ਜਿੰਨ੍ਹੀ ਦੇਰ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦਾ ਇਨਸਾਫ ਨਹੀਂ ਮਿਲਦਾ ਉਨ੍ਹੀਂ ਦੇਰ ਸਿੱਖਾਂ ਅੰਦਰ ਮੱਚਦੀ ਅੱਗ ਠੰਢੀ ਨਹੀਂ ਹੋ ਸਕਦੀ : ਭੋਮਾ ਅਮਰੀਕ ਸਿੰਘ ਅੰਮ੍ਰਿਤਸਰ ਅਕਤੂਬਰ 17ਅੱਜ ਭਾਰਤ ਤੇ ਪਾਕਿਸਤਾਨ ਦੇ ਬਿਲਕੁਲ ਕੰਢੇ ਤੇ ਵਸਿਆਂ ਸਰਹੱਦੀ ਪਿੰਡ ਰਾਣੀਆਂ ਜ਼ਿਲ੍ਹਾਂ ਅੰਮ੍ਰਿਤਸਰ ਵਿਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਵਲੋਂ ਪਿੰਡ ਗੁਰਦੁਆਰਾ ਸਾਹਿਬ ਵਿਖੇ ਧਰਮ ਪ੍ਰਚਾਰ ਕੀਤਾ ਗਿਆ ਤੇ ਸੰਗਤਾਂ ਨੂੰ ਨਾਂਮ ਬਾਣੀ ਨਾਲ਼ ਜੋੜਿਆ ਗਿਆ । ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਤੇ ਚੰਨੀ ਸਰਕਾਰ ਨੇ ਬਰਗਾੜੀ ਬੇਅਦਬੀ ਤੇ ਬਹਿਬਲ ਕਲਾਂ ਕਾਂਡ ਦਾ ਇਨਸਾਫ ਨਹੀਂ ਦਿੱਤਾ। ਪਹਿਲਾਂ ਬਾਦਲਾਂ ਦੀ ਸਰਕਾਰ ਵਿੱਚ ਇਹ ਕਾਂਡ ਵਾਪਰੇ । ਡੇਰਾ ਮੁਖੀ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਜਿਸ ਦੀ ਸਜ਼ਾ ਇਸ ਵਾਰ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬਾਦਲਾਂ ਤੇ ਕਾਂਗਰਸ ਨੂੰ ਸੰਗਤਾਂ ਤੇ ਪੰਜਾਬ ਵਾਸੀਆਂ ਨੇ ਸਖ਼ਤ ਸਜ਼ਾ ਦੇ ਆਮ ਆਦਮੀ ਦੀ ਸਰਕਾਰ ਹੋਂਦ ਵਿੱਚ ਲਿਆਂਦੀ । ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਵਿਧਾਨ ਸਭਾ ਚੋਣਾਂ ਵਿੱਚ ਭਰੋਸਾ ਦੁਆਇਆ ਕਿ ਉਹ ਸੱਤਾ ਵਿੱਚ ਆ ਕੇ ਬਰਗਾੜੀ ਤੇ ਬਹਿਬਲ ਕਲਾਂ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣਗੇ। ਪਰ ਹਾਲੇ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਕੀਤੇ ਗਏ । ਉਹਨਾਂ ਕਿਹਾ ਸਿੱਖਾਂ ਦੇ ਸਬਰ ਨੂੰ ਪਰਖਿਆਂ ਨਾ ਜਾਵੇ। ਇਸਦਾ ਤੁਰੰਤ ਇਨਸਾਫ਼ ਦਿੱਤਾ ਜਾਵੇ । ਇਸ ਮੌਕੇ ਭਾਈ ਭੋਮਾ ਨੇ ਕਿਹਾ ਸਿੱਖ਼ੀ ਦੇ ਪ੍ਰਚਾਰ ਪ੍ਰਸਾਰ ਲਈ ਸਿੱਖ ਪ੍ਰਚਾਰਕਾਂ ਦੀ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ ਤਾਂ ਜ਼ੋ ਸਿੱਖ ਪ੍ਰਚਾਰਕ ਆਰਥਿਕ ਤੌਰ ਤੇ ਅਜ਼ਾਦ ਹੋ ਕੇ ਸਿੱਖ ਧਰਮ ਦਾ ਪ੍ਰਚਾਰ ਕਰ ਸਕਣ । ਇਸ ਮੌਕੇ ਉਹਨਾਂ ਨਾਲ ਡਾਕਟਰ ਲਖਵਿੰਦਰ ਸਿੰਘ ਢਿੰਗਨੰਗਲ , ਪਲਵਿੰਦਰ ਸਿੰਘ ਪੰਨੂ , ਗੁਰਦਿਆਲ ਸਿੰਘ , ਅਜ਼ਾਦ ਸਿੰਘ , ਸਿੱਖ ਪ੍ਰਚਾਰਕ ਅੰਗਰੇਜ਼ ਸਿੰਘ , ਰਣਜੀਤ ਸਿੰਘ , ਬਾਬਾ ਸੁਖਦੇਵ ਸਿੰਘ , ਗ੍ਰੰਥੀ ਸਿੰਘ ਬਾਬਾ ਅਮਰੀਕ ਸਿੰਘ ਪ੍ਰਧਾਨ ਮਹਿੰਦਰ ਸਿੰਘ ਰਾਣੀਆਂ ਸਤਪਾਲ ਸਿੰਘ , ਲਖਵਿੰਦਰ ਸਿੰਘ , ਸੁਲੱਖਣ ਸਿੰਘ , ਲਖਵਿੰਦਰ ਸਿੰਘ ਡਰਾਈਵਰ ਆਦਿ ਹਾਜ਼ਰ ਸਨ ।