ਜ਼ਬਰੀ ਧਰਮ ਪਰਿਵਰਤਣ :::::: ਸੁਪਰੀਮ ਕੋਰਟ ਦੇ ਸ਼ਲਾਘਾਯੋਗ ਫ਼ੈਸਲਾ ਨੇ ਦਿੱਲੀ ਕਮੇਟੀ ਦੇ ਫੈਸਲਿਆਂ ਤੇ ਮੋਹਰ ਲਾਈ :- ਭੋਮਾਂਲਾਲਚ ਨਾਲ ਕਰਵਾਇਆ ਗਿਆ ਧਰਮ-ਪਰਿਵਰਤਣ ਅਪਰਾਧ ਹੈ :- ਭੋਮਾਂ ਗੁਰਸ਼ਰਨ ਸਿੰਘ ਸੰਧੂ ਅੰਮ੍ਰਿਤਸਰ 15 ਨਵੰਬਰ ਪੰਜਾਬ ਵਿੱਚ ਇਸਾਈ ਭਾਈਚਾਰੇ ਦੀਆਂ ਜਬਰੀ ਧਰਮ ਪਰਿਵਰਤਨ ਨੂੰ ਠੱਲ੍ਹ ਪਾਉਣ ਵਾਲੇ ਤੇ ਸਿੱਖਾਂ ਤੋਂ ਈਸਾਈ ਬਣੇ ਸਿੱਖਾਂ ਦੀ ਮੁੜ ਸਿੱਖ ਧਰਮ ਵਿੱਚ ਵਾਪਸੀ ਕਰਵਾਉਣ ਵਾਲੇ ਪੰਥਕ ਨੇਤਾ ਚੇਅਰਮੈਨ ਮਨਜੀਤ ਸਿੰਘ ਭੋਮਾ ਧਰਮ ਪ੍ਰਚਾਰ ਕਮੇਟੀ ਪੰਜਾਬ ਨੇ ਮਾਣਯੋਗ ਸੁਪਰੀਮ ਕੋਰਟ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਸ ਨੇ ਜ਼ਬਰਨ ਧਰਮ ਪਰਿਵਰਤਣ ਦੇ ਮੱਸਲੇ ਨੂੰ ਬੜਾ ਗੰਭੀਰ ਮੁੱਦਾ ਕਰਾਰ ਦਿੰਦਿਆਂ ਭਾਰਤ ਸਰਕਾਰ ਨੂੰ ਸਖਤ ਕਦਮ ਚੁੱਕਣ ਦੀ ਹਿਦਾਇਤ ਕੀਤੀ ਹੈ। ਮਨਜੀਤ ਸਿੰਘ ਭੋਮਾਂ ਨੇ ਦਾਅਵਾ ਕਰਦਿੰਆਂ ਕਿਹਾ ਕਿ ਉਨਾਂ ਦੀ ਅਗਵਾਈ ਹੇਠ ਬਣੀ ਧਰਮ-ਪ੍ਰਚਾਰ ਕਮੇਟੀ ਨੇ ਇਸਾਈ ਭਾਈਚਾਰੇ ਦੇ ਪ੍ਰਚਾਰਕਾਂ ਖਿਲਾਫ਼ ਵੱਢੀ ਮੁਹਿੰਮ ਵਿੱਢੀ ਹੈ ਕਿ ਗਰੀਬ ਬਸਤੀਆਂ ਚ ਇਹ ਲੋਕ ਗੁਮਰਾਹਕੁੰਨ ਪ੍ਰਚਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਪਰਿਵਰਤਣ ਕਰਵਾਉਂਦੇ ਹਨ। ਮਾਣਯੋਗ ਸੁਪਰੀਮ ਕੋਰਟ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਠਾਏ ਗਏ ਮੁੱਦੇ ਤੇ ਆਪਣੀ ਮੋਹਰ ਲਾਈ ਹੈ । ਉਕਤ ਚੇਅਰਮੈਨ ਨੇ ਸਪੱਸ਼ਟ ਕੀਤਾ ਕਿ ਸਭ ਨੂੰ ਆਪੋ-ਆਪਣੇ ਧਰਮ ਚ ਪਰਪੱਕ ਰਹਿਣਾ ਚਾਹੀਦਾ ਹੈ। ਜ਼ਬਰਦਸਤੀ ਧਰਮ ਪਰਿਵਰਤਣ ਕਰਵਾਉਣ ਨਾਲ ਸਮਾਜਿਕ ਅਸਥਿਰਤਾ ਆਉਣ ਦੇ ਨਾਲ ਸਮੁੱਚਾ ਮਾਹੌਲ ਹਿੰਸਕ ਹੋ ਜਾਂਦਾ ਹੈ ਜੋ ਅੱਗੇ ਜਾ ਕੇ ਪ੍ਰਸ਼ਾਸਨਕ ਤੇ ਰਾਜਨੀਤਕ ਵਿਗਾੜ ਪੈ ਜਾਂਦਾ ਹੈ। ਸਿੱਖ-ਧਰਮ ਦੀ ਵਕਾਲਤ ਕਰਦਿਆਂ ਮਨਜੀਤ ਸਿੰਘ ਭੋਮਾਂ ਨੇ ਕਿਹਾ ਕਿ ਮੀਰੀ-ਪੀਰੀ ਸਿਧਾਂਤ ਤੇ ਪਹਿਰਾ ਦਿੰਦਾ ਹੈ ਤੇ ਸਰਬੱਤ ਦੇ ਭਲੇ ਦੀ ਮੰਗ ਕਰਦਾ ਹੈ। ਉਨ੍ਹਾਂ ਮੁਤਾਬਕ ਜਿਹੜੇ ਲੋਕ ਧਰਮ ਦੇ ਬੁੱਰਕੇ ਹੇਠ ਜ਼ਬਰੀ ਧਰਮ ਪਰਿਵਰਤਨ ਕਰਵਾਉਣ ਚ ਰੁੱਝੇ ਹਨ ਤੇ ਉਹ ਜ਼ਹਿਰ ਬੀਜ਼ ਰਹੇ ਹਨ। ਚੇਅਰਮੈਨ ਨੇ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਬਾਦਲ ਦਲ ਦੀ ਸਿਆਸੀ ਦਖਲ ਅੰਦਾਜੀ ਵੱਧਣ ਨਾਲ, ਸਿੱਖ-ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਵੱਡੀ ਖੜੋਤ ਆਈ ਹੈ ਅਤੇ ਪਾਰਟੀ ਦੀ ਪੁਨਰ ਸੁਰਜੀਤੀ ਤੇ ਨਵੀਂ ਲੀਡਰਸ਼ਿਪ ਆਉਣ ਨਾਲ ਹੀ ਬਣਿਆ ਕਲਿੱਕ ਟੁੱਟ ਸਕਦਾ ਹੈ। ਭੋਮਾਂ ਨੇ ਜ਼ਬਰੀ ਧਰਮ ਪਰਿਵਰਤਣ ਕਰਵਾਉਣ ਵਾਲਿਆਂ ਨੂੰ ਚਿਤਾਵਨੀ ਵੀ ਦਿੱਤੀ ਕਿ ਉਹ ਆਪਣੀਆਂ ਸਰਗਰਮੀਆਂ ਠੱਪ ਕਰ ਦੇਣ ਤਾਂ ਜੋ ਦੇਸ਼ ਦਾ ਧਾਰਮਿਕ ਮਾਹੌਲ ਸਥਿਰ ਤੇ ਅਮਨ ਸ਼ਾਂਤੀ ਵਾਲਾ ਬਣਿਆ ਰਹੇ ।