ਜਥੇਦਾਰ ਦਾਦੂਵਾਲ ਨੂੰ ਮੁੜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਰ ਸੌਪੀਂ ਜਾਵੇ ਕਮਾਂਡ - ਮਨਜੀਤ ਸਿੰਘ ਭੋਮਾਗੁਰਸ਼ਰਨ ਸਿੰਘ ਸੰਧੂ ਅੰਮਿ੍ਤਸਰ 18 ਦਸੰਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਸ ਮਨਜੀਤ ਸਿੰਘ ਭੋਮਾ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੀ ਸੇਵਾ ਜਦੋਂ ਤੋਂ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੂੰ ਸੌਪੀਂ ਗਈ ਸੀ ਉਦੋਂ ਤੋਂ ਹੀ ਉਕਤ ਕਮੇਟੀ ਦੇ ਕਾਰਜ ਬਹੁਤ ਹੀ ਸੁੁਚੱਜੇ ਢੰਗ ਨਾਲ ਹੋਏ ਹਨ ਇਸ ਲਈ ਧਰਮ ਪ੍ਰਚਾਰ ਪ੍ਰਸਾਰ ਨੂੰ ਮੁੱਖ ਰੱਖ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਮਾਂਡ ਮੁੜ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੂੰ ਸੌਪੀਂ ਜਾਵੇ ਕਿਉਂਕਿ ਜਥੇਦਾਰ ਦਾਦੂਵਾਲ ਨੇ ਜਿਸ ਤਰ੍ਹਾਂ ਮਾਣਯੋਗ ਸੁਪਰੀਮ ਕੋਰਟ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੇਸ ਦੀ ਵੱਡੇ ਵੱਡੇ ਨਾਮਵਰ ਵਕੀਲ ਕਰਕੇ ਤੇ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਬਾਦਲਕਿਆਂ ਨੂੰ ਧੋਬੀ ਪਟਕਾ ਮਾਰਕੇ ਕੇਸ ਜਿੱਤਿਆ ਹੈ ਅਤੇ ਬਾਦਲਕਿਆਂ ਦੀ ਡਿਕਟੇਟਰਸ਼ਿਪ ਤੋੜੀਂ ਹੈ ਇਸ ਨਾਲ ਸਹਿਜੇ ਹੀ ਜਥੇਦਾਰ ਦਾਦੂਵਾਲ ਦਾ ਕੱਦ ਹੋਰ ਉੱਚਾ ਹੋਇਆਂ ਹੈ ਇਸ ਮੌਕੇ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਮਿਲੀ ਜਾਣਕਾਰੀ ਮੁਤਾਬਿਕ ਜਥੇਦਾਰ ਦਾਦੂਵਾਲ ਨੇ ਪਿਛਲੇ ਕਾਰਜਕਾਜ ਸੰਭਾਲਦੇ ਹੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ ਵਿੱਚ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਕੀਤੀ ਉਕਤ ਕਮੇਟੀ ਦੇ ਸਾਰੇ ਗੁਰਦੁਆਰਿਆਂ ਚ ਸੀਸੀਟੀਵੀ ਕੈਮਰੇ ਲਗਾਏ ਗਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਸਾਰੇ ਮੁਲਾਜਮਾਂ ਦੀ ਤਨਖਾਹ ਚ 6 ਫੀਸਦੀ ਵਾਧਾ ਕੀਤਾ ਗਿਆ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਚੜਦੀਕਲਾ ਨਾਲ ਮਨਾਏ ਗਏ ਇਤਿਹਾਸਕ ਕੈਲੰਡਰ ਜਾਰੀ ਕੀਤਾ ਗਿਆ ਭੋਮਾ ਨੇ ਦਾਅਵੇ ਨਾਲ ਕਿਹਾ ਕਿ ਲੋੜਵੰਦਾਂ ਦੀ ਆਰਥਿਕ ਤੌਰ ਤੇ ਮਦਦ ਕੀਤੀ ਗਈ ਕਮੇਟੀ ਮੁਲਾਜ਼ਮਾਂ ਦਾ ਸੁਚੱਜੇ ਢੰਗ ਨਾਲ ਡਰੈਸ ਕੋਡ ਲਾਗੂ ਕੀਤਾ ਗਿਆ ਅਤੇ ਟਾਇਮ ਸਿਰ ਡਿਊਟੀ ਨੂੰ ਯਕੀਨੀ ਬਣਾਇਆ ਗਿਆ ਜਿਸ ਨਾਲ ਸਾਰੇ ਮੁਲਾਜ਼ਮ ਵੀ ਖੁਸ਼ ਹਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਿਆਂ ਦੀ ਦਿੱਖ ਨੂੰ ਧਿਆਨ ਚ ਰੱਖਦੇ ਹੋਏ ਸੁੰਦਰ ਕਰਨ ਲਈ ਕੁਝ ਪਲਾਟ ਵੀ ਖਰੀਦੇ ਗਏ ਮਨਜੀਤ ਸਿੰਘ ਭੋਮਾ ਨੇ ਇਸ ਸੰਬੰਧੀ ਹੋਰ ਵਧੇਰੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਿਸਾਨੀ ਸੰਘਰਸ਼ ਦੌਰਾਨ ਤੇ ਹੋਰ ਥਾਵਾਂ ਤੇ ਮੁਫਤ ਮੈਡੀਕਲ ਕੈਂਪ ਲਗਾਏ ਗਏ ਅਤੇ ਲੰਗਰਾਂ ਦੀ ਸੇਵਾ ਕੀਤੀ ਗਈ ਪਿਛਲੇ ਪ੍ਰਬੰਧ ਸਮੇਂ ਚ ਕੀਤੇ ਗਏ ਗੁਰੂ ਦੀ ਗੋਲਕ ਦੇ ਘਪਲੇ ਨੂੰ ਮੁੜ ਗੁਰੂ ਕੀ ਗੋਲਕ ਚ ਭਰਵਾਇਆ ਗਿਆ ਸੰਗਤਾਂ ਦੀ ਸਹੂਲਤ ਲਈ ਸਸਤੀਆਂ ਮੈਡੀਕਲ ਟੈਸਟ ਲਾਟਰੀਆਂ ਖੋਲੀਆਂ ਗਈਆਂ ਬੱਚੇ ਬੱਚੀਆਂ ਲਈ ਮੁਫ਼ਤ ਕੰਪਿਊਟਰ ਸੈਂਟਰ ਖੋਲੇ ਗਏ ਇਸ ਮੌਕੇ ਭੋਮਾ ਨੇ ਕਿਹਾ ਕਿ ਹੋਰ ਵੀ ਅਜਿਹੇ ਬਹੁਤ ਕਾਰਜ ਹਨ ਜੋ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਯੋਗ ਅਗਵਾਈ ਚ ਕੀਤੇ ਗਏ ਹਨ ਇਸ ਲਈ ਅਪੀਲ ਕਰਦੇ ਹਾਂ ਕਿ ਜਥੇਦਾਰ ਦਾਦੂਵਾਲ ਨੂੰ ਮੁੜ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਸੌਪੀਂ ਜਾਵੇ ਤਾਂ ਜੋ ਰਹਿੰਦੇ ਕਾਰਜਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜਿਆ ਜਾ ਸਕੇ ।