Breaking News

ਝਾਰਖੰਡ ਕੋਲ ਮਾਈਨ ਸ਼ੁਰੂ ਹੋਣ ਨਾਲ ਸੂਬੇ ਨੂੰ ਹੋਵੇਗਾ 600 ਕਰੋੜ ਰੁਪਏ ਦਾ ਸਾਲਾਨਾ ਫਾਇਦਾ – ਬਿਜਲੀ ਮੰਤਰੀ
ਅਧਿਆਪਕ ਹੀ ਬੱਚਿਆਂ ਵਿੱਚ ਪੈਦਾ ਕਰ ਸਕਦੇ ਹਨ ਅਨੁਸ਼ਾਸ਼ਨ

ਝਾਰਖੰਡ ਕੋਲ ਮਾਈਨ ਸ਼ੁਰੂ ਹੋਣ ਨਾਲ ਸੂਬੇ ਨੂੰ ਹੋਵੇਗਾ 600 ਕਰੋੜ ਰੁਪਏ ਦਾ ਸਾਲਾਨਾ ਫਾਇਦਾ – ਬਿਜਲੀ ਮੰਤਰੀ
ਅਧਿਆਪਕ ਹੀ ਬੱਚਿਆਂ ਵਿੱਚ ਪੈਦਾ ਕਰ ਸਕਦੇ ਹਨ ਅਨੁਸ਼ਾਸ਼ਨ

