Breaking News

ਟੀ.ਸੀ.ਐਸ. ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ            132 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 132 ਵਿਦਿਆਰਥੀਆਂ ਨੂੰ ਮਿਲਿਆ 7 ਲੱਖ ਤਕ ਦਾ ਸਾਲਾਨਾ ਤਨਖਾਹ ਪੈਕੇਜ

.TCS ਸੀ.ਐਸ. ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ            132 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 132 ਵਿਦਿਆਰਥੀਆਂ ਨੂੰ ਮਿਲਿਆ 7 ਲੱਖ ਤਕ ਦਾ ਸਾਲਾਨਾ ਤਨਖਾਹ ਪੈਕੇਜ


ਅੰਮ੍ਰਿਤਸਰ 28 ਜੁਲਾਈ

AMRIK SINGH

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਬਹੁਰਾਸ਼ਟਰੀ ਆਈਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ.) ਦਾ ਕੈਂਪਸ ਪਲੇਸਮੈਂਟ ਡਰਾਈਵ ਆਯੋਜਨ ਕੀਤਾ ਜਿਸ ਵਿਚ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ 132 ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ ਕੀਤੀ। ਇਹ ਵਿਦਿਆਰਥੀ ਆਪਣੀ ਅੰਤਿਮ ਪ੍ਰੀਖਿਆ ਤੋਂ ਬਾਅਦ ਜੁਲਾਈ 2023 ਵਿੱਚ ਆਪਣੀਆਂ ਨੌਕਰੀਆਂ `ਤੇ ਜਾਣਗੇ।
ਟੀਸੀਐਸ ਵੱਲੋਂ ਬੀ.ਟੈਕ ਕੰਪਿਊਟਰ ਸਾਇੰਸ, ਬੀ.ਟੈਕ. – ਇਲੈਕਟ੍ਰਾਨਿਕਸ, ਬੀ.ਟੈਕ. ਮਕੈਨੀਕਲ ਇੰਜੀ., ਬੀ.ਟੈਕ. ਸਿਵਲ ਇੰਜੀ. ਅਤੇ ਐਮਸੀਏ ਦੇ ਦੇ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਔਨਲਾਈਨ ਟੈਸਟ, ਤਕਨੀਕੀ ਅਤੇ ਐਚਆਰ ਇੰਟਰਵਿਊ ਕੀਤੇ ਗਏ। ਇਸ ਸਖ਼ਤ ਚੋਣ ਪ੍ਰਕਿਰਿਆ ਤੋਂ ਬਾਅਦ, ਟੀਸੀਐਸ ਨੇ 132 ਵਿਦਿਆਰਥੀਆਂ ਨੂੰ ਨੌਕਰੀ ਦੀ ਪੇਸ਼ਕਸ਼ ਕੀਤੀ। ਟੀਸੀਐਸ ਨੇ ਚੁਣੇ ਗਏ ਵਿਦਿਆਰਥੀਆਂ ਨੂੰ ਡਿਜੀਟਲ ਪ੍ਰੋਫਾਈਲ ਅਤੇ ਨਿੰਜਾ ਪ੍ਰੋਫਾਈਲ ਦੀ ਪੇਸ਼ਕਸ਼ ਕੀਤੀ। ਚੁਣੇ ਗਏ ਵਿਦਿਆਰਥੀਆਂ ਨੂੰ ਸਾਲਾਨਾ ਤਨਖਾਹ ਪੈਕੇਜ 3.36 ਲੱਖ ਪ੍ਰਤੀ ਸਾਲ ਤੋਂ ਰੁ. 7.00 ਲੱਖ ਪ੍ਰਤੀ ਸਾਲ ਦੀ ਪੇਸ਼ਕਸ਼ ਕੀਤੀ ਗਈ ਹੈ।
