Breaking News

ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਨੇ ਫੜ੍ਹਿਆ ਜੋਰ-ਖੇਤੀਬਾੜੀ ਵਿਭਾਗ ਵਲੋਂ ਵਿੱਢੀ ਗਈ ਮੁਹਿੰਮ

ਜ਼ਿਲ੍ਹੇ ਅੰਦਰ ਝੋਨੇ ਦੀ ਸਿੱਧੀ ਬਿਜਾਈ ਨੇ ਫੜ੍ਹਿਆ ਜੋਰ-ਖੇਤੀਬਾੜੀ ਵਿਭਾਗ ਵਲੋਂ ਵਿੱਢੀ ਗਈ ਮੁਹਿੰਮ

ਅਮਰੀਕ ਸਿੰਘ

ਗੁਰਦਾਸਪੁਰ, 7 ਜੂਨ 

ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਦੀ ਅਗਵਾਈ ਹੇਠ ਜ਼ਿਲੇ ਅੰਦਰ ‘ਪਾਣੀ ਦੇ ਰਾਖੇ’ ਮੁਹਿੰਮ ਪੂਰੀ ਜੋਰਾਂ ਨਾਲ ਚੱਲ ਰਹੀ ਹੈ ਅਤੇ ਖੇਤੀਬਾੜੀ ਵਿਭਾਗ ਵਲੋਂ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਸਿੱਧੀ ਬਿਜਾਈ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਣਧੀਰ ਸਿੰਘ ਠਾਕੁਰ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲੇ ਅੰਦਰ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਜਿਸ ਦੇ ਚੱਲਦਿਆਂ ਪਿੰਡ ਇਸਲਾਮਾਬਦ ਬਲਾਕ ਦੀਨਾਨਗਰ ਵਿਖੇ ਅਗਾਂਹਵਧੂ ਕਿਸਾਨ ਓਂਕਾਰ ਸਿੰਘ ਨੇ 1.5 ਏਕੜ ਕਰਬੇ ਵਿਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਗਈ। ਇਸੇ ਤਰਾਂ ਡੇਰਾ ਬਾਬਾ ਨਾਨਕ ਬਲਾਕ ਦੇ ਪਿੰਡ ਸ਼ਾਹੁਪਰ ਗੋਰਾਇਆ ਤੇ ਕਾਦੀਆਂ ਬਲਾਕ ਦੇ ਪਿੰਡ ਗੁੱਜਰਾਂ ਵਿਖੇ ਕਿਸਾਨਾਂ ਨੂੰ ਜਾਗਰੂਕ ਕੀਤਾ ਤੇ ਝੋਨੇ ਦੀ ਸਿੱਧੀ ਬਿਜਾਈ ਕਰਵਾਈ ਗਈ।

ਉਨਾਂ ਅੱਗੇ ਦੱਸਿਆ ਕਿ ਕਿਸਾਨ ਜਾਗਰੂਕਤਾ ਕੈਂਪ ਵਿਚ ਕਿਸਾਨਾਂ ਦੇ ਮਨਾਂ ਵਿਚ ਝੋਨੇ ਦੀ ਸਿੱਧੀ ਬਿਜਾਈ ਸਬੰਧੀ ਨੂੰ ਜੋ ਸ਼ੰਕੇ ਹਨ , ਉਹ ਦੂਰ ਕੀਤੇ ਜਾ ਰਹੇ ਹਨ। ਉਨਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਤ ਕਰਨ ਲਈ ਪ੍ਰਤੀ ਏਕੜ 1500 ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।

ਝੋਨੇ ਦੀ ਸਿੱਧੀ ਬਿਜਾਈ ਸਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਕਣਕ ਦੇ ਵੱਢਾਂ ਨੂੰ ਪਾਣੀ ਦੇਣਾ, ਤਿੰਨ ਦਿਨਾਂ ਬਾਅਦ ਵੱਤਰ ਆਉਣ ਦੋ ਵਾਰ ਵਾਹ ਕੇ ਸਹਾਗਾ ਮਾਰ ਕੇ ਲੇਵਲ ਰਾਵਾ ਫੇਰਿਆ ਜਾਵੇ ਅਤੇ ਖੇਤ ਛੱਡ ਦਿਤਾ ਜਾਵੇ, ਬਿਜਾਈ ਤੋ 3 ਦਿਨ ਪਹਿਲਾਂ ਖੇਤ ਨੂੰ ਪਾਣੀ ਲਗਾਇਆ ਜਾਵੇ, 3 ਦਿਨਾਂ ਬਾਅਦ ਤੱਕ ਵੱਤਰ ਆਉਣ ਤੋ ਤੇ 2 ਵਾਰ ਵਾਹੁਣ ਉਪਰੰਤ 3 ਸੁਹਾਗੇ ਮਾਰੇ ਜਾਣ। ਉਸੇ ਦਿਨ ਬਿਜਾਈ ਸਵੇਰੇ ਜਾਂ ਸ਼ਾਮ ਵੇਲੇ ਕੀਤੀ ਜਾਵੇ। ਝੋਨੇ ਦੀ ਸਿੱਧੀ ਬਿਜਾਈ ਸਿਰਫ ਦਰਮਿਆਨੀਆਂ ਤੇ ਭਾਰੀਆਂ ਜਮੀਨਾਂ ਵਿੱਚ ਹੀ ਕਰੋ, ਹਲਕੀਆਂ ਜਮੀਨਾਂ ਵਿੱਚ ਝੋਨੇ ਦੀ ਸਿੱਧੀ ਨਾ ਕੀਤੀ ਜਾਵੇ ।