ਮਾਨਾਂਵਾਲਾ ਸਰਕਾਰੀ ਸਕੂਲ ਦੇ ਸਾਲਾਨਾ ਸਮਾਗਮ ਵਿੱਚ ਕੀਤੀ ਸ਼ਿਰਕਤ

ਗੁਰਸ਼ਰਨ ਸਿੰਘ ਸੰਧੂ 

ਅੰਮ੍ਰਿਤਸਰ 16 ਦਸੰਬਰ 2022–
          ਸੂਬੇ ਵਿੱਚ ਦੋ ਹੀ ਸਰਕਾਰੀ ਥਰਮਲ ਪਲਾਂਟ ਰੋਪੜ ਅਤੇ ਲਹਿਰਾਂ ਮੁਹੱਬਤ ਹਨ ਅਤੇ ਸਾਡੀ ਸਰਕਾਰ ਨੇ ਪਿਛਲੇ 8 ਮਹੀਨਿਆਂ ਦੌਰਾਨ ਸੁਧਾਰ ਦਾ ਵੀਜ਼ਨ ਅਪਣਾ ਕੇ ਇਨਾਂ ਦੋਹਾਂ ਥਰਮਲ ਪਲਾਂਟਾਂ ਤੋਂ 84 ਫੀਸਦੀ ਊਰਜਾ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਹੈ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਸ: ਹਰਭਜਨ ਸਿੰਘ ਈ.ਟੀ.ਓ. ਬਿਜਲੀ ਮੰਤਰੀ ਪੰਜਾਬ ਨੇ ਦੱਸਿਆ ਕਿ ਜੇਕਰ ਤੁਹਾਡੀ ਨੀਅਤ ਅਤੇ ਵੀਜ਼ਨ ਸਾਫ਼ ਹੈ ਤਾਂ ਤੁਸੀਂ ਕੋਈ ਵੀ ਕੰਮ ਕਰ ਸਕਦੇ ਹੋ ਅਤੇ ਅਸੀਂ ਉਸੇ ਹੀ ਆਧਾਰ ਤੇ ਉਹੀ ਢਾਂਚੇ ਅੰਦਰ ਬਦਲਾਅ ਕਰਕੇ ਊਰਜਾ ਦੇ ਉਤਪਾਦਨ ਵਿੱਚ ਵਾਧਾ ਕੀਤਾ ਹੈ।
          ਬਿਜਲੀ ਮੰਤਰੀ ਨੇ ਦੱਸਿਆ ਕਿ ਝਾਰਖੰਡ ਕੋਲ ਮਾਈਨ ਜੋ ਕਿ 2015 ਤੋਂ ਬੰਦ ਪਈ ਸੀ ਨੂੰ ਮੁੱੜ ਚਾਲੂ ਕਰਵਾਇਆ ਹੈ, ਜਿਸ ਨਾਲ 4000 ਟਨ ਕੋਇਲਾ ਰੋਪੜ ਥਰਮਲ ਪਲਾਂਟ ਵਿੱਖ ਪਹੁੰਚ ਚੁੱਕਾ ਹੈ ਅਤੇ ਹੁਣ ਬਿਜਲੀ ਦੀ ਅਤੇ ਕੋਇਲੇ ਦੀ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ। ਉਨਾਂ ਦੱਸਿਆ ਕਿ ਪਿਛਵਾੜਾ ਕੋਲ ਮਾਈਨ ਤੋਂ ਸੂਬੇ ਨੂੰ ਹਰ ਸਾਲ 70 ਲੱਖ ਟਨ ਕੋਇਲਾ ਮਿਲੇਗਾ ਜਿਸ ਨਾਲ ਬਿਜਲੀ ਦੀ ਸਪਲਾਈ ਵਿੱਚ ਸੁਧਾਰ ਹੋਵੇਗਾ ਅਤੇ ਸੂਬੇ ਦਾ 600 ਕਰੋੜ ਰੁਪਏ ਦਾ ਫਾਇਦਾ ਵੀ ਹੋਵੇਗਾ।
          ਸ਼ਹੀਦ ਜੈਮਲ ਸਿੰਘ ਬੱਲ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਮਾਨਾਂਵਾਲਾ ਕਲਾਂ ਦੇ ਸਾਲਾਨਾ ਸਮਾਗਮ ਵਿੱਚ ਬੱਚਿਆਂ ਨੂੰ ਸੰਬੋਧਨ ਕਰਦਿਆਂ ਬਿਜਲੀ ਮੰਤਰੀ ਨੇ ਕਿਹਾ ਕਿ ਮੈਂ ਖੁਦ ਵੀ ਸਰਕਾਰੀ ਸਕੂਲ ਤੋਂ ਪੜ੍ਹਿਆ ਹਾਂ ਅਤੇ ਅੱਜ ਤੁਹਾਡੇ ਸਾਹਮਣੇ ਖੜ੍ਹਾ ਹਾਂ। ਉਨਾਂ ਬੱਚਿਆ ਨੂੰ ਕਿਹਾ ਕਿ ਪੜ੍ਹਾਈ ਵਿੱਚ ਬਹਾਨੇਬਾਜੀ ਨਹੀਂ ਚਲਦੀ ਮਿਹਨਤ ਕਰਨੀ ਪੈਂਦੀ ਹੈ। ਅਤੇ ਮਿਹਨਤ ਕਰਨ ਵਾਲਾ ਵਿਦਿਆਰਥੀ ਆਪਣੀ ਜਿੰਦਗੀ ਵਿੱਚ ਸਫ਼ਲ ਹੁੰਦੇ ਹਨ। ਉਨਾਂ ਕਿਹਾ ਕਿ ਅਸਫ਼ਲਤਾ ਹੀ ਸਫ਼ਲਤਾ ਦੀ ਪੌੜੀ ਹੈ ਅਤੇ ਜਿਹੜੇ ਵਿਦਿਆਰਥੀ ਆਪਣੀ ਪੜ੍ਹਾਈ ਪ੍ਰਤੀ ਸਮਰਪਿਤ ਹੁੰਦੇ ਹਨ ਉਹ ਜ਼ਰੂਰ ਕਾਮਯਾਬ ਹੁੰਦੇ ਹਨ।
          ਸ: ਈ.ਟੀ.ਓ. ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਵਲ ਅਧਿਆਪਕ ਹੀ ਬੱਚਿਆਂ ਵਿੱਚ ਅਨੁਸ਼ਾਸ਼ਨ ਪੈਦਾ ਕਰ ਸਕਦਾ ਹੈ ਅਤੇ ਉਨਾਂ ਨੂੰ ਜਿੰਦਗੀ ਦੀ ਸਹੀ ਰਾਹ ਦਿਖਾ ਸਕਦਾ ਹੈ। ਉਨਾਂ ਕਿਹਾ ਕਿ ਅਧਿਆਪਕ ਹੀ ਬੱਚਿਆਂ ਦਾ ਗੁਰੂ ਹੋਣ ਦੇ ਨਾਤੇ ਫਰਜ਼ ਬਣਦਾ ਹੈ ਕਿ ਬੱਚਿਆਂ ਨੂੰ ਸਹੀ ਸਿੱਖਿਆ ਦਿਓ, ਕਿਉਂਕਿ ਇਨਾਂ ਬੱਚਿਆਂ ਨੇ ਹੀ ਅੱਗੇ ਜਾ ਕੇ ਦੇਸ਼ ਦੇ ਭਵਿਖ ਨੂੰ ਸੰਵਾਰਨਾ ਹੈ ਕਿਉਂਕਿ ਬੱਚੇ ਅਧਿਆਪਕ ਦੇ ਹੀ ਪਦ ਚਿੰਨਾਂ ਤੇ ਚਲਣ ਦੀ ਕੋਸ਼ਿਸ਼ ਕਰਦੇ ਹਨ। ਇਸ ਮੌਕੇ  ਬਿਜਲੀ ਮੰਤਰੀ ਨੂੰ ਸਕੂਲ ਦੀ ਕਮੇਟੀ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਵੀ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਮੈਡਮ ਪੁਸ਼ਪਿੰਦਰ ਕੌਰ, ਪ੍ਰਧਾਨ ਦੀਪਇੰਦਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਕੂਲੀ ਬੱਚੇ ਅਤੇ ਉਨਾਂ ਦੇ ਮਾਤਾ ਪਿਤਾ ਹਾਜ਼ਰ ਸਨ।

About Gursharan Singh Sandhu

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਿਦਆਰਥੀਆਂ ਨੇ ਮਨਾਇਆ ਗ੍ਰੀਨ ਗਲੋ ਫੈਸਟ ਮਨਾਇਆ ‘ਦੀਵਾਲੀ ਤਿਉਹਾਰਅਮਰੀਕ   ਸਿੰਘ ਅੰਮ੍ਰਿਤਸਰ, …