਣ ਲਈ ਅੱਗੇ ਆਉਣ ਦੀ ਅਪੀਲ ਕੀਤੀ। ਡਾ. ਜਤਿੰਦਰ ਕੌਰ ਅਰੋੜਾ, ਕਾਰਜਕਾਰੀ ਨਿਰਦੇਸ਼ਕ, ਪੀ.ਐਸ.ਸੀ.ਐਸ.ਟੀ. ਨੇ ਆਪਣੇ ਵਿਸ਼ੇਸ਼ ਸੰਬੋਧਨ ਦੌਰਾਨ ਦੱਸਿਆ ਕਿ ਮਿਸ਼ਨ ਇਨੋਵੇਟ ਪੰਜਾਬ ਤਹਿਤ ਸੂਬੇ ਦੀ ਖੋਜ, ਨਵੀਨਤਾ ਅਤੇ ਉੱਦਮ ਯੋਗਤਾ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੇਤਰੀ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਨੂੰ ਸਮਝਣ ਲਈ ਅਕਾਦਮੀਆ ਅਤੇ ਉਦਯੋਗ ਵਿਚਕਾਰ ਤਾਲਮੇਲ ਨੂੰ ਉਤਸ਼ਾਹਿਤ ਕਰਨ ਲਈ ਮੁੱਖ ਤਰਜੀਹੀ ਖੇਤਰਾਂ ਵਿੱਚ `ਟਰਾਂਸਲੇਸ਼ਨਲ ਰਿਸਰਚ ਕੋਹੋਰਟ` ਸਥਾਪਤ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਤਕਨੀਕੀ ਟੈਕਸਟਾਈਲ ਇੱਕ ਹੈ।
ਡਾ.ਪੀ.ਕੇ.ਪਤੀ, ਕੋਆਰਡੀਨੇਟਰ ਜੀਜੇਸੀਈਆਈ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਦਵਾਨਾਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਯੂਨੀਵਰਸਿਟੀ ਦੀਆਂ ਖੋਜ ਅਤੇ ਅਕਾਦਮਿਕ ਗਤੀਵਿਧੀਆਂ ਬਾਰੇ ਦੱਸਿਆ। ਤਕਨੀਕੀ ਸੈਸ਼ਨ ਦੀ ਪ੍ਰਧਾਨਗੀ ਡਾ. ਪੀ.ਜੇ. ਸਿੰਘ, ਵੀ.ਸੀ.-ਸੀ.ਆਈ.ਆਈ. ਪੰਜਾਬ ਅਤੇ ਪ੍ਰੋ. ਮਨੂ ਸ਼ਰਮਾ, ਕੋਆਰਡੀਨੇਟਰ, ਟੀਈਸੀ-ਪੀਯੂ ਵੱਲੋਂ ਕੀਤੀ ਗਈ, ਜਿਸ ਵਿੱਚ ਉੱਘੇ ਟੈਕਸਟਾਈਲ ਉਦਯੋਗ ਅਤੇ ਖੋਜ ਸੰਸਥਾਵਾਂ ਨੇ ਮੌਜੂਦਾ ਤਕਨਾਲੋਜੀਆਂ ਅਤੇ ਭਵਿੱਖ ਦੀਆਂ ਲੋੜਾਂ ਬਾਰੇ ਵਿਚਾਰ-ਵਟਾਂਦਰਾ ਕੀਤਾ।
ਖੋਜਕਰਤਾਵਾਂ, ਫੈਕਲਟੀ ਮੈਂਬਰਾਂ, ਟੈਕਸਟਾਈਲ ਉਦਯੋਗ ਦੇ ਪ੍ਰਤੀਨਿਧਾਂ, ਨੀਤੀ ਨਿਰਮਾਤਾਵਾਂ, ਕੇਂਦਰ ਅਤੇ ਰਾਜ ਸਰਕਾਰਾਂ ਸਮੇਤ ਲਗਭਗ 120 ਡੈਲੀਗੇਟਾਂ ਨੇ ਇਸ ਕਨਕਲੇਵ ਵਿਚ ਭਾਗ ਲਿਆ। ਸਮਾਗਮ ਦੇ ਅੰਤ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਪਰਲ ਅਤੇ ਟੈਕਸਟਾਈਲ ਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਵਰਿੰਦਰ ਕੌਰ ਨੇ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨਿਤ ਕਰਦਿਆਂ ਟੈਕਸਟਾਈਲ ਉਦਯੋਗ ਨੂੰ ਪੰਜਾਬ ਵਿੱਚ ਤਕਨੀਕੀ ਟੈਕਸਟਾਈਲ ਦੇ ਉਤਪਾਦਨ ਨੂੰ ਅਪਣਾਉਣ ਲਈ ਵੀ ਪ੍ਰੇਰਿਤ ਕੀਤਾ।    

