ਜ਼ਿਲ੍ਹਾ ਰੋਜ਼ਗਾਰ ਬਿਊਰੋ ਨੇ ਮਨਦੀਪ ਕੁਮਾਰ ਨੂੰ ਬਾਈਯੂ’ਸ (ਬੀ.ਵਾਈ.ਜੇ.ਯੂ.’ਐੱਸ.) ਕੰਪਨੀ ਵਿੱਚ ਮਿਲਿਆ 7.50 ਲੱਖ ਦਾ ਸਾਲਾਨਾ ਪੈਕੇਜਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਨੇ ਮਨਦੀਪ ਕੁਮਾਰ ਨੂੰ ਨਿਯੁਕਤੀ ਪੱਤਰ ਸੌਂਪਿਆਗੁਰਸ਼ਰਨ ਸਿੰਘ ਸੰਧੂ ਗੁਰਦਾਸਪੁਰ, 2 ਜਨਵਰੀ- ਜ਼ਿਲ੍ਹਾ ਰੋਜ਼ਗਾਰ ਦਫ਼ਤਰ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਪਿੰਡ ਬਿਆਨਪੁਰ ਦੇ ਨੌਜਵਾਨ ਮਨਦੀਪ ਸਿੰਘ ਨੂੰ ਨਵੇਂ ਸਾਲ ਦਾ ਖੂਬਸੂਰਤ ਤੋਹਫ਼ਾ ਦਿੱਤਾ ਗਿਆ ਹੈ। ਵਧੀਕ ਡਿਪਟੀ ਕਮਿਸ਼ਨਰ (ਜ) ਕਮ- ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੀ ਸੀ.ਈ.ਓ. ਡਾ. ਨਿਧੀ ਕੁਮੁਦ ਬਾਮਬਾ ਵੱਲੋਂ ਅੱਜ ਮਨਦੀਪ ਕੁਮਾਰ ਨੂੰ ਬਾਈਯੂ’ਸ (ਬੀ.ਵਾਈ.ਜੇ.ਯੂ.’ਐੱਸ.) ਕੰਪਨੀ ਦਾ ਨਿਯੁਕਤੀ ਪੱਤਰ ਦਿੱਤਾ ਗਿਆ। ਮਨਦੀਪ ਕੁਮਾਰ ਨੇ ਬੀ.ਟੈਕ. ਮਕੈਨੀਕਲ ਕੀਤੀ ਹੋਈ ਹੈ ਅਤੇ ਬਾਈਯੂ’ਸ (ਬੀ.ਵਾਈ.ਜੇ.ਯੂ.’ਐੱਸ.) ਕੰਪਨੀ ਵੱਲੋਂ ਉਸਨੂੰ 7.50 ਲੱਖ ਰੁਪਏ ਦੇ ਸਲਾਨਾ ਪੈਕੇਜ ’ਤੇ ਨੌਂਕਰੀ ਦਿੱਤੀ ਗਈ ਹੈ।ਵਧੀਕ ਡਿਪਟੀ ਕਮਿਸ਼ਨਰ ਡਾ. ਨਿਧੀ ਕੁਮੁਦ ਬਾਮਬਾ ਨੇ ਮਨਦੀਪ ਕੁਮਾਰ ਨੂੰ ਨਿਯੁਕਤੀ ਪੱਤਰ ਦਿੰਦਿਆਂ ਉਸਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਉਸਦੇ ਸੁਨਿਹਰੀ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਇਸ ਨੌਜਵਾਨ ਨੂੰ ਨੌਂਕਰੀ ਦਿਵਾਉਣ ਲਈ ਜੋ ਉਪਰਾਲੇ ਕੀਤੇ ਗਏ ਹਨ ਇਸ ਲਈ ਉਹ ਦਫ਼ਤਰ ਦੇ ਸਮੂਹ ਅਧਿਕਾਰੀਆਂ ਨੂੰ ਵੀ ਵਧਾਈ ਦਿੰਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਇਸੇ ਤਰਾਂ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਯਤਨ ਕਰਦਾ ਰਹੇਗਾ।ਓਧਰ ਨੌਂਕਰੀ ਹਾਸਲ ਕਰਨ ਵਾਲੇ ਨੌਜਵਾਨ ਮਨਦੀਪ ਕੁਮਾਰ ਨੇ ਦੱਸਿਆ ਕਿ ਉਹ ਬੀ.