ਵਿਦਿਆਰਥੀ ਮੁੱਖ ਕੈਂਪਸ ਅੰਮ੍ਰਿਤਸਰ ਦੇ ਨਾਲ-ਨਾਲ ਜਲੰਧਰ ਅਤੇ ਗੁਰਦਾਸਪੁਰ ਦੇ ਖੇਤਰੀ ਕੈਂਪਸਾਂ ਨਾਲ ਸਬੰਧਤ ਹਨ। ਟੀਸੀਐਸ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਵਿਦਿਆਰਥੀਆਂ ਦੀ ਚੋਣ ਕਰਨ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਯੂਨੀਰਸਿਟੀ ਕੁਝ ਪ੍ਰਮੁੱਖ ਸੰਸਥਾਵਾਂ ਵਿੱਚੋਂ ਇੱਕ ਹੈ, ਜਿੱਥੇ ਟੀ.ਸੀ.ਐਸ. ਨੇ ਵਿਦਿਆਰਥੀਆਂ ਨੂੰ 7.00 ਲੱਖ ਪ੍ਰਤੀ ਸਾਲਾਨਾ ਤਨਖਾਹ `ਤੇ ਡਿਜੀਟਲ ਪ੍ਰੋਫਾਈਲ ਦੀ ਪੇਸ਼ਕਸ਼ ਕੀਤੀ ਹੈ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਉਪਲਬਧੀ `ਤੇ ਵਧਾਈ ਦਿੱਤੀ। ਉਨ੍ਹਾਂ ਨੇ ਯੂਨੀਵਰਸਿਟੀ ਦੇ ਪਲੇਸਮੈਂਟ ਸੈਲ ਦੀ ਚੰਗੀਆਂ ਕੰਪਨੀਆਂ ਯੂਨੀਵਰਸਿਟੀਆਂ ਵਿਚ ਲਿਆਉਣ ਲਈ ਕੀਤੇ ਜਾ ਰਹੇ ਯਤਨਾ ਦੀ ਸ਼ਲਾਘਾ ਕਰਦਿਆਂ ਤਸੱਲੀ ਦਾ ਪ੍ਰਗਟਾਵਾ ਕੀਤਾ। ਡਾ. ਬੀ.ਐਸ. ਬਾਜਵਾ, ਪ੍ਰੋਫੈਸਰ ਇੰਚਾਰਜ (ਪਲੇਸਮੈਂਟ) ਨੇ ਕਿਹਾ ਕਿ ਇੰਫੋਸਿਸ, ਐਮਡੌਕਸ, ਕੈਪਜੇਮਿਨੀ, ਨਾਗਰੋ ਅਤੇ ਹੋਰ ਬਹੁਤ ਸਾਰੀਆਂ ਹੋਰ ਕੰਪਨੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕਰਕੇ ਪੁਸ਼ਟੀ ਕੀਤੀ ਹੈ। ਡਾ. ਅਮਿਤ ਚੋਪੜਾ, ਸਹਾਇਕ ਪਲੇਸਮੈਂਟ ਅਫਸਰ ਨੇ ਕਿਹਾ ਕਿ ਇਹ ਯੂਨੀਵਰਸਿਟੀ ਇੰਜਨੀਅਰਿੰਗ ਗ੍ਰੈਜੂਏਟਾਂ ਲਈ ਮਨਪਸੰਦ ਸਥਾਨਾਂ ਵਿੱਚੋਂ ਇੱਕ ਹੈ।
ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੀ ਆਪਣੇ ਜੂਨੀਅਰਾਂ ਦੀ ਪਲੇਸਮੈਂਟ `ਤੇ ਖੁਸ਼ੀ ਮਹਿਸੂਸ ਕਰ ਰਹੇ ਹਨ।