ਤਿੰਨ ਦਿਨਾਂ ਰੰਗ ਬਿਰੰਗੇ ਫੁੱਲਾਂ ਦੀ ਨੁਮਾਇਸ਼ ਨਾਲ ਖਿੜੇਗਾ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਦਾ ਵਿਹੜਾ
ਅੰਮ੍ਰਿਤਸਰ  01 ਮਾਰਚ, 2023 ( ) – ਗੁਰੂੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਆਪਣੇ ਵਿਹੜੇ ਵਿੱਚ 14 ਮਾਰਚ ਮੰਗਲਵਾਰ ਤੋਂ 16 ਮਾਰਚ ਵੀਰਵਾਰ 2023 ਤੱਕ ਤਿੰਨ ਰੋਜ਼ਾ ਸਪਰਿੰਗ ਫੈਸਟੀਵਲ ਆਫ ਫਲ਼ਾਵਰ, ਪਲਾਂਟਸ ਅਤੇ ਰੰਗੋਲੀ ਦਾ ਆਯੋਜਨ ਕਰ ਰਹੀ ਹੈ। ਪ੍ਰੋਫੈਸਰ (ਡਾ.) ਜਸਪਾਲ ਸਿੰਘ ਸੰਧੂ, ਵਾਈਸ ਚਾਂਸਲਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਆਪਣੇ ਸੁਨਹਿਰੇ 53 ਸਾਲ ਸਫ਼ਲਤਾ ਸਹਿਤ ਸੰਪੂਰਨ ਕਰਦੇ ਹੋਏ ਆਪਣੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ, ਖੂਬਸੂਰਤੀ ਨੂੰ ਵਧਾਉਣ ਲਈ ਅਤੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਟਾਫ ਨੂੰ ਇਸ ਪਾਸੇ ਪ੍ਰੇਰਿਤ ਕਰਨ ਲਈ ਰੰਗਦਾਰ ਪ੍ਰੋਗਰਾਮ ਉਲੀਕਿਆਂ ਗਿਆ ਹੈ। ਡਾ.ਸੰਧੂ ਨੇ ਦੱਸਿਆ ਕਿ ਗੁਰੂੁ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਹਿਲਾਂ ਫਲ਼ਾਵਰ ਸੋਅ  ਪੰਜਾਬੀ ਦੇ ਨਾਮਵਰ ਲੇਖਕ ਭਾਈ ਵੀਰ ਸਿੰਘ ਦੇ ਜਨਮਦਿਨ ਨੂੰ ਸਮਰਪਿਤ ਦਸੰਬਰ 2017 ਨੂੰ ਆਯੋਜਤ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਦਾ ਸ਼ੋਅ ਸਾਲ ਵਿੱਚ ਦੋ ਵਾਰੀ ਲਗਾਉਣਾ ਉਲੀਕਿਆਂ ਗਿਆ ਤਾਂ ਜੋ ਯੂਨੀਵਰਸਿਟੀ ਵੱਲੋਂ ਵਾਤਾਵਰਣ ਅਤੇ ਖੂਬਸੂਰਤੀ ਦਾ ਝੰਡਾ ਲਹਿਰਾਉਂਦਾ ਰਹੇ।
ਇਸ ਵਾਰ ਪ੍ਰੋਗਰਾਮ ਦੀ ਸ਼ੁਰੂਆਤ 14 ਮਾਰਚ, 2023 ਮੰਗਲਵਾਰ ਸਵੇਰੇ 9 ਵਜੇ ਕੀਤੀ ਜਾਵੇਗੀ ਜਿਸ ਵਿੱਚ ਯੂਨੀਵਰਸਿਟੀ ਦੇ ਵੱਖ-ਵੱਖ ਕਾਲਜਾਂ ਅੰਮ੍ਰਿਤਸਰ ਸ਼ਹਿਰ ਦੇ ਸਕੂਲਾਂ ਅਤੇ  ਨਰਸਰੀਆਂ, ਵਿਅਕਤੀਗਤ ਸ਼ਹਿਰੀਆਂ ਵੱਲੋਂ ਗਮਲਿਆਂ ਦੀ ਐਂਟਰੀ ਕਰਵਾਈ ਜਾਵੇਗੀ  ਜੋ ਫਲ਼ਾਵਰ ਸ਼ੋਅ ਦੀਆਂ ਵੱਖ-ਵੱਖ ਕਲਾਸਾਂ ਅਨੁਸਾਰ ਹੋਵੇਗੀ ਅਤੇ ਰੰਗੋਲੀ ਦੇ ਪ੍ਰਦਸ਼ਨ ਵੀ ਕੀਤੇ ਜਾਣਗੇ। ਫਲ਼ਾਵਰ ਸੋਅ ਦੇ ਇੰਚਾਰਜ਼ ਗੁਰਵਿੰਦਰ ਸਿੰਘ, ਲੈਂਡਸਕੇਪ ਅਫਸਰ ਨੇ ਦੱਸਿਆ ਕਿ ਸੋਅ ਵਿੱਚ ਪਹੁੰਚੇ ਫੁੱਲਾਂ, ਪੌਦਿਆਂ ਅਤੇ ਰੰਗੋਲੀਆਂ ਦੀ ਪਰਖ ਵੱਖ-ਵੱਖ ਮਾਹਿਰਾਂ ਵੱਲੋਂ 15 ਮਾਰਚ ਦਿਨ ਬੁੱਧਵਾਰ ਨੂੰ ਕਰਵਾਈ ਜਾਵੇਗੀ। ਇਸ ਵਿੱਚ ਇਨਾਮਾਂ ਦੀ ਘੋਸ਼ਣਾ ਕਰ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਬਾਅਦ ਫਲ਼ਾਵਰ ਸੋਅ ਅਤੇ ਰੰਗੋਲੀ ਦੀ ਨੁੰਮਾਇਸ਼ ਦਾ ਉਦਘਾਟਨ ਕੀਤਾ ਜਾਵੇਗਾ।
ਇਹ ਆਯੋਜਨ ਲਾਇਬਰੇਰੀ ਦੇ ਨਜਦੀਕ ਵਿਖੇ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਿਹੜੇ ਵਿੱਚ ਕੀਤਾ ਜਾ ਰਿਹਾ ਹੈ। ਇਸ ਵਿੱਚ ਫੁੱਲ ਅਤੇ ਰੰਗੋਲੀ ਨਾਲ ਤਿੰਨ ਦਿਨ ਮਹਿਕਾਂ ਵੰਡਦਾ ਹੋਇਆ ਵਿਹੜਾ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣਿਆ ਰਹੇਗਾ। ਫਲ਼ਾਵਰ ਸੋਅ ਦੇ ਨਾਲ-ਨਾਲ ਕਈ ਨਰਸਰੀਆਂ, ਬਾਗਬਾਨੀ ਦੇ ਸੰਦ, ਗਮਲੇ, ਆਰਗੈਨਿਕ ਖਾਣ ਵਾਲੀਆਂ ਵਸਤਾਂ ਅਤੇ ਬਾਗਬਾਨੀ ਲਈ ਵਰਤੇ ਜਾਣ ਵਾਲੇ ਹੋਰ ਸਜਾਵਟੀ ਸਮਾਨ ਵਾਲੇ ਸਟਾਲ ਵੀ ਲਗਾਏ ਜਾਣਗੇ ਤਾਂ ਜੋ ਯੂਨੀਵਰਸਿਟੀ ਦੇ ਸਟਾਫ, ਵਿਦਿਆਰਥੀਆਂ ਅਤੇ  ਆਮ ਲੋਕਾਂ ਨੂੰ ਬਾਗਬਾਨੀ ਦੀ ਲੋੜ ਅਨੁਸਾਰ ਸਾਰਾ ਸਮਾਨ ਇਕ ਜਗਾ ਹੀ ਮਿਲ ਸਕੇ।ਇਸ ਸੋਅ ਦੌਰਾਨ ਫੁੱਲਾਂ, ਗਮਲਿਆਂ ਅਤੇ ਰੰਗੋਲੀ ਵਿੱਚ ਹਿੱਸਾ ਲੈਣ ਵਾਲੀਆਂ ਸੰਸਥਾਵਾਂ ਅਤੇ ਵਿਅਕਤੀਗਤ ਹਿੱਸਾ ਲੈਣ ਵਾਲਿਆਂ ਨੂੰ ਮੁਕਾਬਲਿਆਂ ਦੇ ਜੇਤੂਆਂ ਨੂੰ ਯੂਨੀਵਰਸਿਟੀ ਵੱਲੋਂ ਯੋਗ ਇਨਾਮਾਂ ਦੀ ਵੰਡ ਰਾਹੀਂ 16 ਮਾਰਚ ਵੀਰਵਾਰ ਨੂੰ ਉਤਸਾਹਿਤ ਕੀਤਾ ਜਾਵੇਗਾ। ਫਲ਼ਾਵਰ ਸੋਅ ਬਾਰੇ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲਈ ਫਲ਼ਾਵਰ ਸੋਅ ਦੇ ਇੰਚਾਰਜ਼ ਲੈਡਸਕੇਪ ਅਫ਼ਸਰ ਮੋਬਾਇਲ ਨੰਬਰ 9646837020 ਜਾਂ ਮੈਡਮ ਸੁਨੈਨਾਂ 9501382180 ਨਾਲ ਸੰਪਰਕ ਕੀਤਾ ਜਾ ਸਕਦਾ ਹੈ।

About Gursharan Singh Sandhu

Check Also

ਦਿਨੇਸ਼ ਬੱਸੀ ਪੂਰਬੀ ਹਲਕਾ ਵਾਸੀਆਂ ਦੇ ਪਰਿਵਾਰਾਂ ਨਾਲ ਦੀਵਾਲੀ ਮਨਾਉਣ ਪਹੁੰਚੇ

ਦੀਵੇ ਵੰਡੇ, ਪਟਾਕੇ ਚਲਾਏ ਅਤੇ ਦੀਵਾਲੀ ਦੀ ਵਧਾਈ ਦਿੱਤੀ। Amritsar Crime Latest News National Politics Punjab …