ਟੈਕ. ਮਕੈਨੀਕਲ ਕਰਕੇ ਕਿਸੇ ਚੰਗੀ ਨੌਂਕਰੀ ਦੀ ਤਲਾਸ਼ ਵਿੱਚ ਸੀ ਅਤੇ ਇਸ ਲਈ ਉਸਨੇ ਆਪਣਾ ਨਾਮ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰਜਿਸਟਰਡ ਕਰਵਾਇਆ ਹੋਇਆ ਸੀ। ਉਸਨੇ ਦੱਸਿਆ ਕਿ ਡੀ.ਬੀ.ਈ.ਈ. ਗੁਰਦਾਸਪੁਰ ਵਲੋਂ ਬਣਾਏ ਗਏ ਵੱਟਸਐਪ ਗਰੁੱਪਾਂ ਰਾਹੀ ਉਸਨੂੰ ਰੋਜਗਾਰ ਮੇਲੇ ਬਾਰੇ ਪਤਾ ਲੱਗਾ ਅਤੇ ਉਹ ਮਿਤੀ 14 ਦਸੰਬਰ 2022 ਨੂੰ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵਿਖੇ ਲਗਾਏ ਗਏ ਮੈਗਾ ਜਾਬ ਫੇਅਰ ਵਿੱਚ ਬਾਈਯੂ’ਸ ਕੰਪਨੀ ਦੀ ਇੰਟਰਵਿਊ ਲਈ ਹਾਜ਼ਰ ਹੋਇਆ ਅਤੇ ਉਹ ਬਤੌਰ ਐਡਮੀਸ਼ਨ ਕਾਉਂਸਲਰ ਦੀ ਪੋਸਟ ਲਈ ਚੁਣਿਆ ਗਿਆ। ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਮਨਦੀਪ ਕੁਮਾਰ ਨੇ ਕਿਹਾ ਕਿ ਰੋਜ਼ਗਾਰ ਦਫਤਰ ਬੇਰੁਜ਼ਗਾਰ ਨੌਜਵਾਨਾਂ ਲਈ ਇੱਕ ਬਹੁਤ ਵਧੀਆ ਪਲੇਟਫਾਰਮ ਹੈ, ਜਿੱਥੇ ਨੌਜਵਾਨ ਲੜਕੇ/ਲੜਕੀਆਂ ਆਪਣੀ ਯੋਗਤਾ ਅਨੁਸਾਰ ਮਨ-ਪਸੰਦ ਦੀ ਨੌਂਕਰੀ ਹਾਸਲ ਕਰ ਸਕਦੇ ਹਨ। ਉਸ ਨੇ ਦੱਸਿਆ ਕਿ ਇਸ ਵਧੀਆ ਸੈਲਰੀ ਪੈਕੇਜ ਨਾਲ ਉਹ ਆਪਣੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾ ਸਕੇਗਾ। ਇਸ ਮੌਕੇ ਪਰਸ਼ੋਤਮ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਰੋਜ਼ਗਾਰ ਦਫ਼ਤਰ ਰਾਹੀਂ ਪਿਛਲੇ 4 ਮਹੀਨਿਆ ਵਿੱਚ ਗੁਰਦਾਸਪੁਰ ਜ਼ਿਲ੍ਹੇ ਦੇ ਲਗਭਗ 17 ਨੋਜਵਾਨਾਂ ਬਾਈਯੂ’ਸ (ਬੀ.ਵਾਈ.ਜੇ.ਯੂ.’ਐੱਸ.) ਕੰਪਨੀ ਵਿੱਚ ਬਿਜਨੈਸ ਡਿਵਲੈਪਮੈਂਟ ਐਸੋਸੀਏਸ਼ਨ ਦੀ ਪੋਸਟ ’ਤੇ ਨੌਂਕਰੀ ਲਈ ਚੁਣੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਚੁਣੇ ਗਏ ਉਮੀਦਵਾਰਾਂ ਨੂੰ 45 ਦਿਨਾਂ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਕੰਪਨੀ ਦੁਆਰਾ ਵੱਖ-ਵੱਖ ਜ਼ਿਲ੍ਹਿਆਂ ਵਿੱਚ ਖੋਲ੍ਹੇ ਗਏ ਟਿਊਸ਼ਨ ਸੈਂਟਰਾਂ ਵਿੱਚ ਬਤੌਰ ਐਡਮੀਸ਼ਨ ਕਾਉਂਸਲਰ ਦੀ ਆਸਾਮੀ ’ਤੇ ਨਿਯੁਕਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਦੇ ਯਤਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ।