ਜ਼ਿਲ੍ਹਾ ਪ੍ਰਸ਼ਾਸ਼ਨ ਨੇ ਅਣ ਅਧਿਕਾਰਤ ਕਲੋਨੀਆਂ ਵਿੱਢੀ ਮੁਹਿੰਮ
11 ਅਣ ਅਧਿਕਾਰਤ ਕਾਲੋਨਾਈਜਰ ਨੂੰ ਨੋਟਿਸ ਜਾਰੀ
ਅਮਰੀਕ ਸਿੰਘ
ਗੁਰਦਾਸਪੁਰ ,8 ਜੂਨ
ਅਣ ਅਧਿਕਾਰਤ ਕਲੌਨੀਆਂ ਦੇ ਖਿਲਾਫ਼ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਸ਼ਖਤੀ ਨਾਲ ਕਾਰਵਾਈ ਵਿੱਚ ਜੁਟ ਗਿਆ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰ ਵਿਕਾਸ), ਗੁਰਦਾਸਪੁਰ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਰੈਗੂਲੇਟਰੀ ਵਿੰਗ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿੱਚ ਪੈਂਦੀਆਂ ਵੱਖ-ਵੱਖ ਕਲੋਨੀਆਂ ਜ਼ਿਨ੍ਹਾਂ ਵਿੱਚ 15 ਲਾਇੰਸੈਸ਼ ,15 ਰੈਗੂਲਰ ਕਲੋਨੀਆਂ ਅਤੇ 11 ਅਣ ਅਧਿਕਾਰਤ ਕਲੌਨੀਆਂ ਹਨ ਜਿੰਨ੍ਹਾਂ ਵਿੱਚ ਪਿੰਡ ਬਖਸੀਵਾਲ ਵਿੱਚ ਇੱਕ , ਕਲਾਨੋਰ ਦੋ , ਆਲੇਚੱਕ ਇੱਕ , ਖੂੰਡਾ ਇੱਕ , ਧਿਆਨਪੁਰ ਦੋ , ਬੱਬਰੀ ਇੱਕ , ਹਯਾਤ ਨਗਰ ਇੱਕ , ਹੇਮਰਾਜਪੁਰ ਇੱਕ ਅਤੇ ਜੀਵਨਵਾਲ ਵਿਖੇ ਇੱਕ ਕਲੋਨੀ ਅਣ ਅਧਿਕਾਰਤ ਹੈ । ਇਨ੍ਹਾਂ ਕਲੋਨੀਆਂ ਨੂੰ ਨੋਟਿਸ ਇਸ਼ੂ ਕੀਤੇ ਗਏ ਹਨ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਸੁਰਿੰਦਰ ਕੁਮਾਰ ਡੀ.ਟੀ.ਪੀ. ਗੁਰਦਾਸਪੁਰ , ਗੁਰਪ੍ਰੀਤ ਸਿੰਘ ਸੰਧੂ ਏ.ਟੀ.ਪੀ. ਗੁਰਦਾਸਪੁਰ, ਗੁਰਜੈ ਪਾਲ ਏ.ਡੀ.ਏ.ਅੰਮ੍ਰਿਤਸਰ, ਜਗਬੀਰ ਸਿੰਘ ਏ.ਡੀ.ਏ. ਅੰਮ੍ਰਿਤਸਰ, ਅਮਨਦੀਪ ਸਿੰਘ ਏ.ਡੀ.ਏ. ਅੰਮ੍ਰਿਤਸਰ ਆਦਿ ਹਾਜ਼ਰ ਸਨ