ਜਥੇਦਾਰ ਅਕਾਲ ਤਖ਼ਤ ਨੇ ਜ਼ੈੱਡ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ
ਅਮਰੀਕ ਸਿੰਘ ਤੋਂ
ਅੰਮ੍ਰਿਤਸਰ 3 ਜੂਨ
ਸਿੱਖ ਧਰਮ ਦੇ ਸਰਵਉੱਚ ਅਹੁਦੇ ਦੇ ਜਥੇਦਾਰ ਅਕਾਲ ਤਖ਼ਤ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰ ਤੋਂ ਕੋਈ ਵੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ।
ਇੱਕ ਵੀਡੀਓ ਸੰਦੇਸ਼ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ “Z” ਸੁਰੱਖਿਆ ਦੀ ਪੇਸ਼ਕਸ਼ ਕਰਨ ਲਈ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ ਅਤੇ ਸਰਕਾਰ ਨੂੰ ਇਹ ਫੈਸਲਾ ਵਾਪਸ ਲੈਣ ਲਈ ਕਿਹਾ। “ਮੈਨੂੰ ਕਿਸੇ ਵੀ ਸੁਰੱਖਿਆ ਲਈ ਕੋਈ ਦਿਲਚਸਪੀ ਨਹੀਂ ਹੈ।