ਜਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋ 15 ਜੂਨ 2022 ਨੂੰ ਸਵੈ-ਰੋਜਗਾਰ ਕੈਂਪ ਲੱਗੇਗਾ
ਅਮਰੀਕ ਸਿੰਘ
ਗੁਰਦਾਸਪੁਰ 13 ਜੂਨ
ਪੰਜਾਬ ਸਰਕਾਰ ਦੇ ਘਰ- ਘਰ ਰੋਜਗਾਰ ਯੋਜਨਾ ਤਹਿਤ ਜਿੱਥੇ ਨੌਜਵਾਨ ਪ੍ਰਾਰਥੀਆਂ ਨੰ ਰੋਜਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ , ਉਧਰ ਦੂਜੇ ਪਾਸੇ ਜਿਹੜੇ ਪ੍ਰਾਰਥੀ ਸਵੈ- ਰੁਜਗਾਰ ਕਰਨ ਦੇ ਚਾਹਵਾਨ ਹਨ , ਉਹਨਾ ਨੂੰ ਸਵੈ-ਰੋਜਗਾਰ ਦੀਆਂ ਸਕੀਮਾਂ ਜਿਵੇਂ ਕਿ ਪਸ਼ੂ ਪਾਲਨ , ਬੱਕਰੀ ਪਾਲਣ , ਲਘੂ ਉਦਯੋਗ ਅਤੇ ਡੇਅਰੀ ਦਾ ਕੰਮ ਸ਼ੁਰੂ ਕਰਨ ਲਈ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ । ਜਿਲ੍ਹਾ ਰੋਜਗਾਰ ਜਨਰੇਸ਼ਨ ਤੇ ਟ੍ਰੇਨਿੰਗ ਅਫਸਰ ਪ੍ਰਸੋਤਮ ਸਿੰਘ ਨੇ ਦੱਸਿਆ ਕਿ 15 ਜੂਨ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਬਲਾਕ –ਬੀ , ਕਮਰਾ ਨੰ: 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਇੱਕ ਸਵੈ ਰੋਜਗਾਰ ਕੈਂਪ ਲਗਾਇਆ ਜਾ ਰਿਹਾ ਹੈ । ਜਿਹੜੇ ਪ੍ਰਾਰਥੀ ਸਵੈ ਰੁਜਗਾਰ ਸਕੀਮ ਅਧੀਨ ਆਪਣੇ ਕੰਮ ਦੀ ਸੁਰੂਆਤ ਕਰਨਾ ਚਾਹੁੰਦਾ ਹੈ , ਉਹ ਪ੍ਰਾਰਥੀ ਪ੍ਰਧਾਨ ਮੰਤਰੀ ਮੁਦਰਾ ਸਕੀਮ , ਪ੍ਰਧਾਨ ਮੰਤਰੀ ਰੋਜਗਾਰ ਜਨਰੋਸ਼ਨ ਪ੍ਰੋਗਰਾਮ ਅਤੇ ਸਟੈਂਡ ਅਪ ਇੰਡੀਆ ਦੇ ਤਹਿਤ ਆਪਣਾ ਸਵੈ ਰੋਜਗਾਰ ਕਰਨ ਦੇ ਲਈ ਲੋਨ ਲੈ ਸਕਦੇ ਹਨ । ਵਧੇਰੇ ਜਾਣਕਾਰੀ ਦਿੰਦੇ ਹੋਏ ਉਨ੍ਹਾ ਅੱਗੇ ਦੱਸਿਆ ਕਿ ਜਿਲ੍ਹਾ ਗੁਰਦਾਸਪੁਰ ਵਿਖੇ ਜਿਹੜੇ ਲੜਕੇ ਅਤੇ ਲੜਕੀਆਂ ਸਵੈ ਰੋਜਗਾਰ ਦੇ ਲਈ ਲੋਨ ਲੈ ਕੇ ਆਪਣਾ ਸਵੈ ਰੋਜਗਾਰ ਦਾ ਕੰਮ ਸੁਰੂ ਕਰਨਾਂ ਚਾਹੁੰਦੇ ਹਨ , ਉਹ ਪੀਐਮ ਈ ਜੀ ਪੀ ਸਟੈਂਡ ਅਪ ਇੰਡੀਆ ਅਤੇ ਸਵੈ ਰੋਜਗਾਰ ਅਧੀਨ ਆਉਦੇ ਵੱਖ ਵੱਖ ਵਿਭਾਗਾ ਵੱਲੋ ਚਲਾਈਆਂ ਜਾ ਰਹੀਆ ਸਵੈ ਰੋਜਗਾਰ ਸਕੀਮਾਂ ਦੇ ਤਹਿਤ ਇਸ ਸੁਨਹਰੀ ਮੌਕੇ ਦਾ ਲਾਭ ਲੈ ਸਕਦੇ ਹਨ ਤੇ ਭਵਿੱਖ ਵਿੱਚ ਸਵੈ ਰੁਜਗਾਰ ਦਾ ਕੰਮ ਸੁਰੂ ਕਰਕੇ ਆਤਮ ਨਿਰਭਰ ਬਣ ਸਕਦੇ ਹਨ । ਸਟੈਂਡ ਅਪ ਇੱਡੀਆ ਦੇ ਤਹਿਤ ਜਿਹੜੇ ਲੜਕੇ ਅਤੇ ਲੜਕੀਆਂ 18 ਸਾਲ ਤੋ ਉਪਰ ਹਨ , ਉਹ ਪ੍ਰਾਰਥੀ 10 ਲੱਖ ਤੋ ਲੈ ਕੇ 1 ਕਰੋੜ ਰੁਪਏ ਦਾ ਲੋਨ ਲੈ ਕੇ ਮੈਨੂਫੈਕਚਰਿੰਗ , ਟਰੇਡਿੰਗ ਐਂਡ ਸਰਵਿਸ ਸੈਕਟਰ ਦੇ ਵਿੱਚ ਸਵੈ ਰੋਜਗਾਰ ਦਾ ਕੰਮ ਸੁਰੂ ਕਰ ਸਕਦੇ ਹਨ । ਸਵੈ ਰੋਜਗਾਰ ਦਾ ਕੰਮ ਕਰਨ ਦੇ ਚਾਹਵਾਨ ਬੇਰੋਜਗਾਰ ਪ੍ਰਾਰਥੀ ਮਿਤੀ 15 ਜੂਨ 2022 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ,ਬਲਾਕ –ਬੀ, ਕਮਰਾ ਨੂੰ 217 ਜਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9-30 ਵਜੇ ਪਹੁੰਚਣ ਅਤੇ ਇਸ ਦਾ ਵੱਧ ਤੋ ਵੱਧ ਲਾਭ ਉਠਾਉਣ ।