ਬੀਜ ਦੀ ਮਾਤਰਾ ਸਬੰਧੀ ਉਨਾਂ ਦੱਸਿਆ ਕਿ ਬੀਜ 8-10 ਕਿਲੋ  ਪ੍ਰਤੀ ਏਕੜ ਬੀਜ ਬੀਜਣ ਤੋ ਪਹਿਲਾਂ 8-12 ਘੰਟੇ  ਪਾਣੀ  ਚ  ਡੁਬੋ  ਕੇ ਛਾਂਵੇ  ਸੁਕਾਉਣ ਉਪਰੰਤ 3 ਗਾ੍ਰਮ ਪ੍ਰਤੀ ਕਿਲੋ ਸਪਰਿੰਟ ਦਵਾਈ ਨਾਲ ਬੀਜ ਨੂੰ ਸੋਧ ਸੋਧ ਕੇ 7.5 –8 ਇੰਚ  ਦੂਰ ਕਤਾਰਾਂ ਵਿੱਚ 1.25-1.50 ਵਿੱਚ ਇੰਚ ਡੂੰਗੀ ਬਿਜਾਈ ਕਰੋ। ਨਦੀਨਨਾਸ਼ਕ ਸਬੰਧੀ ਉਨਾਂ ਦੱਸਿਆ ਕਿ ਬਿਜਾਈ ਦੇ ਤੁਰੰਤ ਬਾਅਦ ਪੈਡੀਮੈਥਾਨਿਨ   ਸਟੈਪ   1 ਲੀਟਰ ਦਵਾਈ 200 ਲੀਟਰ ਪਾਣੀ ਚ ਘੋਲ ਕੇ ਸਵੇਰ ਜਾਂ ਸ਼ਾਮ ਵੇਲੇ ਸਪਰੇਅ ਕੀਤੀ ਜਾਵੇ । ਫਸਲ ਨੂੰ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਜਾਵੇ ਅਤੇ ਬਾਅਦ ਵਿੱਚ ਲੋੜ ਅਨੁਸਾਰ ਜਾਂ ਹਰ 5 ਵੇਂ ਦਿਨ ਪਾਣੀ ਲਗਾਇਆ ਜਾਵੇ ।

ਖਾਂਦਾਂ ਦੀ ਵਰਤੋ ਸਬੰਧੀ ਉਨਾਂ ਦੱਸਿਆ ਕਿ ਪਰਮਲ ਵਾਸਤੇ 4 ਹਫਤੇ ਤੇ ਬਾਅਦ 1 ਬੈਗ ਯੂਰੀਆ , 6 ਹਫਤੇ ਬਾਅਦ 1 ਬੈਗ ਯੂਰੀਆਂ , 9 ਹਫਤੇ ਬਾਅਦ ਇੱਕ ਬੈਗ ਯੂਰੀਆ , ਬਾਸਮਤੀ ਵਾਸਤੇ – 3 ਹਫਤੇ ਬਾਅਫ 18 ਕਿਲੋ ਯੂਰੀਆਂ, 6 ਹਫਤੇ ਬਾਅਦ 18 ਕਿਲੋ ਯੂਰੀਆ, 9 ਹਫਤੇ ਬਾਅਦ 18 ਕਿਲੋ ਯੂਰੀਆਂ ਪਾਈ ਜਾਵੇ। ਉਨਾਂ ਕਿਹਾ ਕਿ ਡੀ. ਏ. ਪੀ. ਖਾਦ ਦੀ ਲੋੜ ਨਹੀ 

About Punjab Bolda-Television

Check Also

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ ਨੂੰ ਝੋਨੇ ਦੀ ਐਮ ਐਸ ਪੀ ਵਿਚ ਵਾਧਾ ਕਰਨਾ ਚਾਹੀਦਾ ਸੀ ਤਾਂ ਜੋ ਦੇਸ਼ ਦੀ ਖਾਦ ਸੁਰੱਖਿਆ ਵਿਚ ਮਦਦ ਮਿਲਦੀ

ਇਸ ਕਦਮ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਤੇ ਕਿਹਾ ਕਿ ਇਸ ਪਾਬੰਦੀ ਦੀ ਥਾਂ ਸਰਕਾਰ …

Leave a Reply

Your email address will not be published. Required fields are marked *