ਕਸਟਮਰਸਕਸੈੱਸ ਬਾਕਸ, ਗੁਰੂਗ੍ਰਾਮ ਦੇ ਸਹਿ-ਸੰਸਥਾਪਕ ਅਤੇ ਸੀਟੀਓ ਅਤੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਆਪਣੇ ਤੋਂ ਬਾਅਦ ਵਾਲੇ ਵਿਦਿਆਰਥੀਆਂ ਦੀ ਲਗਾਤਾਰ ਹੋ ਰਹੀ ਪਲੇਸਮੈਂਟ ਬਾਰੇ ਸੁਣ ਉਨ੍ਹਾਂ ਨੂੰ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਅਤੇ ਇਹ ਯੂਨੀਵਰਸਿਟੀ ਲਈ ਵੀ ਮਾਣ ਵਾਲੀ ਗੱਲ ਹੈ। ਇੱਕ ਹੋਰ ਸਾਬਕਾ ਵਿਦਿਆਰਥੀ ਸ਼੍ਰੀਮਤੀ ਤਨਵੀ, ਅਸਿਸਟੈਂਟ ਮੈਨੇਜਰ  ਇੰਡੀਆ ਟੈਕ ਸੈਂਟਰ ਗੁਰੂਗ੍ਰਾਮ ਨੇ ਕਿਹਾ ਕਿ ਉਨ੍ਹਾਂ ਨੂੰ ਉਦੋਂ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਉਨ੍ਹਾਂ ਦੇ ਜੂਨੀਅਰਾਂ ਨੂੰ ਬਹੁਤ ਵਧੀਆ ਸਾਲਾਨਾ ਪੈਕੇਜਾਂ ਦੇ ਨਾਲ ਪ੍ਰਸਿੱਧ ਸੰਸਥਾਵਾਂ ਵਿੱਚ ਸਥਾਨ ਪ੍ਰਾਪਤ ਹੁੰਦਾ ਹੈ। ਸ਼੍ਰੀਮਤੀ ਮਨਪ੍ਰੀਤ ਕੌਰ, ਅਲੂਮੀ ਅਤੇ ਫਰੰਟ ਐਂਡ ਸਾਫਟਵੇਅਰ ਡਿਵੈਲਪਰ, ਆਈ.ਬੀ.ਐਮ ਕੈਨੇਡਾ (ਮਾਰਕਮ) ਨੇ ਕਿਹਾ ਕਿ ਪਲੇਸਮੈਂਟ ਵਿਭਾਗ ਵੱਲੋਂ ਕਈ ਵੱਡੇ ਕਾਰਪੋਰੇਟਾਂ ਨੂੰ ਕੈਂਪਸ ਵਿੱਚ ਲਿਆਉਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ।
ਇਹ ਇਹ ਜ਼ਿਕਰਯੋਗ ਹੈ ਬੀਤੇ ਦਿਨੀਂ ਯੂਨੀਵਰਸਿਟੀ ਨੂੰ ਬੈਚ 2022 ਦੇ ਵਿਦਿਆਰਥੀ ਲਈ ਅਮਾਜ਼ੋਨ ਵੱਲੋਂ ਸਭ ਤੋਂ ਵੱਧ 44 ਲੱਖ ਰੁਪਏ ਸਾਲਾਨ ਪੈਕੇਜ ਮਿਲਿਆ ਹੈ। ਇਸ ਨਾਲ ਯੂਨੀਵਰਸਿਟੀ ਦਾ ਔਸਤਨ ਤਨਖਾਹ ਪੈਕੇਜ 5.16 ਲੱਖ ਰੁਪਏ ਤਕ ਪਹੁੰਚ ਗਿਆ ਹੈ। ਅਕਾਦਮਿਕ ਸੈਸ਼ਨ 2020-21 ਵਿੱਚ 5.16 ਲੱਖ ਪ੍ਰਤੀ ਸਾਲ ਤੋਂ ਅਕਾਦਮਿਕ ਸੈਸ਼ਨ 2021-22 ਲਈ 6.37 ਰੁ. ਲੱਖ ਪ੍ਰਤੀ ਸਾਲ ਪਹੁੰਚ ਗਿਆ ਹੈ।  
ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਵਲੋਂ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਸ਼ੂਆਂ ਦਾ ਜ਼ਿਕਰ’ ਪੁਸਤਕ ਕੀਤੀ ਗਈ ਰਲੀਜ਼
ਅੰਮ੍ਰਿਤਸਰ 28 ਜੁਲਾਈ 2022 ( ) -ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰਕਾਸ਼ਿਤ ਤੇ ਪ੍ਰੋ. (ਡਾ.) ਪੁਸ਼ਪਿੰਦਰ ਜੈ ਰੂਪ ਦੁਆਰਾ ਲਿਖੀ ਗਈ ‘ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਪਸ਼ੂਆਂ ਦਾ ਜ਼ਿਕਰ’ ਪੁਸਤਕ ਅੱਜ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੁਆਰਾ ਰਲੀਜ਼ ਕੀਤੀ ਗਈ। ਇਸ ਮੌਕੇ ਡੀਨ ਵਿਦਿਅਕ ਮਾਮਲੇ ਪ੍ਰੋ. ਸਰਬਜੋਤ ਸਿੰਘ ਬਹਿਲ, ਪ੍ਰੋ. ਅਮਰਜੀਤ ਸਿੰਘ ਡਾਇਰੈਕਟਰ, ਪ੍ਰੋ. ਰੌਣਕੀ ਰਾਮ ਪੰਜਾਬ ਯੂਨੀਵਰਟਿੀ ਚੰਡੀਗੜ੍ਹ, ਜੀਵ ਵਿਗਿਆਨ ਵਿਭਾਗ ਦੇ ਮੁਖੀ ਤੇ ਫੈਕਲਟੀ ਮੈਂਬਰ ਹਾਜ਼ਰ ਸਨ।
ਇਹ ਪੁਸਤਕ ਬਾਣੀ ਅੰਦਰ ਪਸ਼ੂਆਂ ਦੇ ਹੋਏ ਉਲੇਖ ਦੇ ਸਮੁੱਚੇ ਵੇਰਵੇ ਨੂੰ ਪਾਠਕਾਂ ਦੇ ਸਨਮੁੱਖ ਪ੍ਰਸਤੁਤ ਕਰਦੀ ਹੈ। ਪੁਸਤਕ ਦਾ ਵਿਸ਼ਾ ਇੱਕ ਨਿਵੇਕਲੇ ਤੇ ਵਿਲੱਖਣ ਖੇਤਰ ਨਾਲ ਸੰਬੰਧਿਤ ਹੈ ਜਿਸ ਬਾਰੇ ਅਜੇ ਤੱਕ ਬਹੁਤ ਘੱਟ ਖੋਜ ਕਾਰਜ ਹੋਇਆ ਮਿਲਦਾ ਹੈ। ਪੁਸਤਕ ਵਿੱਚ ਵਿਦਵਾਨ ਲੇਖਿਕਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਵਲੋਂ ਬਾਣੀ ਵਿੱਚ ਵੱਖ-ਵੱਖ ਪਸ਼ੂਆਂ ਦੇ ਕੀਤੇ ਗਏ ਉਲੇਖ ਦਾ ਵੇਰਵੇ ਸਹਿਤ ਵਿਵਰਣ ਪ੍ਰਸਤੁਤ ਕਰਦਿਆਂ ਉਹਨਾਂ ਦੇ ਸੁਭਾਅ ਅਤੇ ਜਾਤੀਆਂ ਬਾਰੇ ਭਰਪੂਰ ਜਾਣਕਾਰੀ ਪ੍ਰਦਾਨ ਕੀਤੀ ਹੈ।  ਇਹ ਪੁਸਤਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰਾਂ ਦੇ ਕੁਦਰਤ ਤੇ ਵਾਤਾਵਰਣ ਪ੍ਰਤੀ ਨਜ਼ਰੀਏ ਤੇ ਰਿਸ਼ਤੇ ਨੂੰ ਵੀ ਉਜਾਗਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਇਸ ਪੁਸਤਕ ਦੀ ਪ੍ਰਕਾਸ਼ਨਾ ਕੀਤੀ ਗਈ ਹੈ।ਇਸ ਵਿੱਚ ਗੁਰੂ ਸਾਹਿਬਾਨ ਤੇ ਭਗਤਾਂ ਦੁਆਰਾ ਕਿਹੜੇ-ਕਿਹੜੇ ਰਾਗ ਤੇ ਕਿਸ-ਕਿਸ ਸ਼ਬਦ ਜਾਂ ਸਲੋਕ ਵਿੱਚ ਪਸ਼ੂਆਂ ਦੀਆਂ ਮਿਸਾਲਾਂ ਦਾ ਪ੍ਰਯੋਗ ਕੀਤਾ ਹੈ ਉਸ ਦਾ ਸਿਲਸਿਲੇਵਾਰ ਵੇਰਵਾ ਗੁਰਮਖੀ ਅੱਖਰਾਂ ਦੇ ਕਮ੍ਰ ਅਨਸੁਾਰ ਦਿੱਤਾ ਗਿਆ ਹੈ।ਇਸ ਵੇਰਵੇ ਦੇਣ ਉਪਰੰਤ ਪੁਸਤਕ ਵਿੱਚ ਸ਼ਾਮਿਲ ਕੁੱਝ ਮਹੱਤਵਪੂਰਣ ਸਾਰਣੀਆਂ ਵੱਡਮੁਲੀ ਜਾਣਕਾਰੀ ਪ੍ਰਦਾਨ ਕਰਦੀਆਂ ਹਨ।

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *